ਵ੍ਰਿੰਦਾਵਨ ਹਾਦਸਾ : ਜਲਾਲਾਬਾਦ ਦਾ ਪੰਕਜ ਲਾਪਤਾ, ਮਾਸੀ-ਮਾਸੜ ਦੀ ਮ੍ਰਿਤਕ ਦੇਹ ਮਿਲੀ

Saturday, Apr 11, 2026 - 03:46 PM (IST)

ਵ੍ਰਿੰਦਾਵਨ ਹਾਦਸਾ : ਜਲਾਲਾਬਾਦ ਦਾ ਪੰਕਜ ਲਾਪਤਾ, ਮਾਸੀ-ਮਾਸੜ ਦੀ ਮ੍ਰਿਤਕ ਦੇਹ ਮਿਲੀ

ਜਲਾਲਾਬਾਦ (ਆਦਰਸ਼ ਜੋਸਨ,ਜਤਿੰਦਰ) : ਯੂਪੀ ਦੇ ਮਥੁਰਾ ਵਿਖੇ ਬੀਤੇ ਦਿਨੀਂ ਹੋਏ ਹਾਦਸੇ ਦੌਰਾਨ ਜਿੱਥੇ 10 ਦੇ ਕਰੀਬ ਸ਼ਰਧਾਲੂਆਂ ਦੀ ਯਮੁਨਾ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ ਜਦ ਕਿ ਕਈ ਹੋਰ ਸ਼ਰਧਾਲੂ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸ ਦੇ ਚੱਲਦੇ ਹੁਣ ਸਾਹਮਣੇ ਆ ਰਿਹਾ ਕਿ ਇਸ ਘਟਨਾ ਵਿਚ ਜਲਾਲਾਬਾਦ ਦਾ ਪੰਕਜ ਮਲਹੋਤਰਾ ਵੀ ਸ਼ਾਮਲ ਸੀ ਪੰਕਜ ਮਲਹੋਤਰਾ ਜੋ ਜਗਰਾਓਂ ਵਿਚ ਰਹਿੰਦੇ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਗਿਆ ਸੀ। ਪੰਕਜ ਪ੍ਰਾਈਵੇਟ ਨੌਕਰੀ ਕਰਦਾ ਹੈ ਵਿਆਹਿਆ ਹੈ ਤੇ ਉਸਦੇ ਦੋ ਬੱਚੇ ਵੀ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਕਜ ਘਰ ਵਿਚ ਇਕਲੌਤਾ ਕਮਾਉਣ ਵਾਲਾ ਸੀ। ਉਸਦੀਆਂ ਦੋ ਛੋਟੀਆਂ ਭੈਣਾਂ ਵੀ ਹਨ ਘਰ ਵਿਚ ਇਸ ਸਮੇਂ ਗਮਗੀਨ ਮਾਹੌਲ ਹੈ।

ਇਹ ਵੀ ਪੜ੍ਹੋ : ਵ੍ਰਿੰਦਾਵਨ ਹਾਦਸਾ, 8 ਲੋਕਾਂ ਦੀਆਂ ਲਾਸ਼ਾਂ ਪਹੁੰਚੀਆਂ ਘਰ, ਹਰ ਅੱਖ ਨਮ, ਸ਼ਹਿਰ ਬੰਦ

ਪਰਿਵਾਰ ਦਾ ਕਹਿਣਾ ਕਿ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕੀ ਕਰਨ ਹਾਲਾਂਕਿ ਪੰਕਜ ਆਪਣੀ ਮਾਸੀ-ਮਾਸੜ ਨਾਲ ਮਥੁਰਾ ਗਿਆ ਹੋਇਆ ਸੀ ਅਤੇ ਉਸ ਦੇ ਮਾਸੀ-ਮਾਸੜ ਦੀ ਲਾਸ਼ ਮਿਲ ਚੁੱਕੀ ਹੈ ਜਦ ਕਿ ਪੰਕਜ ਅਜੇ ਵੀ ਲਾਪਤਾ ਹੈ।


author

Gurminder Singh

Content Editor

Related News