ਨਾਭਾ ਜੇਲ ਵਾਂਗ ਗੈਂਗਸਟਰਾਂ ਵਲੋਂ ਬਠਿੰਡਾ ਜੇਲ ਬ੍ਰੇਕ ਕਰਨ ਦੀ ਸਾਜ਼ਿਸ਼, ਹਾਈ ਅਲਰਟ ਜਾਰੀ
Sunday, Jun 05, 2022 - 07:50 PM (IST)
ਬਠਿੰਡਾ : ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ ਵਾਂਗ ਬਠਿੰਡਾ ਜੇਲ ਨੂੰ ਵੀ ਗੈਂਗਸਟਰਾਂ ਵਲੋਂ ਬ੍ਰੇਕ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਇਹ ਇਨਪੁਟ ਖੁਫੀਆ ਵਿਭਾਗ ਵਲੋਂ ਦਿੱਤੀ ਗਈ ਹੈ। ਖੁਫੀਆ ਵਿਭਾਗ ਦੀ ਇਨਪੁੱਟ ਮਿਲਣ ਤੋਂ ਬਾਅਦ ਬਠਿੰਡਾ ਜੇਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪੁਲਸ ਅਤੇ ਜੇਲ ਪ੍ਰਸ਼ਾਸਨ ਹਾਈ ਅਲਰਟ ’ਤੇ ਹੈ। ਜੇਲ ਨੂੰ ਪੁਲਸ ਛਾਉਣੀ ਵਿਚ ਤਬਦੀਲ ਕਰਕੇ ਸਾਰੇ ਰਸਤਿਆਂ ’ਤੇ ਨਾਕਾਬੰਦੀ ਕੀਤੀ ਗਈ ਹੈ। ਇਥੇ ਆਉਣ ਜਾਣ ਵਾਲੇ ਹਰ ਵਿਅਕਤੀ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਸ਼ਨੀਵਾਰ ਨੂੰ ਜੇਲ ਮਤਰੀ ਹਰਜੋਤ ਸਿੰਘ ਬੈਂਸ ਨੇ ਵੀ ਬਠਿੰਡਾ ਜੇਲ ਦਾ ਦੌਰਾ ਕੀਤਾ ਸੀ ਅਤੇ ਸੁਰੱਖਿਆ ਦੀ ਸਮੀਖਿਆ ਕੀਤੀ ਸੀ। ਬੈਂਸ ਲਗਭਗ ਚਾਰ ਘੰਟੇ ਤੱਕ ਜੇਲ ਵਿਚ ਰਹੇ ਅਤੇ ਉਥੇ ਰੱਖੇ ਗਏ ਗੈਂਗਸਟਰਾਂ ਦੀ ਪੂਰੀ ਜਾਣਕਾਰੀ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪੈਸ਼ਲ ਸੈੱਲ ਦਾ ਵੀ ਦੌਰਾ ਕੀਤਾ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਪੁਲਸ ਨੂੰ ਹਮਲੇ ਦੀ ਕੁੱਝ ਸੈਕੰਡ ਦੀ ਵੀਡੀਓ ਕਲਿੱਪ ਮਿਲੀ
ਪੁਲਸ ਸੂਤਰਾਂ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਸੂਚਨਾ ਮਿਲੀ ਸੀ ਕਿ ਬਠਿੰਡਾ ਜੇਲ ਵਿਚ ਬੰਦ ਕੁੱਝ ਗੈਂਗਸਟਰ ਜੇਲ ਤੋਂ ਭੱਜਣ ਦੀ ਯੋਜਨਾ ਬਣਾ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਕੁੱਝ ਗੈਂਗਸਟਰ ਬਾਹਰੋਂ ਜੇਲ ’ਤੇ ਹਮਲਾ ਕਰਕੇ ਆਪਣੇ ਸਾਥੀ ਗੈਂਗਸਟਰਾਂ ਨੂੰ ਛੁਡਾ ਸਕਦੇ ਹਨ। ਇਸ ਦੇ ਚੱਲਦੇ ਸ਼ੁੱਕਰਵਾਰ ਰਾਤ ਹੀ ਜੇਲ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਇਕ ਐੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਸਪੈਸ਼ਲ ਡਿਊਟੀ ’ਤੇ ਲਗਾਇਆ ਗਿਆ ਹੈ। ਪੁਲਸ ਦੀ ਤਾਇਨਾਤੀ ਵਧਾਉਂਦੇ ਹੋਏ ਜੇਲ ਵੱਲ ਆਉਣ ਜਾਣ ਵਾਲੇ ਹਰ ਰਸਤੇ ’ਤੇ ਨਾਕਾਬੰਦੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੈਂਗਸਟਰਾਂ ਦਾ ‘ਕਾਲ’ ਹਨ ਬਰਾੜ ਅਤੇ ਚੌਹਾਨ, ਜਾਣੇ ਜਾਂਦੇ ਹਨ ਐਨਕਾਊਂਟਰ ਸਪੈਸ਼ਲਿਸਟ
ਇਥੇ ਇਹ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਬਠਿੰਡਾ ਜੇਲ ਵਿਚ ਕਈ ਗੈਂਗਸਟਰ ਬੰਦ ਹਨ। ਏ, ਬੀ. ਅਤੇ ਸੀ, ਕੈਟਾਗਿਰੀ ਦੇ ਗੈਂਗਸਟਰਾਂ ਨੂੰ ਬਠਿੰਡਾ ਜੇਲ ਵਿਚ ਰੱਖਿਆ ਗਿਆ ਹੈ। ਪੰਜਾਬ ਭਰ ’ਚੋਂ ਸਭ ਤੋਂ ਵੱਧ 50 ਗੈਂਗਸਟਰ ਇਸ ਵੇਲੇ ਬਠਿੰਡਾ ਦੀ ਜੇਲ ਵਿਚ ਬੰਦ ਹਨ, ਜਿਨ੍ਹਾਂ ਵਿਚ ਏ ਕੈਟਾਗਿਰੀ ਦੇ ਗੈਂਗਸਟਰ ਵੀ ਸ਼ਾਮਲ ਹਨ। ਇਸ ਨੂੰ ਦੇਖਦੇ ਹੋਏ ਪੁਲਸ ਅਤੇ ਜੇਲ ਪ੍ਰਸ਼ਾਸਨ ਨੇ ਸੁਰੱਖਿਆ ਵਿਚ ਬੇਹੱਦ ਸਖ਼ਤੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲ ਕਾਂਡ ’ਚ ਪੁਲਸ ਹੱਥ ਲੱਗੇ ਵੱਡੇ ਸਬੂਤ, ਵਾਰਦਾਤ ’ਚ 4 ਤਰ੍ਹਾਂ ਦੇ ਹਥਿਆਰ ਵਰਤਣ ਦਾ ਦਾਅਵਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।