ਬਰਿਆਨੀ ’ਚ ਗਊ ਮਾਸ ਮਿਕਸ ਕਰ ਕੇ ਵੇਚ ਰਿਹਾ ਸੀ ਦੁਕਾਨਦਾਰ, ਕਾਬੂ

Monday, Nov 03, 2025 - 09:07 AM (IST)

ਬਰਿਆਨੀ ’ਚ ਗਊ ਮਾਸ ਮਿਕਸ ਕਰ ਕੇ ਵੇਚ ਰਿਹਾ ਸੀ ਦੁਕਾਨਦਾਰ, ਕਾਬੂ

ਲੁਧਿਆਣਾ (ਗੌਤਮ) : ਨਿਊ ਸ਼ਿਵਪੁਰੀ, ਸੰਤੋਖ ਨਗਰ ’ਚ ਸਥਿਤ ਬਰਿਆਨੀ ਵੇਚਣ ਵਾਲੀ ਦੁਕਾਨ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਗਊ ਰੱਖਿਆ ਦਲ ਪੰਜਾਬ ਦੇ ਅਹੁਦੇਦਾਰਾਂ ਨੇ ਉਸ ’ਤੇ ਗਊ ਮਾਸ ਮਿਕਸ ਕਰ ਕੇ ਬਰਿਆਨੀ ਵੇਚਣ ਦਾ ਦੋਸ਼ ਲਾਇਆ। ਪਤਾ ਲਗਦੇ ਹੀ ਦਲ ਦੇ ਹੋਰ ਮੈਂਬਰ ਵੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਰੋਸ ਜਤਾਇਆ। ਸੂਚਨਾ ਮਿਲਦੇ ਹੀ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪੁੱਜ ਗਈ। ਕਾਰਵਾਈ ਕਰਦੇ ਹੋਏ ਪੁਲਸ ਨੇ ਕਰੀਬ 10 ਕਿਲੋ ਗਊ ਮਾਸ ਬਰਾਮਦ ਕੀਤਾ। ਪੁਲਸ ਨੇ ਗਊ ਰੱਖਿਆ ਦਲ ਸੈਕਟਰੀ ਹਰੀਸ਼ ਸ਼ਰਮਾ ਉਰਫ ਬੌਬੀ ਦੇ ਬਿਆਨ ’ਤੇ 2 ਵਿਅਕਤੀਆਂ ਕੁਮਾਲ ਅਤੇ ਸ਼ੌਕਤ ਖਿਲਾਫ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸਾ : ਖੜ੍ਹੇ ਟਰੱਕ ਨਾਲ ਟਕਰਾਇਆ ਟੈਂਪੋ ਟ੍ਰੈਵਲਰ, ਮੌਕੇ 'ਤੇ 15 ਲੋਕਾਂ ਦੀ ਮੌਤ

ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਪਰ ਐੱਸ. ਐੱਚ. ਓ. ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਹਰੀਸ਼ ਸ਼ਰਮਾ, ਮੁਕੇਸ਼ ਖੁਰਾਣਾ ਅਤੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਿਊ ਸ਼ਿਵਪੁਰੀ ਵਿਚ ਬਰਿਆਨੀ ਵੇਚਣ ਵਾਲੇ ਦੁਕਾਨਦਾਰ ਵਲੋਂ ਬਰਿਆਨੀ ’ਚ ਗਊ ਮਾਸ ਮਿਕਸ ਕਰ ਕੇ ਵੇਚਿਆ ਜਾ ਰਿਹਾ ਹੈ, ਜਿਸ ਕਾਰਨ ਉਹ ਕਾਫੀ ਦਿਨ ਤੋਂ ਦੁਕਾਨਦਾਰ ’ਤੇ ਨਜ਼ਰ ਰੱਖ ਰਹੇ ਸਨ। ਪਤਾ ਲੱਗਾ ਸੀ ਕਿ ਦੁਕਾਨਦਾਰ ਅੱਗੇ ਕਿਸੇ ਹੋਰ ਵਿਅਕਤੀ ਤੋਂ ਗਊ ਮਾਸ ਖਰੀਦਦਾ ਹੈ। ਗਊ ਮਾਸ ਸਪਲਾਈ ਕਰਨ ਵਾਲਾ ਵੀ ਮੌਕੇ ’ਤੇ ਮੌਜੂਦ ਸੀ, ਜੋ ਕਿ ਸਪਲਾਈ ਕਰਨ ਲਈ ਆਇਆ ਸੀ। ਪਤਾ ਲੱਗਣ ’ਤੇ ਗਊ ਰੱਖਿਆ ਦਲ ਦੇ ਮੈਂਬਰ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਵਲੋਂ ਇਸ ਗੱਲ ਨੂੰ ਲੈ ਕੇ ਰੋਸ ਪ੍ਰਗਟ ਕੀਤਾ ਗਿਆ।

ਇਹ ਵੀ ਪੜ੍ਹੋ : ਦੁਨੀਆ 'ਤੇ ਮੰਡਰਾ ਰਿਹੈ ਇੱਕ ਹੋਰ ਜੰਗ ਦਾ ਖ਼ਤਰਾ! ਕੀ ਤਾਈਵਾਨ 'ਤੇ ਹਮਲਾ ਕਰਨ ਵਾਲਾ ਹੈ ਚੀਨ?

ਉਨ੍ਹਾਂ ਦੱਸਿਆ ਕਿ ਗਊ ਮਾਸ ਮਿਕਸ ਕਰ ਕੇ ਬਰਿਆਨੀ ਵੇਚਣ ਵਾਲੇ ਦੁਕਾਨਦਾਰ ਵਲੋਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰੀ ਜਾ ਰਹੀ ਸੀ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਲੋਕ ਗੈਂਗ ਬਣਾ ਕੇ ਸ਼ਹਿਰ ’ਚ ਇਸ ਤਰ੍ਹਾਂ ਦਾ ਗੈਰ-ਕਾਨੂੰਨੀ ਕੰਮ ਕਰ ਰਹੇ ਹਨ ਅਤੇ ਇਹ ਲੋਕ ਪੇਸ਼ਾਵਰ ਹਨ। ਇਸ ਤਰ੍ਹਾਂ ਸਮਾਜ ’ਚ ਅਸ਼ਾਂਤੀ ਫੈਲਦੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨਾਲ ਮਿਲ ਕੇ ਆਉਣ ਵਾਲੇ ਸਮੇਂ ਵਿਚ ਇਸ ਤਰ੍ਹਾਂ ਹੋਰ ਬਰਿਆਨੀ ਵੇਚਣ ਵਾਲੀਆਂ ਦੁਕਾਨਾਂ ’ਤੇ ਚੈਕਿੰਗ ਕਰਨ ਲਈ ਕਹਿਣਗੇ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News