ਭਾਖੜਾ ਨਹਿਰ 'ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼, ਪਰਿਵਾਰ ਦਾ ਬਿਆਨ ਸੁਣ ਉਡੇ ਹੋਸ਼
Thursday, Apr 17, 2025 - 06:24 PM (IST)

ਪਟਿਆਲਾ (ਕੰਵਲਜੀਤ) : ਪਟਿਆਲਾ ਵਿਚ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਜਿਸ ਵਿਚ 21 ਸਾਲ ਦੀ ਸ਼ਰੀਨ ਦੀ ਲਾਸ਼ ਪਟਿਆਲਾ ਦੀ ਗੰਡਾ ਖੇੜੀ ਭਾਖੜਾ ਨਹਿਰ ਵਿਚੋਂ ਮਿਲੀ ਹੈ। ਪਟਿਆਲਾ ਦੀ ਮਥੁਰਾ ਕਲੋਨੀ ਦੀ ਰਹਿਣ ਵਾਲੀ ਇਕ 21 ਸਾਲ ਕੁੜੀ ਜੋ 10 ਤਾਰੀਖ ਤੋਂ ਲਾਪਤਾ ਸੀ, ਜਿਸ ਦੀ ਲਾਸ਼ ਅੱਜ ਪੁਲਸ ਪ੍ਰਸ਼ਾਸਨ ਨੂੰ ਗੰਡਾ ਖੇੜੀ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਦਾ ਰਿਸ਼ਤਾ ਹੋ ਗਿਆ ਸੀ ਪਰ ਮੋਹਾਲੀ ਦਾ ਰਹਿਣ ਵਾਲਾ ਇਕ 46 ਸਾਲ ਵਿਅਕਤੀ ਆਸ਼ੀਸ਼ ਕੁਮਾਰ ਉਸ ਨੂੰ ਵਿਆਹ ਕਰਵਾਉਣ ਲਈ ਅਤੇ ਸਰੀਰਿਕ ਸੰਬੰਧ ਬਣਾਉਣ ਲਈ ਤੰਗ ਪਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ : ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਝਟਕਾ, ਖੜੀ ਹੋਈ ਨਵੀਂ ਮੁਸੀਬਤ
ਪਹਿਲਾਂ ਪੀੜਤ ਪਰਿਵਾਰ ਜ਼ੀਰਕਪੁਰ ਰਹਿੰਦਾ ਸੀ, ਜਿੱਥੇ ਮ੍ਰਿਤਕ ਲੜਕੀ ਸ਼ਰੀਨ ਦੀ ਆਸ਼ੀਸ਼ ਨਾਲ ਦੋਸਤੀ ਹੋਈ ਸੀ ਅਤੇ ਦੋਵੇਂ ਰਿਲੇਸ਼ਨਸ਼ਿਪ ਵਿਚ ਸੀ ਪਰ ਸਰੀਨ ਨੂੰ ਜਦੋਂ ਪਤਾ ਲੱਗਾ ਕਿ ਆਸ਼ੀਸ਼ ਵਿਆਹਿਆ ਹੋਇਆ ਹੈ ਅਤੇ ਉਸਦੇ ਬੱਚੇ ਵੀ ਹਨ ਤਾਂ ਉਸਨੇ ਆਸ਼ੀਸ਼ ਨਾਲ ਬ੍ਰੇਕਅਪ ਕਰ ਲਿਆ। ਇਸ ਮਗਰੋਂ ਪਰਿਵਾਰ ਨੇ ਆਪਣੀ ਬੇਟੀ ਸ਼ਰੀਨ ਦਾ ਵਿਆਹ ਤੈਅ ਕੀਤਾ ਜਿਸ ਦੀ ਭਣਕ ਆਸ਼ੀਸ਼ ਨੂੰ ਲੱਗੀ ਅਤੇ ਉਹ ਘਰ ਪਹੁੰਚਿਆ। ਆਪਣੀ ਗੱਡੀ ਵਿਚ ਲੜਕੀ ਨੂੰ ਬਿਠਾ ਕੇ ਲੈ ਗਿਆ। ਉਸ ਸਮੇਂ ਤੋਂ ਹੀ ਲੜਕੀ ਘਰੋਂ ਲਾਪਤਾ ਸੀ ਅਤੇ ਅੱਜ ਉਸਦੀ ਲਾਸ਼ ਭਾਖੜਾ ਨਹਿਰ ਵਿਚੋਂ ਮਿਲੀ ਹੈ, ਜਿਸ ਤੋਂ ਬਾਅਦ ਪੁਲਸ ਨੇ ਮ੍ਰਿਤਕ ਲੜਕੀ ਸ਼ਰੀਨ ਦੀ ਵੱਡੀ ਭੈਣ ਦੇ ਬਿਆਨਾਂ 'ਤੇ ਅਸ਼ੀਸ਼ ਕੁਮਾਰ ਨਾਮ ਦੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ।