ਬਿਨ੍ਹਾਂ ਕਿਸੇ ਭੇਦਾਭਾਵ ਦੇ ਯੋਗ ਲਾਭਪਾਤਰੀਆ ਨੂੰ ਦਿੱਤੀ ਜਾਵੇਗੀ ਸਸਤੀ ਕਣਕ - ਸਿਮਰਤਪਾਲ ਸੁੱਗਾ
Thursday, Feb 15, 2018 - 01:48 PM (IST)
ਭਿੱਖੀਵਿੰਡ, ਬੀੜ ਸਾਹਿਬ (ਭਾਟੀਆ, ਬਖਤਾਵਰ, ਲਾਲੂ ਘੁੰਮਣ) - ਭਿੱਖੀਵਿੰਡ ਗਰੀਬਾਂ ਤੇ ਲੋੜਵੰਦ ਪਰਿਵਾਰਾਂ ਨੂੰ ਮਿਲਣ ਵਾਲੀ ਸਸਤੀ ਕਣਕ ਦੇਣ ਲਈ ਭਿੱਖੀਵਿੰਡ ਦੇ ਨੇੜਲੇ ਪਿੰਡ ਸੁੱਗਾ ਵਿਖੇ ਬੁੱਧਵਾਰ ਨੂੰ ਨੌਜਵਾਨ ਕਾਂਗਰਸੀ ਆਗੂ ਸਿਮਰਤਪਾਲ ਸਿੰਘ ਸੁੱਗਾ ਦੀ ਹਾਜ਼ਰੀ ਵਿਚ ਖੁਰਾਕ ਸਪਲਾਈ ਵਿਭਾਗ ਦੇ ਇੰਸਪੈਕਟਰ ਅਤੇ ਪ੍ਰਧਾਨ ਬਲਬੀਰ ਸਿੰਘ ਬੈਂਕਾ ਵੱਲੋਂ ਪਰਚੀਆਂ ਦੀ ਵੰਡ ਕੀਤੀ ਗਈ। ਇਸ ਸਾਬੰਧੀ ਜਾਣਕਾਰੀ ਦਿੰਦਿਆ ਨੌਜਵਾਨ ਆਗੂ ਸਿਮਰਤਪਾਲ ਸਿੰਘ ਸੱਗਾ ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਸਮਾਜ ਭਲਾਈ ਸਕੀਮਾਂ ਨੂੰ ਲੋੜਵੰਦਾ ਨੂੰ ਪੁੱਜਦਾ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ ਹਨ, ਜਿੰਨ੍ਹਾਂ ਸਦਕਾ ਅੱਜ ਯੋਗ ਲਾਭਪਾਤਰੀਆਂ ਨੂੰ ਸਸਤੀ ਕਣਕ ਵੰਡਣ ਲਈ ਪਰਚੀਆਂ ਦੀ ਵੰਡ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਮਿਲਣ ਵਾਲੀ ਇਹ ਸਸਤੀ ਕਣਕ ਯੋਗ ਲਾਭਪਾਤਰੀਆ ਨੂੰ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਬਿਨ੍ਹਾ ਕਿਸੇ ਭੇਦਭਾਵ ਦੇ ਦਿੱਤੀ ਜਾ ਰਹੀ ਹੈ। ਇਸ ਮੌਕੇ ਸੁਰਿੰਦਰ ਸਿੰਘ ਮੈਂਬਰ ਪੰਚਾਇਤ, ਲਾਭ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਤਰਸੇਮ ਸਿੰਘ, ਨਰਿੰਦਰ ਸਿੰਘ ਮੈਂਬਰ ਪੰਚਾਇਤ, ਦਿਲਬਾਗ ਸਿੰਘ ਮੈਬਰ ਪੰਚਾਇਤ, ਲੱਖਾ ਸਿੰਘ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਆਦਿ ਹਾਜ਼ਰ ਸਨ।