ਕੁੱਟਮਾਰ ਕੇ ਵਿਅਕਤੀ ਨੂੰ ਲੁੱਟਿਆ

Sunday, Dec 24, 2017 - 05:22 PM (IST)

ਕੁੱਟਮਾਰ ਕੇ ਵਿਅਕਤੀ ਨੂੰ ਲੁੱਟਿਆ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)- ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਦੀ ਲੁੱਟ-ਖਸੁੱਟ ਕਰਨ ਦੇ ਦੋਸ਼ 'ਚ 3 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜੈਪਾਲ ਪੁੱਤਰ ਮੱਲ ਸਿੰਘ ਵਾਸੀ ਰਾਮਗੜ੍ਹ ਗੁੱਜਰਾਂ ਰਾਤ ਨੂੰ ਪੈਦਲ ਪਿੰਡ ਅੰਨਦਾਣਾ ਸੁਆਮੀ ਵਿਵੇਕਾਨੰਦ ਸਕੂਲ ਕੋਲ ਪੈਦਲ ਜਾ ਰਿਹਾ ਸੀ ਕਿ 3 ਅਣਪਛਾਤੇ ਵਿਅਕਤੀਆਂ ਨੇ ਬੇਰੀਆਂ ਵਾਲੇ ਬਾਗ 'ਚੋਂ ਨਿਕਲ ਕੇ ਉਸ ਨੂੰ ਫੜ ਲਿਆ ਤੇ ਮੂੰਹ 'ਤੇ ਪਰਨਾ ਪਾ ਕੇ ਹੇਠਾਂ ਸੁੱਟ ਦਿੱਤਾ। ਉਸ ਦੇ ਦੋਵੇਂ ਹੱਥਾਂ 'ਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਲਾਹ ਲਈਆਂ ਤੇ 28000 ਰੁਪਏ ਜੇਬ 'ਚੋਂ ਕੱਢ ਲਏ ਤੇ ਜਾਂਦੇ ਸਮੇਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News