ਬਜ਼ੁਰਗ ਗੁਰਸਿੱਖ ਜੋੜੇ ਦੀ ਬਹਾਦਰੀ ਨੂੰ ਸਲਾਮ! ਟਾਲ਼ ਦਿੱਤੀ ਵੱਡੀ ਵਾਰਦਾਤ

Saturday, Nov 02, 2024 - 09:26 AM (IST)

ਬਜ਼ੁਰਗ ਗੁਰਸਿੱਖ ਜੋੜੇ ਦੀ ਬਹਾਦਰੀ ਨੂੰ ਸਲਾਮ! ਟਾਲ਼ ਦਿੱਤੀ ਵੱਡੀ ਵਾਰਦਾਤ

ਗੁਰਦਾਸਪੁਰ (ਵਿਨੋਦ)- ਬੀਤੀ ਰਾਤ ਸਦਰ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਗੁਣੀਆਂ ਵਿਚ ਪਿਸਤੌਲ ਲੈ ਕੇ ਇਕ ਬਜ਼ੁਰਗ ਗੁਰਸਿੱਖ ਜੋੜੇ ਦੇ ਘਰ ਦਾਖ਼ਲ ਹੋਏ ਲੁਟੇਰਿਆਂ ਨੂੰ ਗੁਰਸਿੱਖ ਬਜ਼ੁਰਗ ਬਲਦੇਵ ਸਿੰਘ ਨੇ ਮੁਕਾਬਲਾ ਕਰਕੇ ਭੱਜਣ ਲਈ ਮਜਬੂਰ ਕਰ ਦਿੱਤਾ। ਲੁਟੇਰਿਆਂ ਦੇ ਹਮਲੇ ਦੌਰਾਨ ਖੂਨੋ-ਖੂਨ ਹੋਣ ਦੇ ਬਾਵਜੂਦ ਬਜ਼ੁਰਗ ਨੇ ਇਕ ਲੁਟੇਰੇ ਨੂੰ ਜੱਫਾ ਪਾ ਕੇ ਰੱਖਿਆ, ਗੋਲ਼ੀ ਚਲਾਉਣ ਦੀ ਕੋਸ਼ਿਸ਼ ਵਿਚ ਪਿਸਤੌਲ ਦੀ ਗੋਲ਼ੀਆਂ ਨਾਲ ਭਰੀ ਮੈਗਜ਼ੀਨ ਉੱਥੇ ਡਿੱਗ ਗਈ।

ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਮਹਿੰਗਾਈ ਦੀ ਮਾਰ! 62 ਰੁਪਏ ਮਹਿੰਗਾ ਹੋਇਆ LPG ਸਿਲੰਡਰ

ਲੁਟੇਰਿਆਂ ਨੇ ਇੰਨੀ ਦਹਿਸ਼ਤ ਦਿਖਾਈ ਕਿ ਬਜ਼ੁਰਗ ਬਲਦੇਵ ਸਿੰਘ ਦੇ ਨਾਲ ਉਸ ਦੀ ਬਜ਼ੁਰਗ ਪਤਨੀ ਕਸ਼ਮੀਰ ਕੌਰ ਨਾਲ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਪਰ ਬਜ਼ੁਰਗ ਬਲਦੇਵ ਸਿੰਘ ਦੀ ਹਿੰਮਤ ਕਾਰਨ ਉਹ ਘਰ ਵਿਚ ਲੁੱਟ ਕੀਤੇ ਬਿਨਾਂ ਹੀ ਪਿਸਤੌਲ ਦਾ ਮੈਗਜ਼ੀਨ ਉੱਥੇ ਛੱਡ ਕੇ ਦੌੜ ਗਏ। ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ’ਚ ਤਿੰਨ ਲੁਟੇਰੇ ਕੈਦ ਹੋਏ ਹਨ, ਜਿਨ੍ਹਾਂ ਵਿਚੋਂ ਇਕ ਮੋਟਰਸਾਈਕਲ ਚਲਾ ਰਿਹਾ ਲੁਟੇਰਾ ਘਰ ਦੇ ਬਾਹਰ ਹੀ ਖੜ੍ਹਾ ਰਿਹਾ, ਜਦਕਿ ਦੋ ਘਰ ਦੇ ਅੰਦਰ ਦਾਖਲ ਹੁੰਦੇ ਦਿਖਾਈ ਦੇ ਰਹੇ ਹਨ।

ਜਾਣਕਾਰੀ ਦਿੰਦਿਆਂ ਬਜ਼ੁਰਗ ਬਲਦੇਵ ਸਿੰਘ, ਉਸ ਦੀ ਪਤਨੀ ਕਸ਼ਮੀਰ ਕੌਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋ ਲੁਟੇਰੇ ਘਰ ਦੇ ਅੰਦਰ ਰਾਤ ਕਰੀਬ ਪੌਣੇ 10 ਵਜੇ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ’ਤੇ ਬਜ਼ੁਰਗ ਗੁਰਸਿੱਖ ਬਲਦੇਵ ਸਿੰਘ ,ਉਸ ਦੀ ਪਤਨੀ ਕਸ਼ਮੀਰ ਕੌਰ ਦਾ ਮੂੰਹ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਬਲਦੇਵ ਸਿੰਘ ਨੇ ਹਿੰਮਤ ਕਰ ਕੇ ਉਨ੍ਹਾਂ ਦਾ ਮੁਕਾਬਲਾ ਕੀਤਾ ਤੇ ਇਕ ਲੁਟੇਰੇ ਨੂੰ ਜੱਫਾ ਪਾ ਲਿਆ। ਇਸ ਦੌਰਾਨ ਇਹ ਲੁਟੇਰਾ ਪਿਸਤੌਲ ਦੇ ਬੱਟ ਵੀ ਬਜ਼ੁਰਗ ਦੇ ਸਿਰ ਅਤੇ ਬਾਹਾਂ ’ਤੇ ਮਾਰਦਾ ਰਿਹਾ ਜਿਸ ਕਾਰਨ ਬਜ਼ੁਰਗ ਬਲਦੇਵ ਸਿੰਘ ਦੇ ਸਿਰ ਤੇ ਬਾਹਾਂ ਤੋਂ ਖੂਨ ਵੀ ਵਗਣਾ ਸ਼ੁਰੂ ਹੋ ਗਿਆ ਪਰ ਉਸ ਨੇ ਲੁਟੇਰੇ ਨੂੰ ਨਹੀਂ ਛੱਡਿਆ।

ਇਹ ਖ਼ਬਰ ਵੀ ਪੜ੍ਹੋ - ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਦੀਵਾਲੀ ਮੌਕੇ ਲਿਆ ਗਿਆ ਅਹਿਮ ਫ਼ੈਸਲਾ

ਆਖਿਰਕਾਰ ਲੁਟੇਰੇ ਬਿਨਾਂ ਲੁੱਟ ਕੀਤੇ ਗੋਲੀਆਂ ਨਾਲ ਭਰਿਆ ਮੈਗਜ਼ੀਨ ਉੱਥੇ ਛੱਡ ਕੇ ਹੀ ਦੌੜਨ ਲਈ ਮਜਬੂਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਬਜ਼ੁਰਗ ਬਲਦੇਵ ਸਿੰਘ ਬਹੁਤ ਦੇਰ ਤੱਕ ਗੁਰਦੁਆਰੇ ’ਚ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਅੱਖੋਂ ਲੱਭਣਾ ਘੱਟ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਘਰ ਵਿਚ ਹੀ ਰਹਿੰਦਾ ਹੈ। ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਹੈ ਅਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮੈਗਜ਼ੀਨ ਵੀ ਕਬਜ਼ੇ ’ਚ ਲੈ ਲਿਆ ਹੈ। ਗੁਰਦੁਆਰਾ ਸਾਹਿਬ ਵਿਚ ਲੱਗੇ ਕੈਮਰਿਆਂ ਵਿਚ ਲੁਟੇਰਿਆਂ ਦੀ ਸਾਫ ਪਛਾਣ ਵੀ ਹੋ ਰਹੀ ਹੈ ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਲਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News