ਭੈਣ ਨੂੰ ਛੇੜਨ ਲੱਗੇ ਮੁੰਡੇ ਤਾਂ ਭਰਾ ਦਾ ਚੜ੍ਹ ਗਿਆ ਪਾਰਾ, ਹੱਥੋਪਾਈ ਤੱਕ ਪੁੱਜੀ ਗੱਲ ਤੇ ਫਿਰ...
Monday, May 15, 2023 - 12:21 PM (IST)
ਲੁਧਿਆਣਾ (ਰਿਸ਼ੀ) : ਇੱਥੇ ਸਬ-ਵੇਅ 'ਚ ਭਰਾ ਦੇ ਨਾਲ ਗਈ ਭੈਣ ਨੂੰ ਜਦੋਂ ਕੁੱਝ ਨੌਜਵਾਨਾਂ ਵੱਲੋਂ ਛੇੜਨ ਤੋਂ ਰੋਕਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਰਾ 'ਤੇ ਹਮਲਾ ਕਰ ਦਿੱਤਾ। ਜ਼ਖਮੀ ਦੇ ਸਿਰ ’ਤੇ 30 ਟਾਂਕੇ ਲੱਗੇ ਹਨ। ਇਸ ਮਾਮਲੇ ’ਚ ਪੀੜਤ ਨੇ ਥਾਣਾ ਦੁੱਗਰੀ ਦੀ ਪੁਲਸ ’ਤੇ ਫੁਟੇਜ ਦੇਣ ਉਪਰੰਤ ਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਦਿੰਦਿਆਂ ਦੁੱਗਰੀ ਦੇ ਰਹਿਣ ਵਾਲੇ ਮਨੀਸ਼ ਚੌਧਰੀ ਨੇ ਦੱਸਿਆ ਕਿ ਬੀਤੀ 12 ਮਈ ਨੂੰ ਉਸ ਦੀ ਮਾਸੀ ਦੀ ਧੀ ਉੱਤਰ ਪ੍ਰਦੇਸ਼ ਤੋਂ ਆਈ ਸੀ।
ਇਹ ਵੀ ਪੜ੍ਹੋ : CM ਮਾਨ ਨੇ ਹੁਣ ਜਲੰਧਰ 'ਚ ਰੱਖੀ ਕੈਬਨਿਟ ਮੀਟਿੰਗ, ਜਾਣੋ ਕਿਸ ਦਿਨ ਹੋਵੇਗੀ
ਜਦੋਂ ਉਹ ਉਸ ਨੂੰ ਆਪਣੇ ਨਾਲ ਸਟੇਸ਼ਨ ਤੋਂ ਲੈ ਕੇ ਘਰ ਵਾਪਸ ਆ ਰਿਹਾ ਸੀ ਤਾਂ ਦੁੱਗਰੀ ’ਚ ਸਥਿਤ ਸਬ-ਵੇਅ ’ਤੇ ਕੁੱਝ ਖਾਣ ਲਈ ਰੁਕ ਗਿਆ। ਇੱਥੇ ਪਹਿਲਾਂ ਤੋਂ ਮੌਜੂਦ 2 ਨੌਜਵਾਨ ਉਸ ਦੀ ਭੈਣ ਨਾਲ ਛੇੜਛਾੜ ਕਰਨ ਲੱਗ ਪਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਹ ਹੱਥੋਪਾਈ ’ਤੇ ਉੱਤਰ ਆਏ। ਸਬ-ਵੇਅ ਦੇ ਮੈਨੇਜਰ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸ਼ਾਂਤ ਕਰਵਾਇਆ ਪਰ ਜਦੋਂ ਉਹ ਆਪਣੀ ਭੈਣ ਨਾਲ ਵਾਪਸ ਜਾਣ ਲੱਗਾ ਤਾਂ ਉਨ੍ਹਾਂ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਉਸ ਨੂੰ ਰੋਕ ਲਿਆ ਅਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਆਉਣ ਵਾਲੇ ਦਿਨਾਂ ਦੌਰਾਨ ਮੀਂਹ ਪੈਣ ਦੇ ਆਸਾਰ, ਲਗਾਤਾਰ ਵੱਧਦਾ ਜਾ ਰਿਹਾ ਪਾਰਾ
ਇਸ ਮਾਮਲੇ ਸਬੰਧੀ ਐੱਸ. ਐੱਚ. ਓ. ਦੁੱਗਰੀ ਇੰਸਪੈਕਟਰ ਮਧੂਬਾਲਾ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਜ਼ਖਮੀ ਦੇ 11 ਥਾਵਾਂ ’ਤੇ ਸੱਟਾ ਲੱਗੀਆਂ ਹਨ ਅਤੇ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ