ਦੋਸਤੀ ਕਰਕੇ ਬਣਾਏ ਸਰੀਰਕ ਸੰਬੰਧ, ਫਿਰ ਵਿਦੇਸ਼ ਜਾ ਕੇ ਅਸ਼ਲੀਲ ਵੀਡੀਓ ਵਾਇਰਲ ਕਰ ਕੀਤਾ ਇਹ ਕਾਰਾ
Sunday, Sep 24, 2023 - 06:26 PM (IST)
ਕਪੂਰਥਲਾ (ਭੂਸ਼ਣ, ਮਹਾਜਨ)-ਇਕ ਲੜਕੀ ਦੇ ਨਾਲ ਦੋਸਤੀ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਸ ਦੀ ਅਸ਼ਲੀਲ ਵੀਡਿਓ ਵਾਇਰਲ ਕਰਨ ਦੇ ਮਾਮਲੇ ’ਚ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ 3 ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਤਿੰਨੇ ਮੁਲਜ਼ਮ ਇਕ ਹੀ ਪਰਿਵਾਰ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸ਼ਹਿਰ ਦੇ ਨਜ਼ਦੀਕੀ ਪਿੰਡ ਨਾਲ ਸਬੰਧਤ ਇਕ ਕੁੜੀ ਨੇ ਥਾਣਾ ਸਦਰ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਗੰਭੀਰ ਲੁਟੀਆ ਪੁੱਤਰ ਗੁਰਬਚਨ ਸਿੰਘ ਵਾਸੀ ਵਰਿਆਂ ਦੋਨਾ ਨੇ 4 ਸਾਲ ਪਹਿਲਾਂ ਉਸ ਨਾਲ ਦੋਸਤੀ ਕਰ ਲਈ ਸੀ ਅਤੇ ਉਸ ਨੂੰ ਲਗਾਤਾਰ ਵਿਆਹ ਕਰਨ ਦਾ ਝਾਂਸਾ ਦੇ ਰਿਹਾ ਸੀ। ਗੰਭੀਰ ਲੁਟੀਆ ਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਧੋਖੇ ਨਾਲ ਉਸ ਦੀ ਫੋਟੋ ਆਪਣੇ ਮੋਬਾਇਲ ਫੋਨ ’ਚ ਕਲਿੱਕ ਕਰ ਲਈ ਸੀ।
ਇਸ ਦੌਰਾਨ ਗੰਭੀਰ ਲੁਟੀਆ ਉਸ ਨੂੰ ਆਪਣੇ ਘਰ ਵਰਿਆਂ ਦੋਨਾ ਲੈ ਗਿਆ, ਜਿੱਥੇ ਪਹਿਲਾਂ ਤੋਂ ਉਸ ਦੇ ਘਰ ’ਚ ਉਸ ਦੀ ਮਾਤਾ ਹਰਭਜਨ ਕੌਰ ਮੌਜੂਦ ਸੀ। ਗੰਭੀਰ ਲੁਟੀਆ ਉਸ ਨੂੰ ਆਪਣੇ ਕਮਰੇ ’ਚ ਲੈ ਗਿਆ, ਜਿੱਥੇ ਉਸ ਨਾਲ ਸਰੀਰਕ ਸੰਬੰਧ ਬਣਾਏ, ਜਿਸ ਤੋਂ ਬਾਅਦ ਗੰਭੀਰ ਲੁਟੀਆ ਨੇ ਉਸ ਦੀ ਅਸ਼ਲੀਲ ਵੀਡਿਓ ਬਣਾ ਲਈ, ਜਿਸ ਦੇ ਬਾਅਦ ਗੰਭੀਰ ਲੁਟੀਆ ਉਸ ਨੂੰ ਲਗਾਤਾਰ ਮਿਲਦਾ ਰਿਹਾ ਅਤੇ ਵਿਆਹ ਕਰਨ ਦਾ ਵਾਅਦਾ ਕਰਦਾ ਰਿਹਾ। ਬਾਅਦ ’ਚ ਕਰੀਬ ਇਕ ਸਾਲ ਪਹਿਲਾਂ ਗੰਭੀਰ ਲੁਟੀਆ ਇੰਗਲੈਂਡ ਚਲਾ ਗਿਆ ਅਤੇ ਇੰਗਲੈਂਡ ਜਾ ਕੇ ਉਸ ਨੇ ਉਸ ਨੂੰ ਝਾਂਸਾ ਦਿੱਤਾ ਕਿ ਉਹ ਜਲਦੀ ਹੀ ਉਸ ਨੂੰ ਵੀ ਇੰਗਲੈਂਡ ਬੁਲਾ ਲਵੇਗਾ ਅਤੇ ਉਸ ਦੇ ਨਾਲ ਵਿਆਹ ਕਰ ਲਵੇਗਾ ਪਰ ਉਸ ਨੇ ਇੰਗਲੈਂਡ ਤੋਂ ਅਮਰੀਕਾ ਜਾਣਾ ਹੈ, ਇਸ ਲਈ ਉਸ ਨੂੰ ਥੋੜ੍ਹੇ ਪੈਸਿਆਂ ਦੀ ਲੋੜ ਹੈ।
ਇਹ ਵੀ ਪੜ੍ਹੋ- ‘ਬਾਹਰਲੇ’ ਲੋਕਾਂ ਦੀ ਐਂਟਰੀ ’ਤੇ ਭਾਜਪਾ ’ਚ ਹੋ-ਹੱਲਾ, ਟਕਸਾਲੀ ਨੇਤਾਵਾਂ ਦੀ ਬੈਠਕ ’ਚ ਪਾਰਟੀ ਦੇ ਰਵੱਈਏ ’ਤੇ ਸਵਾਲ
ਗੰਭੀਰ ਲੁਟੀਆ ਉਸ ਕੋਲੋਂ ਪੈਸਿਆਂ ਦੀ ਮੰਗ ਕਰਨ ਲੱਗਾ ਪਰ ਜਦੋਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੰਭੀਰ ਲੁਟੀਆ ਨੇ ਉਸ ਨੂੰ ਕਿਹਾ ਕਿ ਉਹ ਉਸ ਦੀ ਅਸ਼ਲੀਲ ਵੀਡਿਓ ਇੰਸਟਾਗ੍ਰਾਮ ’ਤੇ ਵਾਇਰਲ ਕਰ ਦੇਵੇਗਾ, ਜਦੋਂ ਉਸ ਦੇ ਘਰਵਾਲਿਆਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਸ ਦੇ ਪਰਿਵਾਰਿਕ ਮੈਂਬਰਾਂ ਨੇ ਗੰਭੀਰ ਲੁਟੀਆ ਦੇ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਹਰਭਜਨ ਕੌਰ ਨਾਲ ਵਰਿਆਂ ਦੋਨਾ ਵਿਖੇ ਮੁਲਾਕਾਤ ਕੀਤੀ, ਜਿੱਥੇ ਗੰਭੀਰ ਲੁਟੀਆ ਦੇ ਮਾਤਾ-ਪਿਤਾ ਨੇ ਕਿਹਾ ਕਿ ਜੇਕਰ ਤੁਸੀਂ ਸਾਡੇ ਬੇਟੇ ਨੂੰ ਇੰਗਲੈਂਡ ਤੋਂ ਅਮਰੀਕਾ ਜਾਣ ਦੇ ਲਈ ਪੈਸੇ ਨਾ ਦਿੱਤੇ ਤਾਂ ਉਹ ਵਿਆਹ ਨਹੀਂ ਕਰੇਗਾ। ਜਿਸ ਦੌਰਾਨ ਉਸ ਦੇ ਮਾਤਾ-ਪਿਤਾ ਨੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਧਮਕੀਆਂ ਦਿੱਤੀਆਂ। ਬਾਅਦ ’ਚ ਗੰਭੀਰ ਲੁਟੀਆ ਇੰਗਲੈਂਡ ਤੋਂ ਲਗਾਤਾਰ ਫੋਨ ਕਰਕੇ ਪੈਸਿਆਂ ਦੀ ਮੰਗ ਕਰਦਾ ਰਿਹਾ।
ਇਸ ਦੌਰਾਨ ਗੰਭੀਰ ਲੁਟੀਆ ਨੇ ਇੰਸਟਾਗ੍ਰਾਮ ’ਤੇ ਉਸਦੀ ਅਸ਼ਲੀਲ ਵੀਡਿਓ ਵਾਇਰਲ ਕਰ ਦਿੱਤੀ। ਵੀਡਿਓ ਵਾਇਰਲ ਹੋਣ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਿਕ ਮੈਂਬਰ ਫਿਰ ਤੋਂ ਗੰਭੀਰ ਲੁਟੀਆ ਦੇ ਪਿਤਾ ਗੁਰਬਚਨ ਸਿੰਘ ਅਤੇ ਮਾਤਾ ਹਰਭਜਨ ਕੌਰ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਆਪਣੇ ਬੇਟੇ ਗੰਭੀਰ ਲੁਟੀਆ ਨੂੰ ਕਹਿ ਕੇ ਅਸ਼ਲੀਲ ਵੀਡਿਓ ਡਿਲੀਟ ਕਰਵਾ ਦਿੱਤੀ ਪਰ ਉਸ ਦੇ ਬਾਅਦ ਗੰਭੀਰ ਲੁਟੀਆ ਨੇ ਫੇਕ ਨੰਬਰ ’ਤੇ ਫੇਕ ਆਈ. ਡੀ. ਬਣਾ ਕੇ ਇੰਸਟਾਗ੍ਰਾਮ ’ਤੇ ਫਿਰ ਤੋਂ ਉਸ ਦੀ ਅਸ਼ਲੀਲ ਵੀਡਿਓ ਵਾਇਰਲ ਕਰ ਦਿੱਤੀ, ਜਿਸ ’ਤੇ ਉਸ ਨੇ ਇਨਸਾਫ਼ ਲਈ ਥਾਣਾ ਸਦਰ ਕਪੂਰਥਲਾ ’ਚ ਪਹੁੰਚ ਕੇ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ- ਰੈਸਟੋਰੈਂਟਾਂ ਤੋਂ 22 ਲੱਖ ਲੋਕਾਂ ਦਾ ਡਾਟਾ ਹੈਕ, ਵੇਰਵਾ ਚੋਰੀ ਕਰਨ ਮਗਰੋਂ ਆਨਲਾਈਨ ਸੇਲ ਸ਼ੁਰੂ
ਥਾਣਾ ਸਦਰ ਕਪੂਰਥਲਾ ਦੀ ਐੱਸ. ਐੱਚ. ਓ. ਇੰਸਪੈਕਟਰ ਸੋਨਮਦੀਪ ਕੌਰ ਨੇ ਪੂਰੇ ਮਾਮਲੇ ਦੀ ਜਾਂਚ ਦੌਰਾਨ ਮੁਲਜ਼ਮ ਗੰਭੀਰ ਲੁਟੀਆ, ਉਸ ਦੇ ਪਿਤਾ ਗੁਰਬਚਨ ਸਿੰਘ ਅਤੇ ਉਸ ਦੀ ਮਾਤਾ ਹਰਭਜਨ ਕੌਰ ਖ਼ਿਲਾਫ਼ ਲੱਗੇ ਸਾਰੇ ਇਲਜ਼ਾਮ ਸਹੀ ਪਾਏ ਗਏ, ਜਿਸ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਗੰਭੀਰ ਲੁਟੀਆ, ਗੁਰਬਚਨ ਸਿੰਘ ਅਤੇ ਹਰਭਜਨ ਕੌਰ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ। ਤਿੰਨਾਂ ਮੁਲਜ਼ਮਾਂ ਦੀ ਤਲਾਸ਼ ’ਚ ਛਾਪਾਮਾਰੀ ਜਾਰੀ ਹੈ।
ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਇਕਲੌਤਾ ਪੁੱਤ, ਅਮਰੀਕਾ 'ਚ ਆਦਮਪੁਰ ਦੇ ਨੌਜਵਾਨ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ