ਗੜ੍ਹਸ਼ੰਕਰ ''ਚ ਪ੍ਰਦਰਸ਼ਨਕਾਰੀਆ ਨੇ ਧਾਰਨਾ ਲਗਾ ਕੇ ਕੀਤਾ ਚੱਕਾ ਜਾਮ

Wednesday, Jan 08, 2020 - 02:49 PM (IST)

ਗੜ੍ਹਸ਼ੰਕਰ ''ਚ ਪ੍ਰਦਰਸ਼ਨਕਾਰੀਆ ਨੇ ਧਾਰਨਾ ਲਗਾ ਕੇ ਕੀਤਾ ਚੱਕਾ ਜਾਮ

ਗੜ੍ਹਸ਼ੰਕਰ (ਸ਼ੋਰੀ) : ਟਰੇਡ ਯੂਨੀਅਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਦੇ ਚਲਦੇ ਅੱਜ ਇੱਥੇ ਦੇ ਬੰਗਾਂ ਚੌਂਕ 'ਚ ਪ੍ਰਦਰਸ਼ਨਕਾਰੀਆਂ ਨੇ ਧਰਨਾਂ ਲਗਾ ਕੇ ਚੱਕਾ ਜਾਮ ਕੀਤਾ ਹੈ। ਪ੍ਰਦਰਸ਼ਨਕਾਰੀਆਂ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਜਮ ਕੇ ਆਲੋਚਨਾ ਕੀਤੀ ਅਤੇ ਨਾਲ ਹੀ ਜੇ. ਐੱਨ. ਯੂ. 'ਚ ਹੋਈ ਗੁੰਡਾਗਰਦੀ ਦੀਆ ਘਟਨਾਵਾਂ ਦੀ ਵੀ ਆਲੋਚਨਾ ਕੀਤੀ ਹੈ।  

PunjabKesariਦੱਸਣਯੋਗ ਹੈ ਕਿ ਭਾਰਤ 'ਚ ਅੱਜ ਵੱਖ-ਵੱਖ ਟਰੇਡ ਯੂਨੀਅਨਸ ਵੱਲੋਂ ਸਰਕਾਰੀ ਨੀਤੀਆਂ ਖਿਲਾਫ ਬੰਦ ਦਾ ਐਲਾਨ ਕੀਤਾ ਗਿਆ ਹੈ, ਜਿਸ 'ਚ ਰੋਡਵੇਜ਼ ਕਰਮਚਾਰੀ, ਬੈਂਕ ਮੁਲਾਜ਼ਮ ਅਤੇ ਫੈਕਟਰੀ ਮੁਲਾਜ਼ਮ, ਕਿਸਾਨਯ ਯੂਨੀਅਨ ਸ਼ਾਮਲ ਹਨ। ਬੰਦ ਦਾ ਮਿਲਿਆ ਜੁਲਿਆ ਅਸਰ ਸੂਬਿਆਂ 'ਚ ਵੀ ਦੇਖਣ ਨੂੰ ਮਿਲਿਆ ਹੈ। ਭਾਰਤ ਬੰਦ ਦੌਰਾਨ ਜਲੰਧਰ ਦੇ ਫੋਕਲ ਪੁਆਇੰਟ 'ਚ ਮਜ਼ਦੂਰ ਜੱਥੇਬੰਦੀਆਂ ਵੱਲੋਂ ਰੋਡ ਜਾਮ ਕੀਤਾ ਗਿਆ। ਜਿਸ 'ਚ ਕੁਝ ਲੋਕਾਂ ਨੇ ਡੰਡਿਆਂ ਨਾਲ ਡਰਾ ਕੇ ਰੋਜ਼ਾਨਾ ਕੰਮ 'ਤੇ ਜਾਣ ਵਾਲਿਆਂ ਦਾ ਰਸਤਾ ਰੋਕਿਆ। ਉਥੇ ਹੀ ਕਿਸਾਨ ਯੂਨੀਅਨ ਦੇ ਨੇਤਾ ਅਤੇ ਹੋਰ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਹੜਤਾਲ ਸਰਕਾਰ ਦੀਆਂ ਨੀਤੀਆਂ ਖਿਲਾਫ ਹੈ। ਕਿਸਾਨ ਯੂਨੀਅਨ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ।  

ਜ਼ਿਕਰਯੋਗ ਹੈ ਕਿ ਅੱਜ ਸਰਕਾਰ ਦੀਆਂ 'ਲੋਕ ਵਿਰੋਧੀ' ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ 'ਚ ਤਕਰੀਬਨ 25 ਕਰੋੜ ਲੋਕ ਹਿੱਸਾ ਲੈ ਰਹੇ ਹਨ। ਇਨ੍ਹਾਂ ਟਰੇਡ ਯੂਨੀਅਨਾਂ ਸਣੇ ਕਈ ਬੈਂਕਿੰਗ ਯੂਨੀਅਨਾਂ ਅਤੇ ਫੈਡਰੇਸ਼ਨਾਂ ਨੇ ਪਿਛਲੇ ਸਾਲ ਸਤੰਬਰ 'ਚ ਹੜਤਾਲ ਕਰਨ ਦਾ ਐਲਾਨ ਕੀਤਾ ਸੀ। ਇਸ ਹੜਤਾਲ ਦੌਰਾਨ, ਸਰਵਜਨਕ ਟ੍ਰਾਂਸਪੋਰਟ, ਦੁੱਧ ਅਤੇ ਸਬਜ਼ੀਆਂ ਤੋਂ ਇਲਾਵਾ ਨੈੱਟਬੈਂਕਿੰਗ, ਏ. ਟੀ. ਐੱਮ., ਫੰਡ ਟਰਾਂਸਫਰ ਵਰਗੀਆਂ ਸੇਵਾਵਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।


author

Anuradha

Content Editor

Related News