ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਖੜ੍ਹੀ ਹੋਈ ਨਵੀਂ ਪ੍ਰੇਸ਼ਾਨੀ!
Tuesday, May 20, 2025 - 12:29 PM (IST)

ਜਲੰਧਰ (ਚੋਪੜਾ)– ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਨਜ਼ਦੀਕ ਬੱਸ ਸਟੈਂਡ ਦਾ ਹਾਲ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਸੈਂਟਰ ਵਿਚ ਸੋਮਵਾਰ ਨੂੰ ਵੀ ਸਰਵਰ ਫੇਲ੍ਹ ਹੋ ਜਾਣ ਕਾਰਨ ਸੈਂਕੜੇ ਲੋਕਾਂ ਨੇ ਭਾਰੀ ਦੁਸ਼ਵਾਰੀਆਂ ਝੱਲਣੀਆਂ ਪਈਆਂ, ਜਿਸ ਕਾਰਨ ਲੋਕ ਸਿਸਟਮ ਨੂੰ ਨਿੰਦਦੇ ਨਜ਼ਰ ਆਏ। ਸੈਂਟਰ ਵਿਚ ਸਵੇਰ ਤੋਂ ਹੀ ਸਰਵਰ ਲੁਕਣ-ਮੀਚੀ ਖੇਡਦਾ ਰਿਹਾ ਅਤੇ ਕਦੇ ਇਹ ਚੱਲ ਰਿਹਾ ਸੀ ਤੇ ਕਦੀ ਬੰਦ ਹੋ ਰਿਹਾ ਸੀ, ਜਦੋਂ ਕੁਝ ਦੇਰ ਲਈ ਆਨ ਹੋਇਆ ਵੀ ਤਾਂ ਇੰਨੀ ਮੱਠੀ ਰਫਤਾਰ ਨਾਲ ਕੰਮ ਕਰ ਰਿਹਾ ਸੀ ਕਿ ਬਿਨੈਕਾਰਾਂ ਦੇ ਫਾਰਮ ਤਕ ਅਪਲੋਡ ਨਹੀਂ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ! ਘੁੰਮ ਰਹੇ 32 ਅੱਤਵਾਦੀ
ਉੱਥੇ ਹੀ, ਆਨਲਾਈਨ ਐਪੁਆਇੰਟਮੈਂਟ ਲੈ ਕੇ ਸਵੇਰੇ 9 ਵਜੇ ਤੋਂ ਹੀ ਲੋਕ ਆਪਣੇ-ਆਪਣੇ ਡਾਕੂਮੈਂਟਸ ਦੇ ਨਾਲ ਲਾਇਸੈਂਸ ਬਣਵਾਉਣ ਲਈ ਸੈਂਟਰ ’ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਪਰ ਜਿਵੇਂ-ਜਿਵੇਂ ਸਮਾਂ ਬੀਤਤਾ ਗਿਆ, ਸਰਵਰ ਦੀ ਸਮੱਸਿਆ ਗੰਭੀਰ ਹੁੰਦੀ ਗਈ। 12 ਵਜੇ ਦੇ ਲੱਗਭਗ ਸਰਵਰ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ, ਜਿਸ ਤੋਂ ਬਾਅਦ ਸੈਂਕੜੇ ਬਿਨੈਕਾਰਾਂ ਨੂੰ ਦੁਪਹਿਰ 2.30 ਵਜੇ ਤਕ ਉਡੀਕ ਕਰਨੀ ਪਈ। ਅਖੀਰ ARTO ਵਿਸ਼ਾਲ ਗੋਇਲ ਦੇ ਹੁਕਮ ’ਤੇ NIC ਦਾ ਸਰਵਰ ਖ਼ਰਾਬ ਹੋਣ ਕਾਰਨ ਅੱਜ ਟਰੈਕ ਟੈਸਟ ਨਾ ਹੋਣ ਸਬੰਧਤ ਪੋਸਟਰ ਸੈਂਟਰ ਦੇ ਬਾਹਰ ਚਿਪਕਾ ਦਿੱਤੇ ਗਏ।
ਹਾਲਾਂਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਜਲੰਧਰ ਦਾ ਡਰਾਈਵਿੰਗ ਟੈਸਟ ਸੈਂਟਰ ਤਕਨੀਕੀ ਸਮੱਸਿਆਵਾਂ ਕਾਰਨ ਠੱਪ ਪਿਆ ਹੋਵੇ। ਪਿਛਲੇ 15 ਦਿਨਾਂ ਵਿਚ ਸਰਕਾਰੀ ਛੁੱਟੀ ਤੋਂ ਇਲਾਵਾ ਕੁੱਲ 8 ਦਿਨਾਂ ਵਿਚ ਸੈਂਟਰ ਦਾ ਕੰਮਕਾਜ ਕਦੀ ਸਰਵਰ ਤਾਂ ਕਦੀ ਕੈਮਰੇ ਦੀ ਖਰਾਬੀ ਕਾਰਨ ਪ੍ਰਭਾਵਿਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦਾ ਐਕਸ਼ਨ! ਇੱਕੋ ਵੇਲੇ ਸੀਲ ਕੀਤੀਆਂ 92 ਥਾਵਾਂ, ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ, ਕਈ ਵਾਹਨ ਜ਼ਬਤ
ਹਰਸ਼ੋਬਿਤ ਸਿੰਘ ਨਿਵਾਸੀ ਨਕੋਦਰ ਨੇ ਦੱਸਿਆ ਕਿ ਉਹ ਵਿਦਿਆਰਥੀ ਹੈ ਅਤੇ ਅੱਜ ਖਾਸ ਤੌਰ ’ਤੇ ਇੰਸਟੀਚਿਊਟ ਤੋਂ ਛੁੱਟੀ ਲੈ ਕੇ ਆਇਆ ਸੀ ਤਾਂ ਕਿ ਡਰਾਈਵਿੰਗ ਲਾਇਸੈਂਸ ਬਣਵਾ ਸਕੇ ਪਰ ਇਥੇ ਆ ਕੇ ਦੇਖਿਆ ਤਾਂ ਸਰਵਰ ਵਾਰ-ਵਾਰ ਬੰਦ ਹੋ ਰਿਹਾ ਸੀ। 6 ਘੰਟੇ ਉਡੀਕ ਤੋਂ ਬਾਅਦ ਵੀ ਕੋਈ ਕੰਮ ਨਹੀਂ ਹੋਇਆ। ਹੁਣ ਫਿਰ ਛੁੱਟੀ ਲੈ ਕੇ ਕਦੋਂ ਆ ਸਕਾਂਗਾ, ਇਹ ਕਹਿਣਾ ਮੁਸ਼ਕਲ ਹੈ। ਕੀ ਸਾਡੇ ਸਮੇਂ ਅਤੇ ਮਿਹਨਤ ਦੀ ਕੋਈ ਕੀਮਤ ਨਹੀਂ।
ਸੁਧੀਰ ਕੁਮਾਰ ਨਿਵਾਸੀ ਅਵਤਾਰ ਨਗਰ ਨੇ ਰੋਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਮੈਂ ਮਾਰਬਲ ਦਾ ਕਾਰੀਗਰ ਹਾਂ। ਅੱਜ ਸਵੇਰ ਤੋਂ ਕੰਮ ਬੰਦ ਕਰ ਕੇ ਆਇਆ ਸੀ ਤਾਂ ਕਿ ਲਾਇਸੈਂਸ ਦਾ ਕੰਮ ਨਿਪਟਾ ਸਕਾਂ ਪਰ ਇਥੇ ਸਿਰਫ ਪ੍ਰੇਸ਼ਾਨੀ ਮਿਲੀ। ਗਰਮੀ ਵਿਚ ਕਈ ਘੰਟੇ ਉਡੀਕ ਕੀਤੀ ਅਤੇ ਆਖਿਰ ਵਿਚ ਬਿਨਾਂ ਕੋਈ ਕੰਮ ਹੋਏ ਘਰ ਮੁੜਨਾ ਪਿਆ।
ਸੰਨੀ ਅਰੋੜਾ ਨਿਵਾਸੀ ਬਸਤੀ ਗੁਜ਼ਾਂ ਨੇ ਦੱਸਿਆ ਕਿ ਉਹ ਦਸੰਬਰ 2024 ਤੋਂ ਲਾਇਸੈਂਸ ਬਣਵਾਉਣ ਲਈ ਚੱਕਰ ਕੱਟ ਰਿਹਾ ਹੈ। ਹੁਣ ਤਕ ਉਹ 6 ਵਾਰ ਸੈਂਟਰ ’ਤੇ ਆ ਚੁੱਕਾ ਹੈ। ਹਰ ਵਾਰ ਕੋਈ ਨਾ ਕੋਈ ਤਕਨੀਕੀ ਸਮੱਸਿਆ ਆ ਜਾਂਦੀ ਹੈ। ਨਾ ਤਾਂ ਇਥੇ ਕੋਈ ਪੁਖਤਾ ਸੂਚਨਾ ਮਿਲਦੀ ਹੈ ਅਤੇ ਨਾ ਹੀ ਕੋਈ ਹੱਲ। ਅੱਜ ਵੀ ਕੰਮ ਨਹੀਂ ਹੋਇਆ। ਲੱਗਦਾ ਹੈ ਸਰਕਾਰ ਨੂੰ ਆਮ ਜਨਤਾ ਦੀ ਕੋਈ ਪ੍ਰਵਾਹ ਨਹੀਂ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਓ ਧਿਆਨ ਦਿਓ! 31 ਤਾਰੀਖ਼ ਤੋਂ ਪਹਿਲਾਂ-ਪਹਿਲਾਂ ਨਿਬੇੜ ਲਓ ਇਹ ਕੰਮ, ਨੋਟੀਫ਼ਿਕੇਸ਼ਨ ਜਾਰੀ
ਪੂਰੇ ਸੂਬੇ ਵਿਚ ਦੇਖਣ ਨੂੰ ਮਿਲਦੈ ਤਕਨੀਕੀ ਖ਼ਰਾਬੀ ਦਾ ਅਸਰ : ARTO
ਵਾਰ-ਵਾਰ ਸਰਵਰ ਫੇਲ ਹੋਣ ਦੇ ਕਾਰਨਾਂ ’ਤੇ ARTO ਵਿਸ਼ਾਲ ਗੋਇਲ ਨਾਲ ਗੱਲ ਕੀਤੀ ਗਈ ਤਾਂ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਰਵਰ ਚੰਡੀਗੜ੍ਹ ਸਥਿਤ ਕੇਂਦਰੀ ਸਰਵਰ ਨਾਲ ਜੁੜਿਆ ਹੁੰਦਾ ਹੈ ਅਤੇ ਜਦੋਂ ਉੱਥੇ ਕੋਈ ਤਕਨੀਕੀ ਖ਼ਰਾਬੀ ਆਉਂਦੀ ਹੈ ਤਾਂ ਪੂਰੇ ਸੂਬੇ ਵਿਚ ਅਸਰ ਦੇਖਣ ਨੂੰ ਮਿਲਦਾ ਹੈ ਪਰ ਸਵਾਲ ਇਹ ਹੈ ਕਿ ਅਜਿਹੀਆਂ ਅਸਫਲਤਾਵਾਂ ਲਈ ਪਹਿਲਾਂ ਤੋਂ ਕੋਈ ਯੋਜਨਾ ਕਿਉਂ ਨਹੀਂ ਹੁੰਦੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8