ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਗੋਤਾਂਖੋਰਾਂ ਵਲੋਂ ਕੀਤੀ ਜਾ ਰਹੀ ਹੈ ਕਾਰ ਚਾਲਕ ਦੀ ਭਾਲ

Wednesday, Jun 09, 2021 - 11:30 AM (IST)

ਭਾਖ਼ੜਾ ਨਹਿਰ ’ਚ ਡਿੱਗੀ ਕਾਰ, ਗੋਤਾਂਖੋਰਾਂ ਵਲੋਂ ਕੀਤੀ ਜਾ ਰਹੀ ਹੈ ਕਾਰ ਚਾਲਕ ਦੀ ਭਾਲ

ਸ੍ਰੀ ਆਨੰਦਪੁਰ ਸਾਹਿਬ (ਵਰੁਣ, ਚੋਵੇਸ਼) - ਸ੍ਰੀ ਆਨੰਦਪੁਰ ਸਾਹਿਬ ਦੇ ਨੇੜੇ ਪਿੰਡ ਗੰਭੀਰਪੁਰ ਵਿਖੇ ਇਕ ਅਲਟੋ ਕਾਰ ਭਾਖ਼ੜਾ ਨਹਿਰ ’ਚ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਵੱਡੀ ਗਿਣਤੀ ’ਚ ਮੌਕੇ ’ਤੇ ਪਹੁੰਚ ਗਈ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚੋਂ ਕਾਰ ਚਾਲਕ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ।

PunjabKesari

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਕਾਰ ਚਾਲਕ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਨਹਿਰ ’ਚ ਡਿੱਗੀ ਕਾਰ ਦਾ ਨੰਬਰ MH 42H 7518 ਹੈ, ਜਿਸ ਦੇ ਬਾਰੇ ਪੁਲਸ ਪਤਾ ਕਰ ਰਹੀ ਹੈ।


author

rajwinder kaur

Content Editor

Related News