ਮਾਨਸਿਕ ਤੌਰ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
Thursday, May 15, 2025 - 02:35 PM (IST)

ਚੰਡੀਗੜ੍ਹ (ਸੁਸ਼ੀਲ) : ਹੱਲੋਮਾਜਰਾ ਤੋਂ ਮੱਖਣਮਾਜਰਾ ਵੱਲ ਜਾਣ ਵਾਲੇ ਜੰਗਲੀ ਏਰੀਏ ’ਚ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਵਿਅਕਤੀ ਨੂੰ ਫ਼ਾਹੇ ਤੋਂ ਉਤਾਰ ਕੇ ਜੀ. ਐੱਮ. ਸੀ. ਐੱਚ-32 ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦੀ ਪਛਾਣ ਦੜੂਆ ਦੀ ਗੈਸ ਕਾਲੋਨੀ ਵਾਸੀ ਰਾਮ ਬਾਬੂ ਵਜੋਂ ਹੋਈ। ਪੁਲਸ ਨੂੰ ਕੋਈ ਮ੍ਰਿਤਕ ਕੋਲੋਂ ਕੋਈ ਖ਼ੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਪੁਲਸ ਮੁਤਾਬਕ ਰਾਮ ਬਾਬੂ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ।
ਪਰਿਵਾਰ ਵਾਲੇ ਉਸ ਨੂੰ ਘਰੋਂ ਬਾਹਰ ਜਾਣ ਤੋਂ ਰੋਕਦੇ ਸੀ। ਮੰਗਲਵਾਰ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਬਹਾਨਾ ਲਾ ਕੇ ਘਰੋਂ ਬਾਹਰ ਨਿਕਲ ਗਿਆ। ਪਰਿਵਾਰ ਨੂੰ ਲੱਗਿਆ ਕਿ ਕੁੱਝ ਗ਼ਲਤ ਕਦਮ ਨਾ ਚੁੱਕ ਲਵੇ, ਇਸ ਲਈ ਘਰ ਤੋਂ ਹੀ ਰੱਸੀ ਲੈ ਕੇ ਨਿਕਲੇ ਸੀ। ਪੂਰਾ ਪਰਿਵਾਰ ਅਤੇ ਜਾਣਕਾਰ ਭਾਲ ਕਰਨ ਲੱਗੇ। ਇਸ ਦੌਰਾਨ ਰਾਮ ਬਾਬੂ ਦੇ ਬੇਟੇ ਦੇ ਦੋਸਤ ਨੇ ਉਸ ਨੂੰ ਜੰਗਲ ’ਚ ਦਰੱਖਤ ਨਾਲ ਲਟਕਦਾ ਦੇਖਿਆ। ਇੰਡਸਟਰੀਅਲ ਏਰੀਆ ਥਾਣਾ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।