ਬਠਿੰਡਾ ''ਚ ਹੜ੍ਹ ਵਰਗੇ ਹਾਲਾਤ ਲਈ ਸਾਬਕਾ ਸਰਕਾਰ ਜ਼ਿੰਮੇਵਾਰ : ਮਨਪ੍ਰੀਤ ਬਾਦਲ

Sunday, Jul 28, 2019 - 10:28 AM (IST)

ਬਠਿੰਡਾ ''ਚ ਹੜ੍ਹ ਵਰਗੇ ਹਾਲਾਤ ਲਈ ਸਾਬਕਾ ਸਰਕਾਰ ਜ਼ਿੰਮੇਵਾਰ : ਮਨਪ੍ਰੀਤ ਬਾਦਲ

ਬਠਿੰਡਾ (ਵਰਮਾ) : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਹਲਕੇ ਬਠਿੰਡਾ ਪਹੁੰਚ ਕੇ ਬਾਰਿਸ਼ ਨਾਲ ਜਮ੍ਹਾ ਪਾਣੀ ਦਾ ਜਾਇਜ਼ਾ ਲਿਆ ਅਤੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕੀਤੇ। ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਤੇ ਬਸਤੀਆਂ 'ਚ ਜਾ ਕੇ ਉਨ੍ਹਾਂ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਮੱਸਿਆ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਕਿਹਾ। ਉਨ੍ਹਾਂ ਨਾਲ ਨਗਰ ਨਿਗਮ, ਸੀਵਰੇਜ ਬੋਰਡ ਤੇ ਨਗਰ ਸੁਧਾਰ ਟਰੱਸਟ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ, ਜਿਨ੍ਹਾਂ ਨੇ ਹੜ੍ਹਾਂ ਵਰਗੇ ਹਾਲਾਤ ਬਣਨ ਅਤੇ ਉਨ੍ਹਾਂ ਤੋਂ ਰਾਹਤ ਦਿਵਾਉਣ ਲਈ ਵਿਚਾਰ-ਵਟਾਂਦਰਾ ਕੀਤਾ।

PunjabKesari

ਪ੍ਰੈੱਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਵਿਅੰਗ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਬਠਿੰਡਾ ਦੀ ਸੰਸਦ ਮੈਂਬਰ ਹੈ ਅਤੇ ਕੇਂਦਰ ਤੋਂ ਆਪਣੇ ਖੇਤਰ ਲਈ ਵਿਸ਼ੇਸ਼ ਗ੍ਰਾਂਟ ਲੈ ਕੇ ਆਉਂਦੀ ਅਤੇ ਪੀੜਤਾਂ ਨੂੰ ਮੁਆਵਜ਼ਾ ਦਿੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕ ਸੂਤਰੀ ਏਜੰਡਾ ਸਿਰਫ ਕਾਂਗਰਸ ਨੂੰ ਬਦਨਾਮ ਕਰਨਾ ਹੈ, ਜਦਕਿ ਉਹ ਖੁਦ ਬਠਿੰਡਾ ਲਈ ਕੁਝ ਨਹੀਂ ਕਰ ਰਹੀ।

ਵਿੱਤ ਮੰਤਰੀ ਨੇ ਕਿਹਾ ਕਿ ਬਠਿੰਡਾ 'ਚ ਹੜ੍ਹ ਵਰਗੇ ਹਾਲਾਤ ਲਈ ਸਾਬਕਾ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਬਾਦਲ ਨੇ 10 ਸਾਲ ਰਾਜ ਕੀਤਾ, ਜਦਕਿ ਉਪ ਮੁੱਖ ਮੰਤਰੀ ਨੇ ਵੀ 10 ਸਾਲ ਲੰਘਾਏ। ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਪਿਛਲੇ 10 ਤੋਂ ਕੇਂਦਰ 'ਚ ਮੰਤਰੀ ਹੈ, ਬਾਵਜੂਦ ਇਸਦੇ ਬਠਿੰਡਾ ਦੀ ਹਾਲਤ ਟਸ ਤੋਂ ਮਸ ਹੈ। ਉਨ੍ਹਾਂ ਕਿਹਾ ਕਿ ਤ੍ਰਿਵੈਣੀ ਕੰਪਨੀ ਨੂੰ ਅਰਬਾਂ ਰੁਪਏ ਦਾ ਠੇਕਾ ਕਿਸ ਨੇ ਦਿੱਤਾ ਅਤੇ ਕਿਵੇਂ ਦਿੱਤਾ, ਸਾਰੇ ਜਾਣਦੇ ਹਨ। ਇਸ ਮੌਕੇ ਜੈਜੀਤ ਸਿੰਘ ਜੌਹਲ, ਰਾਜ ਕੁਮਾਰ ਨੰਬਰਦਾਰ, ਜ਼ਿਲਾ ਪ੍ਰਧਾਨ ਅਰੁਣ ਵਧਾਵਨ ਤੇ ਹੋਰ ਕਾਰਜਕਾਰੀ ਉਨ੍ਹਾਂ ਨਾਲ ਸੀ।


author

cherry

Content Editor

Related News