ਕੱਦ ਛੋਟਾ, ਰੁਤਬਾ ਉੱਚਾ, ਜ਼ਿੰਦਾ ਦਿਲੀ ਦੀ ਮਿਸਾਲ ਹੈ 4 ਫੁੱਟ ਦਾ ਸੁਖਪ੍ਰੀਤ, ਹੌਂਸਲਾ ਅਜਿਹਾ ਕਿ ਤੁਸੀਂ ਕਰੋਗੇ ਸਲਾਮ

Wednesday, Sep 07, 2022 - 01:22 PM (IST)

ਕੱਦ ਛੋਟਾ, ਰੁਤਬਾ ਉੱਚਾ, ਜ਼ਿੰਦਾ ਦਿਲੀ ਦੀ ਮਿਸਾਲ ਹੈ 4 ਫੁੱਟ ਦਾ ਸੁਖਪ੍ਰੀਤ, ਹੌਂਸਲਾ ਅਜਿਹਾ ਕਿ ਤੁਸੀਂ ਕਰੋਗੇ ਸਲਾਮ

ਬਠਿੰਡਾ (ਕੁਨਾਲ) : ਕਹਿੰਦੇ ਹਨ ਜਿਨ੍ਹਾਂ ਦੇ ਹੌਂਸਲੇ ਬੁਲੰਦ ਹੁੰਦੇ ਹਨ, ਉਹ ਲੱਖ ਔਂਕੜਾਂ ਦੇ ਬਾਵਜੂਦ ਆਪਣਾ ਮੁਕਾਮ ਹਾਸਲ ਕਰਕੇ ਹੀ ਰਹਿੰਦੇ ਹਨ। ਅਜਿਹੀ ਹੀ ਜ਼ਿੰਦਾ ਦਿਲੀ ਦੀ ਮਿਸਾਲ ਹੈ ਬਠਿੰਡਾ ਦੇ ਰਹਿਣ ਵਾਲੇ ਸੁਖਪ੍ਰੀਤ ਸਿੰਘ ਜਿਨ੍ਹਾਂ ਦਾ ਕੱਦ ਭਾਵੇਂ ਚਾਰ ਫੁੱਟ ਦਾ ਹੈ ਪਰ ਰੁਤਬਾ ਅਤੇ ਮਿਜਾਜ਼ ਕਿਤੇ ਉੱਚਾ ਹੈ। 42 ਸਾਲ ਸੁਖਪ੍ਰੀਤ ਸਿੰਘ ਬਠਿੰਡਾ ਅਦਾਲਤ 'ਚ ਮੁਨਸ਼ੀ ਹਨ।

ਇਹ ਵੀ ਪੜ੍ਹੋ- SYL ਮੁੱਦੇ 'ਤੇ ਮੰਤਰੀ ਧਾਲੀਵਾਲ ਦੀ ਦੋ-ਟੁਕ, ਕਿਹਾ-ਸਾਡੇ ਕੋਲ ਇਕ ਬੂੰਦ ਵੀ ਵਾਧੂ ਪਾਣੀ ਨਹੀਂ

ਸੁਖਪ੍ਰੀਤ ਹੋਰਾਂ ਦਾ ਕੱਦ ਬਹੁਤ ਛੋਟਾ ਹੈ। ਉਹ ਸਿਰਫ਼ 4 ਫੁੱਟ ਦੇ ਹਨ। ਸੁਖਪ੍ਰੀਤ ਦਾ ਕੱਦ ਭਾਵੇਂ ਹੋਰਾਂ ਦੇ ਮੁਕਾਬਲੇ ਕਾਫੀ ਛੋਟਾ ਹੈ ਪਰ ਉਨ੍ਹਾਂ ਦੇ ਹੌਂਸਲੇ ਬੁਲੰਦ ਹਨ ਅਤੇ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਖ਼ੁਸ਼ ਹਨ। ਸੁਖਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਬਠਿੰਡਾ ਅਦਾਲਤ ’ਚ ਮੁਨਸ਼ੀ ਵਜੋਂ ਕੰਮ ਕਰ ਰਹੇ ਹਨ। ਕੱਦ ਛੋਟਾ ਹੋਣ ਕਾਰਨ ਅਦਾਲਤ ’ਚ ਉਨ੍ਹਾਂ ਦੀ ਖ਼ਾਸ ਪਹਿਚਾਣ ਬਣੀ ਹੋਈ ਹੈ।

ਇਹ ਵੀ ਪੜ੍ਹੋ- ਬਠਿੰਡਾ ’ਚ ਦਰਦਨਾਕ ਘਟਨਾ, ਪਤੀ-ਪਤਨੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਗੱਲਬਾਤ ਕਰਦਿਆਂ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਕੱਦ ਨੂੰ ਲੈ ਕੇ ਜੇ ਕੋਈ ਉਸ ਦਾ ਮਜ਼ਾਕ ਉਡਾਉਂਦਾ ਹੈ ਤਾਂ ਵੀ ਉਸ ਨੂੰ ਖ਼ੁਸ਼ੀ ਮਿਲਦੀ ਹੈ। ਉਹ ਚੰਗਾ ਮਹਿਸੂਸ ਕਰਦਾ ਹੈ ਕਿ ਉਸ ਨੂੰ ਦੇਖ ਕੇ ਕੋਈ ਰੋ ਨਹੀਂ ਰਿਹਾ ਸਗੋਂ ਹੱਸ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਵਾਰ ਸਰਕਸ ਵਾਲਿਆਂ ਨੇ ਵੀ ਉਸ ਨੂੰ ਆਪਣੇ ਨਾਲ ਸ਼ਾਮਲ ਕਰਨ ਦੀ ਗੱਲ ਕੀਤੀ ਸੀ ਪਰ ਪਰਿਵਾਰ ਨੂੰ ਕੀਤੇ ਵਾਅਦੇ ਕਾਰਨ ਉਸ ਨੇ ਇਹ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਸੁਖਪ੍ਰੀਤ ਨੇ ਕਿਹਾ ਕਿ ਉਸ ਨੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਇੱਜ਼ਤ ਵਾਲਾ ਕੰਮ ਹੀ ਕਰੇਗਾ। ਇਸ ਹੌਂਸਲੇ ਅਤੇ ਜ਼ਜਬੇ ਕਾਰਨ ਹੀ ਉਹ ਅੱਜ ਇਸ ਮੁਕਾਮ ’ਤੇ ਪਹੁੰਚ ਸਕਿਆ ਹੈ। ਮਹਿਜ਼ ਚਾਰ ਫੁੱਟ ਦੇ ਕੱਦ ਵਾਲੇ ਸੁਖਪ੍ਰੀਤ ਸਿੰਘ ਉਨ੍ਹਾਂ ਲੋਕਾਂ ਲਈ ਮਿਸਾਲ ਹਨ, ਜਿਹੜੇ ਕਿਸਮਤਾਂ ਨਾਲ ਸ਼ਿਕਵਾ ਕਰਕੇ ਹੌਂਸਲਾ ਹਾਰ ਕੇ ਬੈਠ ਜਾਂਦੇ ਹਨ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News