ਹੁਸ਼ਿਆਰਪੁਰ : ਬਿਆਸ ਦਰਿਆ ''ਚ ਰੁੜੇ ਪੰਜ ਨੌਜਵਾਨ

03/26/2017 3:12:36 PM

ਹੁਸ਼ਿਆਰਪੁਰ (ਸਮੀਰ) : ਟਾਂਡਾ ਦੇ ਨੇੜੇ ਪੈਂਦੇ ਪਿੰਡ ਬੱਲਾਂ ਦੇ ਨਜ਼ਦੀਕ ਬਿਆਸ ਦਰਿਆ ''ਚ ਨਹਾਉਣ ਗਏ ਪੰਜ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਗੋਤਾਖੋਰਾਂ ਵਲੋਂ ਦੋ ਨੌਜਵਾਨਾਂ ਨੂੰ ਤਾਂ ਬਚਾਅ ਲਿਆ ਗਿਆ ਹੈ ਜਦਕਿ ਤਿੰਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਸਿਵਲ ਪ੍ਰਸ਼ਾਸਨ ਮੌਕੇ ''ਤੇ ਪਹੁੰਚ ਗਿਆ ਅਤੇ ਡੁੱਬਣ ਵਾਲੇ ਬੱਚਿਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਵਲੋਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਦਰਿਆ ਵਿਚ ਰੁੜੇ ਨੌਜਵਾਨਾਂ ਦੀ ਪਛਾਣ ਰਵਿੰਦਰ ਸਿੰਘ, ਤਰਨ ਅਤੇ ਨਰਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।


Gurminder Singh

Content Editor

Related News