ਸਾਈਬਰ ਠੱਗਾਂ ਨੇ ਅਪਣਾਇਆ ਨਵਾਂ ਪੈਂਤੜਾ, ਵਕੀਲ ਬਣ ਕੇ ਵਿਦੇਸ਼ਾਂ ਤੋਂ ਇੰਝ ਕਰ ਰਹੇ ਨੇ ਘਿਨੌਣੇ ਕਾਰੇ

Wednesday, Jul 19, 2023 - 06:45 PM (IST)

ਸਾਈਬਰ ਠੱਗਾਂ ਨੇ ਅਪਣਾਇਆ ਨਵਾਂ ਪੈਂਤੜਾ, ਵਕੀਲ ਬਣ ਕੇ ਵਿਦੇਸ਼ਾਂ ਤੋਂ ਇੰਝ ਕਰ ਰਹੇ ਨੇ ਘਿਨੌਣੇ ਕਾਰੇ

ਹੁਸ਼ਿਆਰਪੁਰ- ਸਾਈਬਰ ਧੋਖਾਧੜੀ ਜਾਂ ਜਿਸ ਨੂੰ ਆਮ ਭਾਸ਼ਾ ਵਿੱਚ ਆਨਲਾਈਨ ਠੱਗੀ ਕਿਹਾ ਜਾਂਦਾ ਹੈ, ਬਹੁਤ ਵੱਧ ਗਿਆ ਹੈ। ਜ਼ਿਲ੍ਹੇ ਵਿੱਚ ਇਕ ਸਾਲ ਵਿੱਚ ਸਾਈਬਰ ਧੋਖਾਧੜੀ ਦੇ 500 ਦੇ ਕਰੀਬ ਮਾਮਲੇ ਸਾਹਮਣੇ ਆਉਂਦੇ ਹਨ। ਇਸ ਦਾ ਮੁੱਖ ਕਾਰਨ ਲੋਕਾਂ ਦਾ ਜਾਗਰੂਕ ਨਾ ਹੋਣਾ ਹੈ। ਠੱਗ ਲੋਕਾਂ ਨੂੰ ਇਸ ਕਦਰ ਫਸਾਉਂਦੇ ਹਨ ਕਿ ਕਦੇ ਵਿਦੇਸ਼ ਤੋਂ ਰਿਸ਼ਤੇਦਾਰ ਹੋਣ ਦਾ ਝਾਂਸਾ ਦੇ ਕੇ, ਕਦੇ ਸ਼ਾਹੂਕਾਰ ਦਾ ਝਾਂਸਾ ਦੇ ਕੇ ਅਤੇ ਕਦੇ ਲਾਟਰੀ ਜਿੱਤਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ। ਉਸ ਦੀ ਗੱਲ ਮੰਨ ਕੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਠੱਗ ਲੋਕਾਂ ਨੂੰ ਇਸ ਕਦਰ ਫਸਾਉਂਦੇ ਹਨ ਕਿ ਕਦੇ ਵਿਦੇਸ਼ ਤੋਂ ਰਿਸ਼ਤੇਦਾਰ ਹੋਣ ਦਾ ਝਾਂਸਾ ਦੇ ਕੇ, ਕਦੇ ਸ਼ਾਹੂਕਾਰ ਦਾ ਝਾਂਸਾ ਦੇ ਕੇ ਅਤੇ ਕਦੇ ਲਾਟਰੀ ਜਿੱਤਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ। ਉਸ ਦੀ ਗੱਲ ਮੰਨ ਕੇ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। 

ਠੱਗ ਲੋਕਾਂ ਨੂੰ ਇਸ ਕਦਰ ਫਸਾਉਂਦੇ ਹਨ ਕਿ ਕਦੇ ਵਿਦੇਸ਼ ਤੋਂ ਰਿਸ਼ਤੇਦਾਰ ਹੋਣ ਦਾ ਝਾਂਸਾ ਦੇ ਕੇ, ਕਦੇ ਸ਼ਾਹੂਕਾਰ ਦਾ ਝਾਂਸਾ ਦੇ ਕੇ ਅਤੇ ਕਦੇ ਲਾਟਰੀ ਜਿੱਤਣ ਦਾ ਲਾਲਚ ਦੇ ਕੇ ਠੱਗੀ ਮਾਰਦੇ ਹਨ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਲੋਕ ਲੱਖਾਂ ਰੁਪਏ ਗੁਆ ਚੁੱਕੇ ਹਨ।  ਜੇਕਰ ਕਿਸੇ ਨਾਲ ਅਜਿਹਾ ਹੁੰਦਾ ਹੈ ਤਾਂ ਤੁਰੰਤ ਹੈਲਪਲਾਈਨ ਨੰਬਰ 1930 'ਤੇ ਕਾਲ ਕਰਨ ਨਾਲ ਤੁਹਾਡੇ ਪੈਸਾ 'ਤੇ ਬੱਚ ਸਕਦਾ ਹੈ। ਇਹ ਨੰਬਰ ਦੇਸ਼ ਵਿੱਚ ਕੰਮ ਕਰਦਾ ਹੈ ਅਤੇ ਇਹ ਸਾਰੇ ਬੈਂਕਾਂ ਨਾਲ ਜੁੜਿਆ ਹੋਇਆ ਹੈ। ਜਿਵੇਂ ਹੀ ਇਸ 'ਤੇ ਸ਼ਿਕਾਇਤ ਦਰਜ ਹੁੰਦੀ ਹੈ ਕੁਝ ਦੇਰ 'ਚ ਬੈਂਕ ਤੁਹਾਡਾ ਖਾਤਾ ਅਤੇ ਉਸ ਖ਼ਾਤੇ ਨੂੰ ਫ੍ਰੀਜ਼ ਕਰ ਦਿੰਦਾ ਹੈ, ਜਿਸ 'ਚ ਠੱਗ ਨੇ ਪੈਸੇ ਜਮ੍ਹਾ ਕਰਵਾਏ ਸਨ। ਜੇਕਰ ਧੋਖਾਧੜੀ ਕਰਨ ਵਾਲੇ ਨੇ ਖ਼ਾਤੇ 'ਚੋਂ ਜਮ੍ਹਾ ਰਾਸ਼ੀ ਨਾ ਕੱਢਵਾਈ ਹੁੰਦੀ ਤਾਂ ਬੈਂਕ ਇਸ ਨੂੰ ਸੰਚਾਲਿਤ ਚੈਨਲਾਂ ਰਾਹੀਂ ਪੀੜਤ ਦੇ ਖ਼ਾਤੇ 'ਚ ਵਾਪਸ ਲਿਆਉਣ 'ਚ ਸਫ਼ਲ ਹੋ ਸਕਦਾ ਹੈ। 

ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਰਾਹਤ ਭਰੀ ਖ਼ਬਰ: ਅੱਜ ਤੋਂ ਆਮ ਵਾਂਗ ਚੱਲਣਗੀਆਂ ਇਸ ਟਰੈਕ ਤੋਂ ਸਾਰੀਆਂ ਰੇਲ ਗੱਡੀਆਂ

ਠੱਗ ਅਕਸਰ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਦੇ ਹਨ ਅਤੇ ਖ਼ੁਦ ਨੂੰ ਕਾਲਰ ਦਾ ਰਿਸ਼ਤੇਦਾਰ ਦੱਸਦੇ ਹਨ। ਫੋਨ ਕਰਕੇ ਕਹਿੰਦੇ ਹਨ ਕਿ ਵਿਦੇਸ਼ ਤੋਂ ਤੁਹਾਡਾ ਰਿਸ਼ਤੇਦਾਰ ਬੋਲ ਰਿਹਾ ਹਾਂ ਮੈਨੂੰ ਪਛਾਣੋ। ਬੇਕਸੂਰ ਲੋਕ ਵਿਦੇਸ਼ ਤੋਂ ਆਏ ਕਿਸੇ ਰਿਸ਼ਤੇਦਾਰ ਦਾ ਨਾਂ ਲੈਂਦੇ ਹਨ ਤਾਂ ਠੱਗ ਖ਼ੁਦ ਵੀ ਉਹੀ ਵਿਅਕਤੀ ਦੱਸਦਾ ਹੈ। ਕਈ ਤਰ੍ਹਾਂ ਦੇ ਬਹਾਨੇ ਬਣਾ ਕੇ ਜਾਂ ਡਰਾ ਕੇ ਰੁਪਏ ਲੈਂਦੇ ਹਨ। ਪੁਲਸ ਦੇ ਅਨੁਸਾਰ ਠੱਗੀ ਦੇ ਨਵੇਂ ਤਰੀਕੇ ਵਿਚ ਠੱਗ ਵਕੀਲ ਬਣ ਕੇ ਫੋਨ ਕਰਦੇ ਹਨ ਕਹਿੰਦੇ ਹਨ ਤੁਹਾਡਾ ਵਿਦੇਸ਼ ਵਿਚ ਪੜ੍ਹਦਾ ਬੱਚਾ ਜਾਂ ਰਿਸ਼ਤੇਦਾਰ ਕਿਸੇ ਕੇਸ ਵਿਚ ਫੜ੍ਹਿਆ ਗਿਆ ਹੈ। ਉਸ ਦੇ ਛੁਡਵਾਉਣ ਲਈ ਭਾਰੀ ਰਕਮ ਖ਼ਾਤੇ ਵਿਚ ਜਮ੍ਹਾ ਕਰਵਾਉਣ ਨੂੰ ਕਹਿੰਦੇ ਹਨ। ਇਹ ਠੱਗ ਦਿਨ ਦੇ ਸਮੇਂ ਫੋਨ ਕਰਦੇ ਹਨ ਉਦੋਂ ਵਿਦੇਸ਼ ਵਿਚ ਰਾਤ ਹੁੰਦੀ ਹੈ ਅਤੇ ਉਥੋਂ ਦੇ ਜ਼ਿਆਦਾਤਰ ਬੱਚੇ ਫੋਨ ਦੀ ਰਿੰਗ ਬੰਦ ਕਰਕੇ ਸੁੱਤੇ ਹੁੰਦੇ ਹਨ ਅਤੇ ਮਾਤਾ-ਪਿਤਾ ਦਾ ਫੋਨ ਨਹੀਂ ਚੁੱਕ ਪਾਉਂਦੇ, ਜਿਸ ਨਾਲ ਪਰਿਵਾਰ ਘਬਰਾ ਜਾਂਦਾ ਹੈ ਅਤੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ। 

ਇਹ ਵੀ ਪੜ੍ਹੋ- ਹੜ੍ਹਾਂ ਦਰਮਿਆਨ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਕਿਹੋ-ਜਿਹਾ ਰਹੇਗਾ ਅਗਲੇ ਦਿਨਾਂ ਦਾ ਹਾਲ

ਓ. ਟੀ. ਪੀ. ਕਿਸੇ ਨੂੰ ਨਾ ਦੱਸੋ 
ਉਥੇ ਹੀ ਸਾਈਬਰ ਕ੍ਰਾਈਮ ਹੁਸ਼ਿਆਰਪੁਰ ਦੇ ਇੰਚਾਰਜ ਡੀ. ਐੱਸ. ਪੀ. ਬਲਕਾਰ ਸਿੰਘ ਨੇ ਦੱਸਿਆ ਕਿ ਜੇਕਰ ਕਿਸੇ ਅਣਪਛਾਤੇ ਵਿਦੇਸ਼ੀ ਨੰਬਰ ਤੋਂ ਕਾਲ ਜਾਂ ਵੀਡੀਓ ਕਾਲ ਆਉਂਦੀ ਹੈ ਤਾਂ ਉਸ ਨੂੰ ਰਿਸੀਵ ਨਾ ਕਰੋ। ਫੋਨ 'ਤੇ ਆਉਣ ਵਾਲਾ ਓ. ਟੀ. ਪੀ. ਕਿਸੇ ਨਾਲ ਸ਼ੇਅਰ ਨਾ ਕਰੋ। ਫੋਨ ਅਤੇ ਮੇਲ 'ਤੇ ਆਏ ਅਣਦਜਾਣ ਲਿੰਕ ਨੂੰ ਨਾ ਖੋਲੋ। ਇੰਸਟਾਗ੍ਰਾਮ, ਫੇਸਬੁੱਕ ਅਤੇ ਹੋਰ ਸੋਸ਼ਲ ਸਾਈਸਟ 'ਤੇ ਪ੍ਰਾਈਵਸੀ ਲਗਾਓ। ਆਪਣੀ ਫੈਮਿਲੀ ਫੋਟੋ ਅਤੇ ਲੋਕੇਸ਼ਨ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰੋ। ਗੂਗਲ ਦੇ ਸਰਚ ਇੰਜਨ 'ਤੇ ਕੱਢੇ ਕਸਟਮਰ ਕੇਅਰ ਨੰਬਰ 'ਤੇ ਕਾਲ ਨਾ ਕਰੋ। ਆਨਲਾਈਨ ਨੋਕਰੀ ਦੇ ਲਾਲਚ ਵਿਚ ਨਾ ਆਓ। ਆਨਲਾਈਨ ਗਲਤ ਵਸਤੂਆਂ ਦੀ ਖ਼ਰੀਦਦਾਰੀ ਤੋਂ ਬਚੋ। ਕ੍ਰੇਡਿਟ ਕਾਰਡ ਅਤੇ ਏ. ਟੀ. ਐੱਮ. ਦਾ ਸੀ. ਵੀ. ਵੀ. ਸ਼ੇਅਰ ਨਾ ਕਰੋ। ਜਦੋਂ ਵੀ ਕਿਸੇ ਗੱਲ ਨੂੰ ਲੈ ਕੇ ਸ਼ੱਕ ਹੋਵੇ ਤਾਂ ਰਿਸ਼ਤੇਦਾਰ ਅਤੇ ਪੁਲਸ ਕੋਲੋਂ ਜਾਣਕਾਰੀ ਲਵੋ।

ਇਹ ਵੀ ਪੜ੍ਹੋ-  CM ਭਗਵੰਤ ਮਾਨ ਦਾ ਜਲੰਧਰ ਵਾਸੀਆਂ ਲਈ ਵੱਡਾ ਐਲਾਨ, ਅਫ਼ਸਰਸ਼ਾਹੀ ਨੂੰ ਦਿੱਤੇ ਇਹ ਨਿਰਦੇਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


 


author

shivani attri

Content Editor

Related News