ਘਰ ਅੰਦਰ ਦਾਖਲ ਹੋ ਕੇ ਕੀਤੀ ਭੰਨ-ਤੋੜ

Tuesday, Nov 14, 2017 - 02:43 PM (IST)

ਘਰ ਅੰਦਰ ਦਾਖਲ ਹੋ ਕੇ ਕੀਤੀ ਭੰਨ-ਤੋੜ

ਭਿੱਖੀਵਿੰਡ, ਬੀੜ ਸਾਹਿਬ ( ਭਾਟੀਆ, ਬਖਤਾਵਰ, ਲਾਲੂ ਘੁੰਮਣ ) — ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਬੂੜ ਚੰਦ ਦੇ ਨਿਵਾਸੀ ਧਰਮਿੰਦਰ ਸਿੰਘ ਵੱਲੋ ਉਸਦੇ ਘਰ ਅੰਦਰ ਦਾਖਿਲ ਹੋ ਕੇ ਉਸਦੇ ਗੁਆਂਡੀ ਮਖਤੂਲ ਸਿੰਘ ਤੇ ਉਸਦੇ ਸਪੁੱਤਰ ਸਰਪ੍ਰੀਤ ਸਿੰਘ ਵੱਲੋ ਆਪਣੇ ਅਣਪਛਾਤੇ ਹਥਿਆਰਬੰਦ ਸਾਥੀਆ ਸਣੇ ਘਰ ਦੀ ਕੰਧ ਢਾਹੁਣ ਘਰ ਅੰਦਰ ਦਾਖਿਲ ਹੋ ਕੇ ਫਲਦਾਰ ਬੂਟੇ , ਸਜਾਵਟੀ ਬੂਟੇ ਤੇ ਗੇਟ ਨੇੜੇ ਬਣੇ ਜਰਨੇਟਰ ਵਾਲੇ ਕਮਰੇ ਦੀ ਕੰਧ ਢਾਹੁਣ ਦੇ ਗੰਭੀਰ ਦੋਸ਼ ਲਗਾਏ ਹਨ । ਇਸ ਸਬੰਧੀ ਜਗ ਬਾਣੀ ਵੱਲੋ ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਧਰਮਿੰਦਰ ਸਿੰਘ ਜੋ ਕਿ ਇਕ ਸਰਕਾਰੀ ਮੁਲਾਜ਼ਮ ਹੈ ਤੇ ਪੰਚਾਇਤ ਵਿਭਾਗ 'ਚ ਬਤੋਰ ਨੌਕਰੀ ਕਰਦਾ ਹੈ। ਉਸਦਾ ਕਹਿਣਾ ਹੈ ਕਿ ਉਸਨੇ 2003 'ਚ ਆਪਣੇ ਤਾਏ ਦੇ ਪੁੱਤਰ ਮਖਤੂਲ ਸਿੰਘ ਨਾਲ ਜਗ੍ਹਾ ਦੀ ਵੰਡ ਕਰਕੇ ਆਪਣਾ ਘਰ ਬਣਾਇਆ ਸੀ ਹੁਣ ਬਿਨਾਂ ਕਿਸੇ ਰੰਜਿਸ਼ ਤੋਂ ਮਖਤੂਲ ਸਿੰਘ ਮੈਨੂੰ ਜਾਨ ਬੁਝ ਕੇ ਤੰਗ ਕਰ ਰਿਹਾ ਹੈ। ਪਿਛਲੇ ਮਹੀਨੇ ਦੀ 26 ਤਰੀਕ ਨੂੰ ਵੀ ਇਸ ਨੇ ਮੇਰੀ ਪਹਿਲੇ ਘਰ ਵਾਲੀ ਥਾਂ ਦੀ ਕੰਧ ਢਾਹ ਦਿੱਤੀ ਸੀ ਜਿਸ ਬਾਰੇ 27-10-2017 ਨੂੰ ਡੀ.ਐਸ.ਪੀ ਭਿੱਖੀਵਿੰਡ ਨੂੰ ਦਰਖਾਸਤ ਦਿੱਤੀ ਸੀ ਪਰ ਕੋਈ ਕਾਰਵਾਈ ਨਹੀ ਹੋਈ। ਹੁਣ ਬੀਤੀ ਰਾਤ ਮਖਤੂਲ ਸਿੰਘ ਤੇ ਉਸਦੇ ਸਾਥੀਆਂ ਨੇ ਮੇਰੇ ਘਰ 'ਤੇ ਹਮਲਾ ਕਰ ਦਿੱਤਾ। ਪਹਿਲਾਂ ਉਨ੍ਹਾਂ ਪੱਕੀ ਕੰਧ ਢਾਈ , ਫਲਦਾਰ ਬੂਟੇ ਕੱਟੇ, ਸਜਾਵਟੀ ਰੁੱਖ ਵੱਡੇ ਤੇ ਜਰਨੇਟਰ ਵਾਲੇ ਕਮਰੇ ਦੀ ਕੰਢ ਢਾਹ ਦਿੱਤੀ । ਮੇਰੇ ਵੱਲੋ ਰਾਤ ਨੂੰ ਉੱਚ ਅਧਿਕਾਰੀਆ ਨੂੰ ਫੋਨ ਕਰਨ ਤੇ ਪੁਲਸ ਮੌਕੇ 'ਤੇ ਪੁੱਜੀ ਤੇ ਤਾਂਡਵ ਕਰ ਰਹੇ ਲੋਕ ਮੌਕੇ ਤੋਂ ਭੱਜ ਗਏ ਪਰ ਪੁਲਸ ਨੇ ਕੋਈ ਕਾਰਵਾਈ ਨਹੀ ਕੀਤੀ । ਇਸ ਸਬੰਧੀ ਜਦੋਂ ਮਖਤੂਲ ਸਿੰਘ ਨਾਲ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਮੇਰੇ ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ, ਮੈ ਵਿਦੇਸ਼ ਜਾ ਰਿਹਾ ਹਾਂ ਜਿਸਨੂੰ ਰੋਕਣ ਲਈ ਗੁਆਂਡੀ ਮੇਰੇ 'ਤੇ ਗਲਤ ਦੋਸ਼ ਲਗਾ ਰਹੇ ਹਨ । 
ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਐੱਸ.ਐੱਚ.ਓ ਅਮਰਜੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਈ ਆਪਸੀ ਪੁਰਾਨੀ ਰੰਜਿਸ਼ ਹੋ ਸਕਦੀ ਹੈ, ਮੇਰੇ ਕੋਲ ਕੋਈ ਲਿਖਤੀ ਸ਼ਿਕਾਇਤ ਨਹੀਂ ਪਹੁੰਚੀ ਹੈ। ਇਸ ਸੰਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


Related News