ਮੁੱਲਾਂਪੁਰ ''ਚ ਦਿਵਿਆਂਗ ਨਾਲ ਕੁੱਟਮਾਰ, ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

Monday, May 20, 2019 - 10:11 AM (IST)

ਮੁੱਲਾਂਪੁਰ ''ਚ ਦਿਵਿਆਂਗ ਨਾਲ ਕੁੱਟਮਾਰ, ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ

ਨਵਾਂਗਾਓਂ (ਮੁਨੀਸ਼ ਜੋਸ਼ੀ) : ਮੁੱਲਾਂਪੁਰ ਗਰੀਬਦਾਸ ਦੇ ਮੁੰਨਾਲਾਲ ਪੁਰੀ ਸਕੂਲ 'ਚ ਬੂਥ ਨੰਬਰ-46 'ਚ ਦਿਵਿਆਂਗ ਨਾਲ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਪੀੜਤ ਨੌਜਵਾਨ ਨਕੁਲ ਜੰਡ ਨੇ ਚੋਣ ਕਮਿÎਸ਼ਨ ਨੂੰ ਇਸ ਬਾਰੇ ਕੁੱਟਮਾਰ ਕਰਨ ਵਾਲੇ ਵਿਅਕਤੀ ਖਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਹੈ। ਨਕੁਲ ਜੰਡ ਨੇ ਦੱਸਿਆ ਕਿ ਉਸ ਦੀ ਡਿਊਟੀ ਪੋਲਿੰਗ ਬੂਥ ਏਜੰਟ ਦੇ ਤੌਰ 'ਤੇ ਲੱਗੀ ਹੋਈ ਸੀ। ਜਦੋਂ ਕਮਲਜੀਤ ਅਰੋੜਾ ਵੋਟ ਪਉਣ ਲਈ ਆਇਆ ਤਾਂ ਆਪਣੇ ਸਾਥੀਆਂ ਸਮੇਤ ਉਸ ਨਾਲ ਧੱਕਾ-ਮੁੱਕੀ ਕਰਨ ਲੱਗਾ। ਉਸ ਨੇ ਦੱਸਿਆ ਕਿ ਉਸ ਦੀ ਬਾਂਹ ਕੱਟੀ ਹੋਈ ਹੈ ਅਤੇ ਉਸ ਨਾਲ ਹੋਰ ਵੀ ਡਿਊਟੀ ਕਰਨ ਵਾਲੇ ਲੋਕ ਸਨ।

ਉਸ ਨੇ ਦੱਸਿਆ ਕਿ ਮੌਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਵਲੋਂ ਉਕਤ ਵਿਅਕਤੀ ਨੂੰ ਕੁਝ ਨਹੀਂ ਕਿਹਾ ਗਿਆ ਅਤੇ ਉਲਟਾ ਨਕੁਲ ਜੰਡ ਨੂੰ ਬਾਹਰ ਕੱਢ ਦਿੱਤਾ ਗਿਆ, ਜਿਸ ਤੋਂ ਬਾਅਦ ਉਕਤ ਵਿਅਕਤੀ ਬਾਹਰ ਜਾ ਕੇ ਨਕੁਲ ਜੰਡ ਦੇ ਪਿਤਾ ਹਰਿੰਦਰ ਕੁਮਾਰ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ, ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਲੋਕਾਂ ਨੂੰ ਮਿਲੀ ਤਾਂ ਮੌਕੇ 'ਤੇ ਮੌਜੂਦ ਲੋਕਾਂ ਦੇ ਵਿਰੋਧ ਦੇ ਚੱਲਦਿਆਂ ਨਕੁਲ ਜੰਡ ਨੇ ਵੋਟ ਪਾਈ। ਉੱਥੇ ਹੀ ਹਰਿੰਦਰ ਕੁਮਾਰ, ਅਰਵਿੰਦ ਪੁਰੀ, ਸਤਵੀਰ ਸਿੰਘ, ਟਿੰਕੂ ਵਰਮਾ, ਰਣਜੀਤ, ਬਿੱਲਾ ਅਤੇ ਹੋਰਾਂ ਨੇ ਇਸ ਘਟਨਾ ਦੀ ਸ਼ਿਕਾਇਤ ਮੌਕੇ 'ਤੇ ਤਾਇਨਾਤ ਅਧਿਕਾਰੀ ਨੂੰ ਦਿੱਤੀ। ਇਸ ਤੋਂ ਬਾਅਦ ਤਾਇਨਾਤ ਅਧਿਕਾਰੀਆਂ ਨੇ ਇਸ ਘਟਨਾ 'ਤੇ ਕੋਈ ਸੁਣਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਲੋਕਾਂ ਵਲੋਂ ਮੌਜੂਦ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਚੋਣ ਕਮਿਸ਼ਨ ਨੂੰ ਉਕਤ ਵਿਅਕਤੀ ਖਿਲਾਫ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਗਈ ਹੈ।


author

Babita

Content Editor

Related News