ਵਿਧਾਇਕ ਬਾਵਾ ਹੈਨਰੀ ਅਤੇ ਮੇਅਰ ''ਚ ਚੱਲੀ 4 ਘੰਟੇ ਦੀ ਮੀਟਿੰਗ

06/22/2018 11:22:21 AM

ਜਲੰਧਰ (ਖੁਰਾਨਾ)—ਵਿਧਾਇਕ ਬਾਵਾ ਹੈਨਰੀ ਅਤੇ ਮੇਅਰ ਜਗਦੀਸ਼ ਰਾਜਾ 'ਚ ਅੱਜ 4 ਘੰਟੇ ਲੰਬੀ ਬੈਠਕ ਚੱਲੀ। ਇਸ ਦੌਰਾਨ ਨਾਰਥ ਵਿਧਾਨ ਸਭਾ ਖੇਤਰ ਦੇ ਸਾਰੇ ਕਾਂਗਰਸੀ ਕੌਂਸਲਰ ਸ਼ਾਮਲ ਸੀ। ਬੈਠਕ ਦੌਰਾਨ ਸਾਰੇ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡ ਦੇ ਵਿਕਾਸ 'ਤੇ ਖੁੱਲ੍ਹ ਕੇ ਚਰਚਾ ਕੀਤੀ। ਇਸ ਦੌਰਾਨ ਸਫਾਈ ਕਰਮਚਾਰੀਆਂ ਦੀ ਤਾਇਨਾਤੀ 'ਤੇ ਕਈ ਕੌਂਸਲਰਾਂ ਨੇ ਅਸੰਤੋਸ਼ ਪ੍ਰਗਟ ਕੀਤਾ।
ਕਈ ਕੌਂਸਲਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਘੱਟ ਸਫਾਈ ਸੇਵਕ ਮਿਲੇ ਹਨ, ਕਈਆਂ ਨੇ ਕਿਹਾ ਕਿ ਜੋ ਸਫਾਈ ਸੇਵਕ ਮਿਲੇ ਵੀ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਆਉਂਦੇ ਹੀ ਨਹੀਂ। ਸੀਵਰੇਜ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਬਰਸਾਤੀ ਸੀਜ਼ਨ ਸਿਰ 'ਤੇ ਹੈ, ਪਰ ਸੀਵਰਲਾਈਨਾਂ ਦੀ ਗਾਰ ਨਹੀਂ ਕੱਢੀ ਜਾ ਸਕੀ। ਕੌਂਸਲਰਾਂ ਨੇ ਕਈ ਵਾਰਡਾਂ 'ਚ ਗੰਦੇ ਪਾਣੀ ਦੀ ਸਪਲਾਈ ਦਾ ਮਾਮਲਾ ਵੀ ਚੁੱਕਿਆ ਅਤੇ ਪਾਰਕਾਂ ਦੀ ਬਦਹਾਲੀ 'ਤੇ ਚਿੰਤਾ ਪ੍ਰਗਟ ਕੀਤੀ। ਥਾਂ-ਥਾਂ ਸਟਰੀਟ ਲਾਈਟਾਂ ਦੇ ਬੰਦ ਰਹਿਣ ਅਤੇ ਐਲ.ਈ.ਡੀ. ਪ੍ਰਾਜੈਕਟ 'ਚ ਹੋ ਰਹੀ ਦੇਰੀ 'ਤੇ ਵੀ ਕੌਂਸਲਰਾਂ 'ਚ ਅਸੰਤੋਸ਼ ਦੇਖਣ ਨੂੰ ਮਿਲਿਆ।
ਸਫਾਈ ਕਰਮਚਾਰੀਆਂ ਦੀ ਵੰਡ ਕਰਨਗੇ ਵਿਧਾਇਕ
ਨਗਰ ਨਿਗਮ ਪ੍ਰਸ਼ਾਸਨ ਨੇ ਮਹੀਨਿਆਂ ਪਹਿਲਾਂ ਸਾਰੇ ਵਾਰਡਾਂ 'ਚ ਸੇਵਕਾਂ ਦੀ ਵੰਡ ਕੀਤੀ ਸੀ, ਪਰ ਵੰਡ ਨੂੰ ਲੈ ਕੇ ਜ਼ਿਆਦਾਤਰ ਵਾਰਡਾਂ 'ਚ ਅਸੰਤੋਸ਼ ਪਨਪ ਉੱਠਿਆ ਸੀ ਜੋ ਹੁਣ ਤੱਕ ਸ਼ਾਂਤ ਨਹੀਂ ਹੋਇਆ। ਅੱਜ ਵਿਧਾਇਕ ਬਾਵਾ ਹੈਨਰੀ ਅਤੇ ਮੇਅਰ ਦੇ 'ਚ ਹੋਈ ਬੈਠਕ ਦੌਰਾਨ ਜਦੋਂ ਸਫਾਈ ਕਰਮਚਾਰੀਆਂ ਦੀ ਵੰਡ ਦਾ ਮਾਮਲਾ ਉੱਠਿਆ ਤਾਂ ਵਿਧਾਇਕ ਬਾਵਾ ਹੈਨਰੀ ਨੇ ਮੇਅਰ ਨੂੰ ਕਿਹਾ ਕਿ ਉਨ੍ਹਾਂ ਨੇ ਨਾਰਥ ਵਿਧਾਨ ਸਭਾ ਖੇਤਰ 'ਚ ਤਾਇਨਾਤ ਸਫਾਈ ਕਰਮਚਾਰੀਆਂ ਦੀ ਸੂਚਾ ਉਪਲੱਬਧ ਕਰਵਾਈ ਜਾਵੇ, ਜਿਸ ਦੇ ਆਧਾਰ 'ਤੇ ਉਹ ਆਪਣੇ ਵਾਰਡ 'ਚ ਸਫਾਈ ਕਰਮਚਾਰੀ ਫਿਰ ਅਲਾਟ ਕਰਨਗੇ।


Related News