ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਦਾ 21ਵੇਂ ਦਿਨ ਵੀ ਨਹੀਂ ਹੋਇਆ ਅੰਤਿਮ ਸੰਸਕਾਰ

Monday, Jun 25, 2018 - 02:05 PM (IST)

ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਦਾ 21ਵੇਂ ਦਿਨ ਵੀ ਨਹੀਂ ਹੋਇਆ ਅੰਤਿਮ ਸੰਸਕਾਰ

ਰਾਮਪੁਰਾ ਫੂਲ (ਤਰਸੇਮ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਐਮਰਜੈਂਸੀ ਮੀਟਿੰਗ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਰਾਮਪੁਰਾ ਵਿਖੇ ਹੋਈ। ਜਿਸ 'ਚ ਸੂਬਾ ਅਹੁਦੇਦਾਰਾਂ ਤੋਂ ਇਲਾਵਾ ਛੇ ਜ਼ਿਲਿਆਂ ਦੇ ਜ਼ਿਲਾ ਅਹੁਦੇਦਾਰ ਸ਼ਾਮਲ ਹੋਏ। ਪਿੰਡ ਲਹਿਰਾ ਧੂਰਕੋਟ ਦੇ ਖੁਦਕਸ਼ੀ ਕਰ ਗਏ ਮ੍ਰਿਤਕ ਕਿਸਾਨ ਗੁਰਸੇਵਕ ਦੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਬਠਿੰਡੇ ਜ਼ਿਲੇ ਵਲੋਂ 5 ਜੂਨ ਤੋਂ ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਪੁਲਸ ਬਠਿੰਡਾ ਦੁਆਰਾ ਮਾਮਲੇ 'ਚ ਨਾਮਜ਼ਦ ਫਰਾਰ ਹੋਏ ਤੀਜੇ ਮੁਲਜ਼ਮ ਨੂੰ 20 ਦਿਨ ਬੀਤ ਜਾਣ ਦੇ ਬਾਵਜੂਦ ਗ੍ਰਿਫਤਾਰ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕਰਦਿਆ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਲਾਗਲੇ 5 ਜ਼ਿਲਿਆ ਵਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਪੁਲਸ 'ਤੇ ਕਿਹੋ ਜਿਹਾ ਇੰਨਾ ਵੱਡਾ ਦਬਾਅ ਹੈ ਜਾਂ ਮੁਲਜ਼ਮਾਂ ਤੋਂ ਮੋਟੀਆ ਰਿਸ਼ਵਤਾਂ ਲਈਆਂ ਗਈਆਂ ਹਨ। ਜਿਸ ਕਰਕੇ ਕਿਸਾਨ ਦੀ ਮ੍ਰਿਤਕ ਦੇਹ ਸਥਾਨਕ ਹਸਪਤਾਲ 'ਚ ਰੱਖ ਕੇ ਪੀੜਤ ਪਰਿਵਾਰ ਸਮੇਤ ਰਿਸ਼ਤੇਦਾਰਾਂ ਦੇ ਵਲੋਂ 21 ਦਿਨਾਂ ਤੋਂ ਥਾਣੇ ਅੱਗੇ ਬੈਠਿਆ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਗੁਰਸੇਵਕ ਸਿੰਘ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਨਾਮਜ਼ਦ ਕੀਤੇ ਗਏ ਤਿੰਨਾਂ ਮੁਲਜ਼ਮਾ ਵਿਚੋ ਦੋ ਮੁਲਜ਼ਮ ਡਾ.ਦਰਸ਼ਨ ਸਿੰਘ ਮੰਡੀ ਕਲਾਂ ਤੇ ਰਿਸ਼ੂ ਪੰਡਤ ਰਾਮਪੁਰਾ ਮੰਡੀ ਖੁਦ ਥਾਣੇ ਵਿਚ ਪੇਸ਼ ਹੋ ਗਏ ਸਨ। ਪਰ ਤੀਜੇ ਮੁਲਜ਼ਮ ਡਾ. ਅਮਰਜੀਤ ਸ਼ਰਮਾ ਭਗਤਾ ਭਾਈਕਾ ਨੂੰ ਗ੍ਰਿਫਤਾਰ ਕਰਨ ਲਈ ਐਸ.ਪੀ.ਟ੍ਰੈਫਿਕ ਬਠਿੰਡਾ ਤੇ ਡੀ.ਐਸ.ਪੀ. ਫੂਲ ਵਲੋਂ ਵਾਰ-ਵਾਰ ਦੋ ਜਾ ਤਿੰਨ ਦਿਨ ਦਾ ਸਮਾਂ ਲੰਘਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 20 ਜੂਨ ਤੋਂ ਥਾਣੇ ਦੇ ਕੀਤੇ ਗਏ 30 ਘੰਟੇ ਮੁਕੰਮਲ ਘਿਰਾਓ ਤੋਂ ਬਾਅਦ ਐਸ.ਪੀ.ਟ੍ਰੈਫਿਕ ਬਠਿੰਡਾ ਗੁਰਮੀਤ ਸਿੰਘ ਨੇ ਧਰਨਾਕਾਰੀਆਂ ਕੋਲੋ 24 ਜੂਨ, ਦਿਨ ਐਤਵਾਰ ਤੱਕ ਫਰਾਰ ਚੱਲ ਰਹੇ ਮੁਲਜ਼ਮ ਨੂੰ ਹਰ ਹਾਲ ਵਿਚ ਗ੍ਰਿਫਤਾਰ ਕਰ ਲੈਣ ਦਾ ਸਮਾਂ ਲਿਆ ਸੀ ਪਰ ਹਾਲੇ ਤੱਕ 'ਪਰਨਾਲਾ ਉੱਥੇ ਦਾ ਉੱਥੇ' ਹੈ। ਉਕਤ 
ਆਗੂਆਂ ਨੇ ਕਿਹਾ ਕਿ ਪੁਲਸ ਜਾਣ ਬੁੱਝ ਕੇ ਮੁਲਜ਼ਮ ਨੂੰ ਗ੍ਰਿਫਤਾਰ ਨਹੀ ਕਰ ਰਹੀ ਕਿÀੁਂਕਿ ਉਕਤ ਮੁਲਜ਼ਮ ਵਲੋਂ ਬਠਿੰਡਾ ਅਦਾਲਤ 'ਚ ਆਪਣੀ ਪੇਸ਼ਗੀ ਜਮਾਨਤ ਲਗਾਈ ਗਈ ਸੀ ਜੋ ਹੁਣ ਰੱਦ ਹੋ ਚੁੱਕੀ ਹੈ ਅਤੇ ਹੁਣ ਹਾਈਕੋਰਟ 'ਚ ਜਮਾਨਤ ਕਰਵਾਉਣ ਲਈ ਸਮਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ 25 ਜੂਨ, ਦਿਨ ਸੋਮਵਾਰ ਨੂੰ ਪੰਜ ਜ਼ਿਲਿਆਂ ਦੀ ਮਦਦ ਨਾਲ ਚੱਲ ਰਹੇ ਸੰਘਰਜ਼ ਦੌਰਾਨ ਫਰਾਰ ਹੋਏ ਮੁਲਜ਼ਮ ਨੂੰ ਗ੍ਰਿਫਤਾਰ ਕਰਵਾਉਣ ਲਈ ਪੁਲਸ ਨੂੰ ਮਜ਼ਬੂਰ ਕੀਤਾ ਜਾਵੇਗਾ ਜਾਂ ਫੇਰ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਕੁੱਟ ਕੇ ਜੇਲਾਂ ਵਿਚ ਬੰਦ ਕਰਨ ਲਈ ਮਜ਼ਬੂਰ ਕੀਤਾ ਜਾਵੇਗਾ। ਇਸ ਮੀਟਿੰਗ ਵਿਚ ਬਠਿੰਡਾ ਜ਼ਿਲੇ ਤੋਂ ਸੂਬਾ ਸਕੱਤਰ ਅਤੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਮੋਠੂ ਸਿੰਘ ਕੌਟੜਾ, ਬਰਨਾਲਾ ਤੋਂ ਦਰਸ਼ਨ ਸਿੰਘ,ਜਰਨੈਲ ਸਿੰਘ, ਮਾਨਸਾ ਤੋਂ ਮਹਿੰਦਰ ਸਿੰਘ ਜ਼ਿਲਾ ਆਗੂ ਸ਼ਾਮਲ ਸਨ।


Related News