ਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

Thursday, Aug 15, 2024 - 06:17 PM (IST)

ਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ

ਜਲੰਧਰ : ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਤਿੰਨ ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ 'ਮੁੱਖ ਮੰਤਰੀ ਰਕਸ਼ਕ ਪਦਕ', 18 ਪੁਲਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ  ਲਈ 'ਮੁੱਖ ਮੰਤਰੀ ਮੈਡਲ' ਅਤੇ ਦੋ ਮੁਲਾਜ਼ਮਾਂ ਨੂੰ 'ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ' ਨਾਲ ਸਨਮਾਨਿਤ ਕੀਤਾ।  ਇਨ੍ਹਾਂ ਪੁਰਸਕਾਰ ਜੇਤੂਆਂ ਵਿਚ ਸਮਾਜਿਕ ਕਾਰਕੁਨ, ਕਲਾਕਾਰ, ਸਾਹਿਤਕਾਰ, ਕਵੀ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ ਇਕ ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤ ਵਿਚ ਆਪੋ-ਆਪਣੇ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਭਰਤੀ ਹੋਣ ਦੇ ਚਾਹਵਾਨ ਕਰ ਲੈਣ ਤਿਆਰੀ, ਆਜ਼ਾਦੀ ਦਿਹਾੜੇ 'ਤੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ

ਮੁੱਖ ਮੰਤਰੀ ਨੇ ਡਾ. ਜਸਵੀਰ ਸਿੰਘ ਗਿੱਲ (ਲੁਧਿਆਣਾ), ਯੁੱਧਵਿੰਦਰ ਸਿੰਘ (ਲੁਧਿਆਣਾ), ਅਵਤਾਰ ਸਿੰਘ (ਖੁਸਰੋਪੁਰ, ਜਲੰਧਰ), ਗੁਰਵਿੰਦਰਵੀਰ ਸਿੰਘ (ਪੱਤੇਵਾਲ, ਜਲੰਧਰ), ਮਾਸਟਰ ਅਜ਼ਨ ਕਪੂਰ (ਅੰਮ੍ਰਿਤਸਰ), ਵਿਨਾਇਕ ਮਿੱਤਲ (ਲੁਧਿਆਣਾ), ਸੁਨੀਤਾ ਸੱਭਰਵਾਲ (ਪਟਿਆਲਾ), ਰਛਪਾਲ ਕੌਰ ਸਿੱਧੂ (ਪਟਿਆਲਾ), ਮਨੀਤ ਦੀਵਾਨ (ਲੁਧਿਆਣਾ), ਬਰਿੰਦਰ ਸਿੰਘ (ਪਿੰਡ ਮਸਤੀ ਪਾਲ ਕੋਟ, ਹੁਸ਼ਿਆਰਪੁਰ), ਵਿਨੋਦ ਕੁਮਾਰ ਸ਼ਰਮਾ (ਪਟਿਆਲਾ), ਸ਼ਾਮ ਕੁਮਾਰ (ਪਠਾਨਕੋਟ) ਅਤੇ ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸੇਵਾ ਸੁਸਾਇਟੀ ਲਾਂਬੜਾ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਦਾਨ ਕੀਤੇ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਮਨਦੀਪ ਕੁਮਾਰ ਐੱਸ.ਆਈ., ਜਸਬੀਰ ਸਿੰਘ ਏ.ਐੱਸ.ਆਈ ਅਤੇ ਰਣਜੀਤ ਸਿੰਘ ਕਾਂਸਟੇਬਲ ਸਮੇਤ ਤਿੰਨ ਪੁਲਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੱਕਾਰੀ 'ਮੁੱਖ ਮੰਤਰੀ ਰਕਸ਼ਕ ਪਦਕ' ਨਾਲ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫ਼ੈਸਲਿਆਂ 'ਤੇ ਲੱਗੀ ਮੋਹਰ, ਔਰਤਾਂ ਲਈ ਵੱਡਾ ਐਲਾਨ

ਭਗਵੰਤ ਸਿੰਘ ਮਾਨ ਨੇ ਜਗਵਿੰਦਰ ਸਿੰਘ ਕਮਾਂਡੈਂਟ, ਜਸਕਿਰਨਜੀਤ ਸਿੰਘ ਤੇਜਾ ਡੀ.ਸੀ.ਪੀ ਲੁਧਿਆਣਾ, ਸਵਰਨਦੀਪ ਸਿੰਘ ਏ.ਆਈ.ਜੀ., ਵਿਕਾਸ ਸੱਭਰਵਾਲ ਏ.ਆਈ.ਜੀ., ਮਨੀਸ਼ ਕੁਮਾਰ ਡੀ.ਐੱਸ.ਪੀ. ਵਿਜੀਲੈਂਸ ਬਿਊਰੋ, ਸੁਖਵਿੰਦਰ ਸਿੰਘ ਇੰਸਪੈਕਟਰ, ਪਰਮਜੀਤ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਇੰਸਪੈਕਟਰ, ਨਵਜੋਤ ਸਿੰਘ ਸਿੱਧੂ ਇੰਸਪੈਕਟਰ, ਕੁਲਵਿੰਦਰ ਸਿੰਘ ਇੰਸਪੈਕਟਰ, ਜਤਿੰਦਰ ਸਿੰਘ ਇੰਸਪੈਕਟਰ, ਜਗਨਦੀਪ ਸਿੰਘ ਸਬ-ਇੰਸਪੈਕਟਰ, ਭੋਲਾ ਨਾਥ ਸਬ-ਇੰਸਪੈਕਟਰ, ਜਗਦੀਸ਼ ਸਿੰਘ ਏ.ਐੱਸ.ਆਈ., ਹਰਪ੍ਰੀਤ ਕੌਰ ਏ.ਐੱਸ.ਆਈ., ਹਰਜੀਤ ਸਿੰਘ ਏ.ਐੱਸ.ਆਈ., ਰਤਨ ਲਾਲ ਏ.ਐੱਸ.ਆਈ ਅਤੇ ਸੁਖਜੀਤ ਸਿੰਘ ਹੈੱਡ ਕਾਂਸਟੇਬਲ ਸਮੇਤ 18 ਪੁਲਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਬੇਮਿਸਾਲ ਸੇਵਾਵਾਂ ਲਈ 'ਮੁੱਖ ਮੰਤਰੀ ਮੈਡਲ' ਨਾਲ ਸਨਮਾਨਿਤ ਕੀਤਾ। 

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਕਿਸਾਨਾਂ ਲਈ ਵੱਡਾ ਫ਼ੈਸਲਾ, ਮਿਲੇਗੀ ਰਾਹਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Gurminder Singh

Content Editor

Related News