ਕਿਸਾਨੀ ਸੰਘਰਸ਼ ’ਚ ਗਏ ਕਿਸਾਨ ਦੀ ਟਰੇਨ ’ਚ ਅਣਪਛਾਤਿਆਂ ਵੱਲੋਂ ਕੁੱਟਮਾਰ, ਖੋਹਿਆ ਮੋਬਾਇਲ ਤੇ ਨਕਦੀ

Tuesday, Aug 10, 2021 - 02:46 PM (IST)

ਤਪਾ ਮੰਡੀ (ਸ਼ਾਮ,ਗਰਗ)-ਕਿਸਾਨੀ ਸੰਘਰਸ਼ ’ਚ ਪਿਛਲੇ 8 ਮਹੀਨਿਆਂ ਤੋਂ ਲਗਾਤਾਰ ਸੇਵਾ ਨਿਭਾਅ ਰਹੇ ਪਿੰਡ ਤਾਜੋਕੇ ਦੇ ਨੌਜਵਾਨ ਜਗਤਾਰ ਸਿੰਘ ਉਰਫ ਕਾਲਾ ਦੀ ਬੀਤੇ ਦਿਨੀਂ ਜ਼ਖ਼ਮੀ ਹਾਲਤ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰੇ ਪੰਜਾਬ ਅੰਦਰ ਕਿਸਾਨੀ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲੇ ਲੋਕਾਂ ਨੂੰ ਫ਼ਿਕਰਾਂ ’ਚ ਪਾ ਦਿੱਤਾ ਸੀ ਪਰ ਸੁਖਦ ਖ਼ਬਰ ਇਹ ਰਹੀ ਕਿ ਬੀਤੇ ਕੱਲ੍ਹ ਇਹ ਨੌਜਵਾਨ ਆਪਣਾ ਇਲਾਜ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਪਰਤਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਲੱਗਭਗ 8 ਮਹੀਨੇ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਈਡ ਤੋਂ ਭੂਰੀਵਾਲੇ ਸੰਤਾਂ ਨਾਲ ਉਹ ਕਿਸਾਨੀ ਸੰਘਰਸ਼ ’ਚ ਦਿੱਲੀ ਗਿਆ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅੰਮ੍ਰਿਤਸਰ ’ਚ ਟਿਫਿਨ ਬੰਬ ਮਿਲਣ ਤੋਂ ਬਾਅਦ ਜਲੰਧਰ ’ਚ ਵੀ ਹਾਈ ਅਲਰਟ

ਉਸ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਉਹ ਆਪਣੇ ਘਰ ’ਚ ਪਰਿਵਾਰ ਨੂੰ ਮਿਲਣ ਲਈ ਦਿੱਲੀ ਦੇ ਬਹਾਦਰਗੜ੍ਹ ਤੋਂ ਲੱਗਭਗ ਸਾਢੇ ਚਾਰ ਵਜੇ ਚੱਲਿਆ ਸੀ, ਟਰੇਨ ਦੇ ਚੱਲਣ ਤੋਂ ਬਾਅਦ ਉਸ ਦੇ ਡੱਬੇ ’ਚ ਚਾਰ-ਪੰਜ ਵਿਅਕਤੀ ਆਏ, ਜਿਨ੍ਹਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਹ ਉਸ ਕੋਲੋਂ ਲੱਗਭਗ 13 ਹਜ਼ਾਰ ਰੁਪਏ ਦਾ ਮੋਬਾਇਲ ਅਤੇ 7 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਉਸ ਨੂੰ ਕੋਈ ਜ਼ਹਿਰੀਲੀ ਵਸਤੂ ਸੁੰਘਾ ਦਿੱਤੀ ਗਈ, ਜਿਸ ਨਾਲ ਉਹ ਬੇਹੋਸ਼ੀ ਦੀ ਹਾਲਤ ਵਿਚ ਆ ਗਿਆ। ਉਸ ਨੂੰ ਜਦੋਂ ਹੋਸ਼ ਆਈ ਤਾਂ ਉਹ ਬੀਕਾਨੇਰ ਦੇ ਇੱਕ ਹਸਪਤਾਲ ’ਚ ਉਥੋਂ ਦੇ ਰੇਲਵੇ ਕਰਮਚਾਰੀਆਂ ਨੇ ਦਾਖ਼ਲ ਕਰਵਾਇਆ ਸੀ, ਜਿਥੇ ਉਸਦੀ ਦੇਖ ਭਾਲ ਕੀਤੀ ਗਈ। ਉਨ੍ਹਾਂ ਵੱਲੋਂ ਵੀਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ ਪਰਿਵਾਰ ਨੂੰ ਪਤਾ ਲੱਗਿਆ ਤਾਂ ਪਰਿਵਾਰ ਉਸ ਨੂੰ ਲੈਣ ਲਈ ਬੀਕਾਨੇਰ ਰਵਾਨਾ ਹੋ ਰਿਹਾ ਸੀ ਤਾਂ ਉਨ੍ਹਾਂ ਫੋਨ ਕਰ ਦਿੱਤਾ ਕਿ ਅਸੀਂ ਇਸ ਸੰਘਰਸ਼ੀ ਕਿਸਾਨ ਨੂੰ ਖ਼ੁਦ ਛੱਡ ਕੇ ਜਾਵਾਂਗੇ।

ਇਹ ਵੀ ਪੜ੍ਹੋ : ਨਾਈਜੀਰੀਅਨ ਔਰਤ ਤੇ ਉਸ ਦਾ ਸਾਥੀ ਕਰੋੜਾਂ ਰੁਪਏ ਦੀ ਹੈਰੋਇਨ ਸਣੇ ਕਾਬੂ

ਉਨ੍ਹਾਂ ਇਲਾਜ ਦੌਰਾਨ ਸਾਂਭ-ਸੰਭਾਲ ਕਰਨ ਵਾਲੇ ਵਿਅਕਤੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਤੋਂ ਮੈਨੂੰ ਆਪਣੇ ਘਰ ਤਕ ਪਹੁੰਚਾ ਕੇ ਗਏ। ਉਨ੍ਹਾਂ ਸਿਰਫ 5500 ਰੁਪਏ ਡੀਜ਼ਲ ਖ਼ਰਚ ਦੇ ਲਏ ਹਨ। ਇਸ ਕਿਸਾਨ ਦੇ ਘਰ ਪਰਤਣ ਦੀ ਖਬਰ ਸੁਣ ਕੇ ਪਿੰਡ ਦੇ ਮੋਹਤਬਰ ਅਤੇ ਪੰਚ-ਸਰਪੰਚ ਉਨ੍ਹਾਂ ਦਾ ਹਾਲ ਜਾਣਨ ਲਈ ਘਰ ਪਹੁੰਚ ਰਹੇ ਹਨ। ਉਨ੍ਹਾਂ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਰੇਲਵੇ ਵਿਭਾਗ ਨੂੰ ਅਜਿਹੇ ਅਨਸਰਾਂ ਖ਼ਿਲਾਫ਼ ਸਖ਼ਤੀ ਵਰਤਣੀ ਚਾਹੀਦੀ ਹੈ ਤਾਂ ਜੋ ਅੱਗੇ ਵਾਸਤੇ ਕਿਸੇ ਨਾਲ ਲੁੱਟ-ਖੋਹ ਨਾ ਹੋ ਸਕੇ ਕਿਉਂਕਿ ਆਏ ਦਿਨ ਹੀ ਇਹ ਖ਼ਬਰਾਂ ਆਉਂਦੀਆਂ ਹਨ ਕਿ ਟਰੇਨ ’ਚ ਲੁੱਟਾਂ-ਖੋਹਾਂ ਹੋ ਰਹੀਆਂ ਹਨ। ਇਸ ਮੌਕੇ ਉਨ੍ਹਾਂ ਦੀ ਮਾਤਾ ਮਨਜੀਤ ਕੌਰ, ਪਤਨੀ ਬਲਵਿੰਦਰ ਕੌਰ ਤੋਂ ਪਰਮਜੀਤ ਸਿੰਘ ਪੰਮਾ ਉੱਘੇ ਸਮਾਜ ਸੇਵੀ, ਸਮਾਜ ਸੇਵੀ ਹਾਕਮ ਸਿੰਘ ਚੌਹਾਨ ਆਦਿ ਹਾਜ਼ਰ ਸਨ।


Manoj

Content Editor

Related News