ਗੁਆਂਢੀ ਪਿਓ-ਪੁੱਤ ਨੇ ਪਤੀ-ਪਤਨੀ ਨਾਲ ਕੀਤੀ ਕੁੱਟਮਾਰ, ਹਸਪਤਾਲ ''ਚ ਦਾਖ਼ਲ

Friday, Mar 26, 2021 - 06:16 PM (IST)

ਗੁਆਂਢੀ ਪਿਓ-ਪੁੱਤ ਨੇ ਪਤੀ-ਪਤਨੀ ਨਾਲ ਕੀਤੀ ਕੁੱਟਮਾਰ, ਹਸਪਤਾਲ ''ਚ ਦਾਖ਼ਲ

ਨਾਭਾ (ਜੈਨ) : ਇੱਥੇ ਬਾਂਸਾ ਸਟਰੀਟ ਵਿਚ ਗੁਆਂਢੀ ਪਿਓ-ਪੁੱਤ ਨੇ ਪਤੀ-ਪਤਨੀ ਨਾਲ ਕੁੱਟਮਾਰ ਕੀਤੀ। ਦੋਵੇਂ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਹਨ। ਯੋਗੇਸ਼ ਕੁਮਾਰ ਨੇ ਕੋਤਵਾਲੀ ਪੁਲਸ ਨੂੰ ਬਿਆਨ ਦਿੱਤਾ ਕਿ ਮੈਂ ਤੇ ਮੇਰੀ ਧਰਮ ਪਤਨੀ ਮੇਨਕਾ ਰਾਣੀ ਘਰ ਵਿਚ ਸੀ ਕਿ ਰਾਤ ਵੇਲੇ ਕਰਫਿਊ ਦੌਰਾਨ ਸਵਾ ਦਸ ਵਜੇ ਸਾਡੇ ਘਰ ਦੀ ਬੈਲ ਵੱਜੀ। ਦਰਵਾਜਾ ਖੋਲ੍ਹਿਆ ਤਾਂ ਬੌਬੀ ਤੇ ਉਸ ਦੇ ਪਿਤਾ ਪ੍ਰੇਮ ਚੰਦ ਨੇ ਗਾਲੀ-ਗਲੋਚ ਕਰਕੇ ਸਾਡੀ ਮਾਰ-ਕੁਟਾਈ ਕੀਤੀ।

ਮੇਰੀ ਪਤਨੀ ਦੇ ਕੱਪੜੇ ਫਾੜ ਕੇ ਬਦਸਲੂਕੀ ਵੀ ਕੀਤੀ। ਸੱਟਾਂ ਵੱਜਣ ’ਤੇ ਸਾਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪਤੀ-ਪਤਨੀ ਨੇ ਰੋਂਦੇ ਹੋਏ ਕਿਹਾ ਕਿ ਪੁਲਸ ਦੇ ਇਕ ਸਹਾਇਕ ਥਾਣੇਦਾਰ ਵੱਲੋਂ ਕੇਸ ਵਾਪਸ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਐਸ. ਐਚ. ਓ. ਨੇ ਕਾਰਵਾਈ ਦਾ ਯਕੀਨ ਦਵਾਇਆ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
 


author

Babita

Content Editor

Related News