ਵੱਡੀ ਖ਼ਬਰ : ਸਹੁੰ ਚੁੱਕ ਸਮਾਰੋਹ ਲਈ 'ਭਗਵੰਤ ਮਾਨ' ਦੇ ਧੀ-ਪੁੱਤ ਅਮਰੀਕਾ ਤੋਂ ਪੁੱਜੇ ਪੰਜਾਬ

Wednesday, Mar 16, 2022 - 11:51 AM (IST)

ਵੱਡੀ ਖ਼ਬਰ : ਸਹੁੰ ਚੁੱਕ ਸਮਾਰੋਹ ਲਈ 'ਭਗਵੰਤ ਮਾਨ' ਦੇ ਧੀ-ਪੁੱਤ ਅਮਰੀਕਾ ਤੋਂ ਪੁੱਜੇ ਪੰਜਾਬ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਵੱਜੋਂ ਸਹੁੰ ਚੁੱਕਣ ਜਾ ਰਹੇ ਭਗਵੰਤ ਮਾਨ ਦੇ ਧੀ-ਪੁੱਤ ਇਸ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਪੰਜਾਬ ਪਹੁੰਚ ਚੁੱਕੇ ਹਨ। ਦੱਸਣਯੋਗ ਹੈ ਕਿ ਭਗਵੰਤ ਮਾਨ ਦਾ ਆਪਣੀ ਪਤਨੀ ਨਾਲ ਸਾਲ 2015 'ਚ ਤਲਾਕ ਹੋ ਚੁੱਕਾ ਹੈ ਅਤੇ ਉਨ੍ਹਾਂ ਦੇ ਦੋਵੇਂ ਬੱਚੇ ਆਪਣੀ ਮਾਂ ਨਾਲ ਅਮਰੀਕਾ ਰਹਿ ਰਹੇ ਹਨ। ਹੁਣ ਭਗਵੰਤ ਮਾਨ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣਨ ਜਾ ਰਹੇ ਹਨ ਤਾਂ ਬੱਚੇ ਇਸ ਖ਼ੁਸ਼ੀ 'ਚ ਸਾਮਲ ਹੋਣ ਲਈ ਆਪਣੇ ਪਿਤਾ ਕੋਲ ਪਹੁੰਚੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਰਚਿਆ ਜਾਵੇਗਾ ਇਤਿਹਾਸ, ਖਟਕੜ ਕਲਾਂ 'ਚ ਸਜੀ ਸਟੇਜ ਨੂੰ 'ਭਗਵੰਤ ਮਾਨ' ਦੀ ਉਡੀਕ (ਵੀਡੀਓ)

ਭਗਵੰਤ ਮਾਨ ਦੇ ਪੁੱਤਰ ਦਿਲਸ਼ਾਨ ਦੀ ਉਮਰ 17 ਸਾਲ ਦੀ ਹੈ, ਜਦੋਂ ਕਿ ਧੀ ਸੀਰਤ ਕੌਰ 21 ਸਾਲਾਂ ਦੀ ਹੈ, ਜੋ ਆਪਣੇ ਪਿਤਾ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਪੰਜਾਬ ਪੁੱਜੇ ਹਨ। ਦੱਸਣਯੋਗ ਹੈ ਕਿ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜਾਣੀ ਹੈ। ਭਗਵੰਤ ਮਾਨ ਵੱਲੋਂ ਸਾਰੇ ਪੰਜਾਬੀਆਂ ਨੂੰ ਸਹੁੰ ਚੁੱਕ ਸਮਾਰੋਹ 'ਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਮਰਨ ਤੋਂ ਪਹਿਲਾਂ ਦੋਸਤ ਨੂੰ ਆਖ਼ਰੀ ਵਾਰ ਕੀਤਾ ਫੋਨ, 'ਪੁਲਸ ਦੇ ਧੱਕੇ ਅੱਗੇ ਨਹੀਂ ਚੱਲਦੀ, ਭਰਾ ਸੰਭਾਲ ਲਵੀਂ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News