ਬੇਅਦਬੀ ਮਾਮਲਾ: ਸਰਕਾਰ ਦੇ ਨੁਮਾਇੰਦਿਆਂ ਨੇ ਮੰਗਿਆ 6 ਮਹੀਨੇ ਦਾ ਸਮਾਂ, ਇਨਸਾਫ਼ ਮੋਰਚਾ ਨੇ ਲਿਆ ਇਹ ਫ਼ੈਸਲਾ

Monday, Jul 25, 2022 - 02:35 AM (IST)

ਬੇਅਦਬੀ ਮਾਮਲਾ: ਸਰਕਾਰ ਦੇ ਨੁਮਾਇੰਦਿਆਂ ਨੇ ਮੰਗਿਆ 6 ਮਹੀਨੇ ਦਾ ਸਮਾਂ, ਇਨਸਾਫ਼ ਮੋਰਚਾ ਨੇ ਲਿਆ ਇਹ ਫ਼ੈਸਲਾ

ਜੈਤੋ (ਗੁਰਮੀਤਪਾਲ) : 'ਆਪ' ਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਇਨਸਾਫ਼ ਮੋਰਚੇ ਵੱਲੋਂ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਰਕਾਰ ਨੇ ਫਰੰਟ ਤੋਂ 3 ਮਹੀਨੇ ਦਾ ਸਮਾਂ ਮੰਗਿਆ ਸੀ। 3 ਮਹੀਨੇ ਦਾ ਸਮਾਂ ਬੀਤਣ 'ਤੇ ਵੀ ਹੋਰ ਦਿਨ ਲਏ ਗਏ ਸਨ, ਇਹ ਸਮਾਂ ਪਿਛਲੇ ਸ਼ਨੀਵਾਰ ਨੂੰ ਵੀ ਬੀਤ ਗਿਆ। ਹੁਣ ਮੋਰਚੇ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। 2015 ਦੇ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਨਾਲ ਸਬੰਧਿਤ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ 'ਚ ਕਾਰਵਾਈ ਲਈ ਇਨਸਾਫ਼ ਮੋਰਚਾ ਪਿਛਲੇ 7 ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅੰਦੋਲਨ ਸ਼ੁਰੂ ਕਰਨ ਲਈ 31 ਜੁਲਾਈ ਨੂੰ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ।

ਇਹ ਵੀ ਪੜ੍ਹੋ : ਤਲਾਅ ਦਾ ਨਾਂ ਅੰਮ੍ਰਿਤ ਸਰੋਵਰ ਰੱਖਣ 'ਤੇ ਭੜਕੀਆਂ ਸਿੱਖ ਜਥੇਬੰਦੀਆਂ, ਟੋਲ ਪਲਾਜ਼ਾ 'ਤੇ ਦਿੱਤਾ ਧਰਨਾ, ਦੇਖੋ ਵੀਡੀਓ

ਐਤਵਾਰ ਨੂੰ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਟੀਮ ਨੇ ਗੋਲੀਕਾਂਡ ਦੇ ਪੀੜਤ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ 6 ਮਹੀਨੇ ਦਾ ਸਮਾਂ ਮੰਗਿਆ ਸੀ। ਪਿਛਲੇ ਸਾਲ 16 ਦਸੰਬਰ ਤੋਂ ਸੁਖਰਾਜ ਸਿੰਘ ਨਿਆਮੀ ਵਾਲਾ ਦੀ ਅਗਵਾਈ ਹੇਠ ਬਹਿਬਲ ਕਲਾਂ ਵਿੱਚ ਮੋਰਚਾ ਚੱਲ ਰਿਹਾ ਹੈ। 'ਆਪ' ਦੀ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਕੌਮੀ ਮਾਰਗ ਜਾਮ ਕਰਨ 'ਤੇ ਸਰਕਾਰ ਨੇ ਫਰੰਟ ਤੋਂ 3 ਮਹੀਨਿਆਂ ਦਾ ਸਮਾਂ ਮੰਗਿਆ ਸੀ, ਜੋ ਪਿਛਲੇ ਸ਼ਨੀਵਾਰ ਵੀ ਬੀਤ ਗਿਆ। ਏ.ਜੀ. ਦਫ਼ਤਰ ਤੋਂ ਵਕੀਲਾਂ ਦੀ ਟੀਮ ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ 'ਆਪ' ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਫਰੰਟ ਦੇ ਆਗੂਆਂ ਨਾਲ ਗੱਲਬਾਤ ਲਈ ਪਹੁੰਚੇ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕਰਨਾ ਚਾਹੁੰਦੀ ਹੈ ਪਰ ਇਸ ਲਈ ਘੱਟੋ-ਘੱਟ 6 ਮਹੀਨੇ ਹੋਰ ਚਾਹੀਦੇ ਹਨ ਪਰ ਜਥੇਬੰਦੀਆਂ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ : 10ਵੀਂ 'ਚੋਂ ਨੰਬਰ ਘੱਟ ਆਉਣ 'ਤੇ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ

7 ਸਾਲ ਪੁਰਾਣੇ ਮਾਮਲੇ 'ਚ ਨਹੀਂ ਮਿਲਿਆ ਇਨਸਾਫ਼- ਪੰਜਾਬ ਵਿੱਚ ਸਾਲ 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ 'ਤੇ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਕੇਸਾਂ ਵਿੱਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਜਿਸ ਦੇ ਖਿਲਾਫ਼ ਸ਼ਹੀਦ ਹਰਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਹੇਠ ਇਨਸਾਫ਼ ਮੋਰਚਾ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਵੀ 'ਆਪ' ਨੇ 200 ਮੁਹੱਲਾ ਕਲੀਨਿਕ ਬਣਾਏ ਸਨ, ਹੁਣ 60 ਹੀ ਚੱਲ ਰਹੇ ਆ : ਸੁਖਬੀਰ ਬਾਦਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News