ਬਠਿੰਡਾ: ਪ੍ਰੇਮ ਸਬੰਧਾਂ ਦਾ ਖ਼ੌਫਨਾਕ ਅੰਤ, ਪ੍ਰੇਮਿਕਾ ਦੇ ਛੱਡਣ ’ਤੇ ਪ੍ਰੇਮੀ ਨੇ ਲਾਇਆ ਮੌਤ ਨੂੰ ਗਲ

Wednesday, May 05, 2021 - 05:20 PM (IST)

ਬਠਿੰਡਾ: ਪ੍ਰੇਮ ਸਬੰਧਾਂ ਦਾ ਖ਼ੌਫਨਾਕ ਅੰਤ, ਪ੍ਰੇਮਿਕਾ ਦੇ ਛੱਡਣ ’ਤੇ ਪ੍ਰੇਮੀ ਨੇ ਲਾਇਆ ਮੌਤ ਨੂੰ ਗਲ

ਬਠਿੰਡਾ (ਕੁਨਾਲ ਬਾਂਸਲ): ਬਠਿੰਡਾ ਦੇ ਉਧਮ ਸਿੰਘ ਨਗਰ ’ਚ ਰਹਿਣ ਵਾਲੇ ਇਕ ਪ੍ਰੇਮੀ ਵਲੋਂ ਫਾਂਸੀ ਦਾ ਫੰਦਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਮੁੰਡਾ ਸੋਨੂੰ ਇਕ ਕੁੜੀ ਨਾਲ ਪਿਆਰ ਕਰਦਾ ਸੀ ਅਤੇ 2 ਸਾਲ ਤੋਂ ਉਨ੍ਹਾਂ ਦਾ ਪਿਆਰ ਚੱਲ ਰਿਹਾ ਸੀ। ਕੁੜੀ ਉਨ੍ਹਾਂ ਦੇ ਘਰ ਆਇਆ ਕਰਦੀ ਸੀ। ਮੁੰਡੇ ਨੇ ਆਪਣੀ ਮਾਂ ਤੋਂ 10000 ਰੁਪਏ ਵੀ ਲਏ ਸਨ। ਉਸ ਦੀ ਮਾਂ ਉਸ ਨੂੰ ਘਰ ’ਚ ਇਕੱਲਾ ਛੱਡ ਕੇ ਗਈ ਸੀ ਪਰ ਜਦੋਂ ਘਰ ਆਈ ਤਾਂ ਉਸ ਦੇ ਗਲੇ ’ਚ ਫਾਂਸੀ ਦਾ ਫੰਦਾ ਸੀ। ਮ੍ਰਿਤਕ ਦੀ ਮਾਂ ਦੇ ਮੁਤਾਬਕ ਕੁੜੀ ਵਲੋਂ ਉਸ ਨੂੰ ਧੋਖਾ ਦਿੱਤਾ ਗਿਆ ਅਤੇ ਉਸ ਨੂੰ ਛੱਡ ਕੇ ਚਲੀ ਗਈ , ਜਿਸ ਕਾਰਨ ਉਸ ਦਾ ਪੁੱਤਰ ਦੁਖੀ ਰਹਿਣ ਲੱਗਾ ਸੀ, ਜਿਸ ਦੇ ਬਾਅਦ ਉਸ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਅਤੇ ਹੁਣ ਮ੍ਰਿਤਕ ਮੁੰਡੇ ਦੀ ਮਾਂ ਇਨਸਾਫ ਦੀ ਮੰਗਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕਰ ਰਹੀ ਹੈ।

ਇਹ ਵੀ ਪੜ੍ਹੋ:  ਬਠਿੰਡਾ ਜ਼ਿਲ੍ਹੇ ’ਚ ਕੋਰੋਨਾ ਨੇ ਤੋੜੇ ਸਾਰੇ ਰਿਕਾਰਡ, 20 ਲੋਕਾਂ ਦੀ ਮੌਤ, 800 ਤੋਂ ਵਧੇਰੇ ਦੀ ਰਿਪੋਰਟ ਪਾਜ਼ੇਟਿਵ

PunjabKesari

ਉੱਧਰ ਐਂਬੂਲੈਂਸ ਵਰਕਰ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਉਤਾਰਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਜਾ ਰਿਹਾ ਹੈ।ਇਸ ਸਬੰਧੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਸੋਨੂੰ ਨੇਪਾਲੀ ਹੈ, ਜਿਸ ਵਲੋਂ ਖ਼ੁਦਕੁਸ਼ੀ ਕੀਤੀ ਗਈ ਹੈ। ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ


author

Shyna

Content Editor

Related News