ਕਿਸਾਨ ਦੀ ਜ਼ਮੀਨ ਦੀ ਕੁਰਕੀ ਲਈ ਕਿਸਾਨ ਯੂਨੀਅਨ ਨੇ ਕੀਤਾ ਤਹਿਸੀਲ ਦਾ ਘਿਰਾਓ

11/22/2017 5:08:46 PM

ਬੁਢਲਾਡਾ (ਬਾਂਸਲ) - ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬੁੱਧਵਾਰ ਬੁਢਲਾਡਾ ਤਹਿਸੀਲਦਾਰ ਦੇ ਦਫਤਰ ਦਾ ਘਿਰਾਓ ਕਰਕੇ ਕਰਜ਼ੇ ਹੇਠ ਦੱਬੇ ਕਿਸਾਨ ਦੀ 10 ਕਨਾਲ ਜ਼ਮੀਨ ਦੀ ਕੁਰਕੀ ਨਾ ਹੋਣ ਦਿੱਤੀ। ਇਸ ਸੰਬੰਧੀ ਬੁੱਧਵਾਰ ਤਹਿਸੀਲਦਾਰ ਦੇ ਦਫਤਰ ਦੇ ਅੱਗੇ ਧਰਨਾ ਦਿੰਦਿਆ ਯੂਨੀਅਨ ਦੇ ਬੁਲਾਰੇ ਜਰਨੈਲ ਸਿੰਘ ਟਾਹਲੀਆਂ ਨੇ ਦੱਸਿਆ ਕਿ ਪਿੰਡ ਟਾਹਲੀਆਂ ਦੇ ਕਿਸਾਨ ਜਗਸੀਰ ਸਿੰਘ ਤੋਂ ਸ਼ਾਹੂਕਾਰ ਦੇ ਖਾਲੀ ਚੈੱਕ ਅਤੇ ਕਾਗਜ਼ਾ 'ਤੇ ਦਸਤਖਤ ਕਰਵਾ ਲਏ, ਜਦੋਂ ਕਿਸਾਨ ਆਪਣੀ ਫਸਲ ਵੇਚਣ ਗਿਆ ਤਾਂ ਸ਼ਾਹੂਕਾਰ ਨੇ ਫਸਲ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਹੂਕਾਰ ਨੇ ਖਾਲੀ ਕਾਗਜ਼ਾ ਤੇ ਚੈੱਕਾਂ ਦੇ ਆਧਾਰ ਤੇ ਅਦਾਲਤ 'ਚ ਲੱਖਾਂ ਰੁਪਏ ਦੀ ਦੇਣਦਾਰੀ ਦਾ ਕੋਰਟ ਕੇਸ ਕਰ ਦਿੱਤਾ, ਜਿਸ 'ਤੇ ਅਦਾਲਤ ਨੇ ਸ਼ਾਹੂਕਾਰ ਦੀ ਰਕਮ ਦੀ ਵਸੂਲੀ ਲਈ 10 ਕਨਾਲ ਜ਼ਮੀਨ ਦੀ ਕੁਰਕੀ ਦੇ ਹੁਕਮ ਦੇ ਦਿੱਤੇ। ਕਰਜ਼ੇ ਦੀ ਮਾਰ ਹੇਠ ਆਏ ਕਿਸਾਨ ਦੀ ਮਦਦ ਕਰਦਿਆਂ ਯੂਨੀਅਨ ਨੇ ਕਿਸਾਨ ਦੀ ਜ਼ਮੀਨ ਕੁਰਕ ਨਾ ਹੋਣ ਦਿੱਤੀ। ਇਸ ਮੌਕੇ ਤੇ ਯੂਨੀਅਨ ਦੇ ਆਗੂ ਪਾਲਾ ਸਿੰਘ, ਲੀਲਾ ਸਿੰਘ ਦੋਦੜਾ, ਮੇਘ ਰਾਜ ਬਰ੍ਹ੍ਹੇ, ਗੁਰਪ੍ਰੀਤ ਸਿੰਘ, ਦਰ੍ਹਨ ਸਿੰਘ, ਕਾਲਾ ਸਿੰਘ ਨੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਦੀ ਨਿਖੇਧੀ ਕੀਤੀ।


Related News