ਫਲੈਕਸ ਬੋਰਡ ਪਾੜਨ 'ਤੇ ਭੜਕੀ ਨਰਿੰਦਰ ਕੌਰ ਭਰਾਜ, ਵਿਰੋਧੀਆਂ ਨੂੰ ਦਿੱਤੀ ਚਿਤਾਵਨੀ (ਵੀਡੀਓ)
Friday, Jan 14, 2022 - 04:10 PM (IST)
ਭਵਾਨੀਗੜ੍ਹ (ਵਿਕਾਸ) : ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਚੋਣ ਮੁੱਦੇ ਵੀ ਭਖਦੇ ਜਾ ਰਹੇ ਹਨ। ਵਿਰੋਧੀਆਂ ਵੱਲੋਂ ਕਈ ਉਮੀਦਵਾਰਾਂ ਦੇ ਬੈਨਰ, ਫਲੈਕਸ ਬੋਰਡ ਪਾੜਨ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਨਾਲ ਵਾਪਰੀ, ਜੋ ਅੱਜ ਫਲੈਕਸ ਬੋਰਡਾਂ ਦੇ ਮੁੱਦੇ 'ਤੇ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਵਿਰੋਧੀਆਂ 'ਤੇ ਜੰਮ ਕੇ ਵਰ੍ਹੀ ਤੇ ਉਨ੍ਹਾਂ ਨੂੰ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣ ਦੀ ਚਿਤਾਵਨੀ ਦਿੱਤੀ।
ਇਹ ਵੀ ਪੜ੍ਹੋ: ਸੰਗਰੂਰ 'ਚ ਕੋਰੋਨਾ ਦੇ 101 ਨਵੇਂ ਮਾਮਲੇ ਆਏ ਸਾਹਮਣੇ, ਇੰਨੇ ਵਿਅਕਤੀ ਹੋਏ ਠੀਕ
ਦਰਅਸਲ ਬੀਬਾ ਭਰਾਜ ਇੱਥੇ ਸੰਗਰੂਰ ਰੋਡ 'ਤੇ ਸਥਿਤ ਪੀ.ਜੀ.ਆਈ. ਦੇ ਸਾਹਮਣੇ ਸਾਈਟ 'ਤੇ ਲੱਗੇ ਆਪਣੇ ਇੱਕ ਪ੍ਰਚਾਰ ਬੋਰਡ ਨੂੰ ਪਾੜੇ ਜਾਣ ਤੋਂ ਨਾਰਾਜ਼ ਦਿਸੀ, ਜਿਸ ਸਬੰਧੀ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਬਿਨਾਂ ਕਿਸੇ ਦਾ ਨਾਂ ਲਏ ਭੜਕਦਿਆਂ ਕਿਹਾ ਕਿ ਚੋਣ ਅਖਾੜਾ ਭੱਖ ਚੁੱਕਾ ਹੈ ਪਰ ਖੁਦ ਨੂੰ 'ਦਿੱਗਜ' ਕਹਾਉਣ ਵਾਲੇ ਆਗੂ ਹੁਣ ਕੋਝੀਆਂ ਹਰਕਤਾਂ 'ਤੇ ਉੱਤਰ ਆਏ ਹਨ। ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ 'ਤੇ ਲੱਗੇ ਉਨ੍ਹਾਂ ਦੇ ਪ੍ਰਚਾਰ ਬੋਰਡ ਨੂੰ ਅੱਜ ਦੂਜੀ ਵਾਰ ਪਾੜਿਆ ਗਿਆ ਹੈ, ਜੋ ਪਰਸੋਂ ਦੁਬਾਰਾ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ
ਭਰਾਜ ਨੇ ਕਿਹਾ ਕਿ ਜਦੋਂ ਇਸ ਸਬੰਧੀ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਇਹ ਬੋਰਡ ਉਨ੍ਹਾਂ ਵੱਲੋਂ ਨਹੀਂ ਪਾੜੇ ਜਾ ਰਹੇ, ਜਿਸ ਤੋਂ ਸਪੱਸ਼ਟ ਹੈ ਕਿ ਵਿਰੋਧੀ ਹੀ ਬੌਖਲਾਹਟ 'ਚ ਆ ਕੇ ਅਜਿਹਾ ਮਾਹੌਲ ਬਣਾ ਰਹੇ ਹਨ ਪਰ ਜਦੋਂ ਉਹ ਲੋਕਾਂ ਦੀ ਕਚਹਿਰੀ 'ਚ ਜਾਣਗੇ ਤਾਂ ਖੁਦ ਲੋਕ ਇਹ ਫੈਸਲਾ ਕਰਨਗੇ ਕਿ ਉਹ ਕਿਸ ਨੂੰ ਪਿਆਰ ਕਰਦੇ ਹਨ। ਇਸ ਸਬੰਧੀ ਸੰਪਰਕ ਕਰਨ 'ਤੇ ਬੀਬਾ ਭਰਾਜ ਨੇ ਕਿਹਾ ਕਿ ਵਿਰੋਧੀ ਕੋਝੀ ਰਾਜਨੀਤੀ 'ਤੇ ਉਤਰ ਆਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਕਤ ਸਾਈਟ 'ਤੇ ਪ੍ਰਸ਼ਾਸਨ ਦੀ ਮਨਜ਼ੂਰੀ ਲੈਣ ਉਪਰੰਤ ਹੀ ਫਲੈਕਸ ਬੋਰਡ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ : ਆਨਲਾਈਨ ਵੀਡੀਓ ਸੈਕਸ ਦੀ ਗੰਦੀ ਖੇਡ ’ਚ ਬਰਬਾਦ ਹੋ ਰਹੇ ਨੌਜਵਾਨ, ਬਲੈਕਮੇਲ ਕਰਕੇ ਠੱਗੇ ਜਾ ਰਹੇ ਲੱਖਾਂ ਰੁਪਏ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।