ਮੁੱਖ ਮੰਤਰੀ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, ਬਿਜਲੀ ਬਿੱਲਾਂ ਨੂੰ ਲੈ ਕੇ ਕੀਤਾ ਨਵਾਂ ਐਲਾਨ

Friday, Jul 01, 2022 - 07:20 PM (IST)

ਨਵੀਂ ਦਿੱਲੀ/ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਾਸੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਮਾਨ ਨੇ ਕਿਹਾ ਕਿ ਇਕ ਉਲਝਣ ਖੜ੍ਹੀ ਹੋ ਗਈ ਸੀ ਕਿ ਅਸੀਂ ਸਿਰਫ ਦੋ ਕਿਲੋਵਾਟ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ, ਉਹ ਅਫ਼ਵਾਹਾਂ ਸਨ। 31 ਦਸੰਬਰ ਤੋਂ ਪਹਿਲਾਂ ਜਿੰਨੇ ਮਰਜ਼ੀ ਕਿਲੋਵਾਟ ਦਾ ਤੁਹਾਡਾ ਬਿੱਲ ਸੀ, ਉਹ ਸਾਰਾ ਮੁਆਫ਼ ਹੋਵੇਗਾ। ਉਹ ਚਾਹੇ 2 ਕਿਲੋਵਾਟ, 5 ਕਿਲੋਵਾਟ ਜਾਂ ਇਸ ਤੋਂ ਵੱਧ ਹੈ, ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਜੋ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਗਾਰੰਟੀ ਦਿੱਤੀ ਸੀ, ਉਹ ਅੱਜ ਤੋਂ ਸ਼ੁਰੂ ਹੋ ਗਈ ਹੈ। ਮੈਂ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜੇ ਨੀਅਤ ਸੱਚੀ ਹੋਵੇ ਤਾਂ ਸਾਰੇ ਕੰਮ ਠੀਕ ਹੁੰਦੇ ਹਨ।

PunjabKesari

ਇਹ ਖ਼ਬਰ ਵੀ ਪੜ੍ਹੋ : ਖ਼ਾਲਿਸਤਾਨ ਦੇ ਨਾਅਰੇ ਲਿਖ ਕੇ ਦਹਿਸ਼ਤ ਫੈਲਾਉਣ ਵਾਲੀ ਰਿਸ਼ਤੇਦਾਰਾਂ ਦੀ ਜੁੰਡਲੀ ਗ੍ਰਿਫ਼ਤਾਰ

ਮਾਨ ਨੇ ਕਿਹਾ ਕਿ ਅੱਜ ਤੋਂ ਬਾਅਦ ਜੋ ਤੁਸੀਂ ਬਿਜਲੀ ਵਰਤੋਗੇ, ਉਸ ਦਾ ਕੋਈ ਬਿੱਲ ਨਹੀਂ ਆਏਗਾ ਯਾਨੀ ਕਿ ਤੁਹਾਡਾ ਜ਼ੀਰੋ ਬਿੱਲ ਆਏਗਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਜੂਨ ਜਾਂ ਮਈ ਦਾ ਪੁਰਾਣਾ ਬਿੱਲ ਆ ਜਾਵੇ ਪਰ 1 ਜੁਲਾਈ ਤੋਂ ਬਾਅਦ ਤੁਸੀਂ ਜਿੰਨੀ ਵੀ ਬਿਜਲੀ ਵਰਤੋਗੇ, ਉਸ ਦਾ ਬਿੱਲ ਨਹੀਂ ਆਏਗਾ। ਉਨ੍ਹਾਂ ਕਿਹਾ ਕਿ ਹਰ ਵਾਰ ਝੋਨੇ ਦੀ ਬੀਜਾਈ ਦੌਰਾਨ ਪਹਿਲਾਂ ਰੌਲਾ ਪੈਂਦਾ ਸੀ ਕਿ ਬਿਜਲੀ ਨਹੀਂ ਆਉਂਦੀ ਪਰ ਇਸ ਵਾਰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ। 

 

 
Big Breaking : CM ਮਾਨ ਦਾ ਵੱਡਾ ਐਲਾਨ, ਸਾਰੇ ਬਿਜਲੀ ਬਿੱਲ ਹੋਏ ਮੁਆਫ, ਸੁਣੋ ਪੂਰੀ ਜਾਣਕਾਰੀ

Big Breaking : CM ਮਾਨ ਦਾ ਵੱਡਾ ਐਲਾਨ, ਸਾਰੇ ਬਿਜਲੀ ਬਿੱਲ ਹੋਏ ਮੁਆਫ, ਸੁਣੋ ਪੂਰੀ ਜਾਣਕਾਰੀ #Electricity #Punjab #Mann #Government #Powercom #Bill

Posted by JagBani on Friday, July 1, 2022

 


Manoj

Content Editor

Related News