ਪਤਨੀ  ਨੂੰ ਕੁੱਟ-ਮਾਰ  ਕਰ ਕੇ ਬੱਚਿਆਂ ਸਮੇਤ ਘਰੋਂ ਕੱਢਿਆ

Thursday, Jul 19, 2018 - 03:08 AM (IST)

ਪਤਨੀ  ਨੂੰ ਕੁੱਟ-ਮਾਰ  ਕਰ ਕੇ ਬੱਚਿਆਂ ਸਮੇਤ ਘਰੋਂ ਕੱਢਿਆ

ਕਪੂਰਥਲਾ, (ਮਲਹੋਤਰਾ)- ਦਾਜ ਦਹੇਜ ਦੀ ਮੰਗ ਨੂੰ ਲੈ ਕੇ ਇਕ ਮਹਿਲਾ ਨੂੰ ਉਸਦੇ ਪਤੀ ਵੱਲੋਂ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਘਰੋਂ ਬਾਹਰ ਕੱਢਣ ਦਾ ਸਮਾਚਾਰ ਮਿਲਿਆ ਹੈ। ਜ਼ਖਮੀ ਮਹਿਲਾ ਨੂੰ ਉਸਦੇ ਭਰਾ ਵੱਲੋਂ ਸਿਵਲ ਹਸਪਤਾਲ ਕਪੂਰਥਲਾ ’ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਵੰਦਨਾ ਪਤਨੀ ਸਤੀਸ਼ ਕੁਮਾਰ ਵਾਸੀ ਅੰਮ੍ਰਿਤਸਰ ਦੇ ਭਰਾ ਮੋਹਿਤ ਪੁੱਤਰ ਪਰਮਾਨੰਦ ਵਾਸੀ ਮੁਹੱਲਾ ਜੱਟਪੁਰਾ, ਕਪੂਰਥਲਾ ਨੇ ਦੱਸਿਆ ਕਿ ਉਸਦੀ ਭੈਣ ਨੂੰ ਉਸਦਾ ਪਤੀ ਅਕਸਰ ਦਾਜ ਦਹੇਜ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਦਾ ਰਹਿੰਦਾ ਹੈ। ਅੱਜ ਉਸਦੇ ਪਤੀ ਨੇ ਉਸਨੂੰ ਮਾਰਕੁੱਟ ਕਰਕੇ ਦੋ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ ਹੈ। ਜੋ ਕਿ ਕਪੂਰਥਲਾ ਆਪਣੇ ਪੇਕੇ ਘਰ ਆਈ ਤੇ ਮੈਂ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ। 
 


Related News