ਕਰਤਾਰਪੁਰ ਕੋਰੀਡੋਰ ਫੀਸ ਮੁਆਫ ਲਈ ਇਮਰਾਨ ਨਾਲ ਕਰਾਂਗੇ ਗੱਲ: ਲੌਂਗੋਵਾਲ

Saturday, Sep 14, 2019 - 06:35 PM (IST)

ਕਰਤਾਰਪੁਰ ਕੋਰੀਡੋਰ ਫੀਸ ਮੁਆਫ ਲਈ ਇਮਰਾਨ ਨਾਲ ਕਰਾਂਗੇ ਗੱਲ: ਲੌਂਗੋਵਾਲ

ਟਾਂਡਾ ਉੜਮੁੜ (ਮੋਮੀ)— ਸੂਬੇ ਅਤੇ ਦੇਸ਼ ਭਰ 'ਚ ਸ੍ਰੀ ਗਰੁ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਸਰਕਾਰ ਨਾਲ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਹਰ ਸੰਭਵ ਵੱਡੇ ਪੱਧਰ 'ਤੇ ਉਪਰਾਲਾ ਕਰੇਗੀ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ੍ਰੀ ਗੁਰੂ ਨਾਨਕ ਦਰਬਾਰ ਵਿਖੇ ਇਕ ਸਮਾਗਮ ਉਪਰੰਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਹਿਬ ਦੇ ਦਰਸ਼ਨ ਦੀਦਾਰੇ ਲਈ 20 ਡਾਲਰ ਦੀ ਜੋ ਫੀਸ ਰੱਖੀ ਗਈ ਹੈ, ਉਸ ਸਬੰਧੀ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਜਲਦ ਗੱਲਬਾਤ ਕਰਕੇ ਜਲਦ ਹੀ ਦਰਸ਼ਨ ਦੀਦਾਰੇ ਕੋਰੀਡੋਰ ਰਸਤੇ ਦਾ ਕਿਰਾਇਆ ਬਿਲਕੁਲ ਮੁਫਤ ਕਰਵਾਉਣਗੇ।

ਇਸ ਮੌਕੇ ਬਾਬਾ ਸੁਖਦੇਵ ਸਿੰਘ ਬੇਦੀ ਦੀ ਹਾਜ਼ਰੀ 'ਚ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ 550ਵਾਂ ਪ੍ਰਕਾਸ਼ ਪੁਰਬ ਮਨਾਉਣ ਨੂੰ ਲੈ ਕੇ ਪਹਿਲਾ ਵੱਡੇ ਪੱਧਰ 'ਤੇ 2 ਮੰਟਿੰਗਾ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੀਟਿੰਗਾਂ 'ਚ ਸ਼ਮੂਲੀਅਤ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਇਕ ਫਿਰ ਸ੍ਰੀ ਅਕਾਲ ਤਖਤ ਦੇ ਆਦੇਸ਼ 'ਤੇ 17 ਸਤੰਬਰ ਨੂੰ ਮੀਟਿੰਗ ਕੀਤੀ ਜਾ ਰਹੀ ਹੈ, ਜਿਸ 'ਚ 5 ਮੈਂਬਰੀ ਕਮੇਟੀ 'ਚੋਂ 2 ਮੈਂਬਰਾਂ ਨੂੰ ਸ਼ਮੂਲੀਅਤ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਇਹ ਯਤਨ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ ਕਿ ਕਰਤਾਰਪੁਰ ਸਹਿਬ ਦੇ ਕੋਰੀਡੋਰ ਲਈ ਕੇਂਦਰ ਸਰਕਾਰ ਅਤੇ ਸੁਬਾ ਸਰਕਾਰ ਵੱਲੋਂ ਕੰਮ ਕੀਤੇ ਜਾ ਰਹੇ ਹਨ, ਜੋ ਕਿ ਸਮੇਂ ਸਿਰ ਨਿਧਾਰਿਤ ਸਮੇਂ 'ਤੇ ਪੂਰੇ ਹੋਣੇ ਚਾਹੀਦੇ ਹਨ। ਇਸ ਮੌਕੇ ਬਾਬਾ ਸੁਖਦੇਵ ਸਿੰਘ ਬੇਦੀ­ ਸੁਖਵਿੰਦਰ ਸਿੰਘ ਬੇਦੀ­ ਜਥੇਦਾਰ ਗੁਰਨਾਮ ਸਿੰਘ­ ਕੁਲਵੰਤ ਸਿੰਘ ਸਾਬਕਾ ਸਰਪੰਚ­ ਪ੍ਰਿਥੀਪਾਲ ਦਾਤਾ ਆਦਿ ਹਾਜ਼ਰ ਸਨ।


author

shivani attri

Content Editor

Related News