ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਵਿਚਾਲੇ ਜ਼ਬਰਦਸਤ ਝੜਪ
Thursday, May 22, 2025 - 05:59 PM (IST)

ਬਠਿੰਡਾ (ਸੁਖਵਿੰਦਰ) : ਹਾਲ ਹੀ ਵਿਚ ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਦੀ ਇਕ ਦੂਜੇ ਨਾਲ ਝੜਪ ਹੋ ਗਈ। ਇਸ ਦੌਰਾਨ ਇਕ ਹਵਾਲਾਤੀ ਜ਼ਖਮੀ ਹੋ ਗਿਆ ਜਦੋਂ ਕਿ ਪੁਲਸ ਨੇ ਇਸ ਸਬੰਧ ਵਿਚ 8 ਕੈਦੀਆਂ ਅਤੇ ਵਿਚਾਰ ਅਧੀਨ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਕੈਦੀ ਅਵਤਾਰ ਸਿੰਘ ਵਾਸੀ ਭਾਈਰੂਪਾ ਨੇ ਕੈਂਟ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਕੇਂਦਰੀ ਜੇਲ੍ਹ ਵਿਚ ਬੰਦ ਕੈਦੀਆਂ, ਗੁਰਤੇਜ ਚੰਦ, ਲਵੀ ਸ਼ਰਮਾ, ਵਿਨੋਦ ਕੁਮਾਰ ਵਾਸੀ ਭਾਈਰੂਪਾ, ਬਲਦੀਪ ਸਿੰਘ ਵਾਸੀ ਸਰਦਾਰਗੜ੍ਹ, ਮਨਪ੍ਰੀਤ ਸਿੰਘ ਵਾਸੀ ਜਗਾ ਰਾਮਤੀਰਥ, ਜਸ਼ਨਦੀਪ ਸਿੰਘ ਵਾਸੀ ਕੁਟੀ ਕਿਸ਼ਨਪੁਰਾ, ਰੇਸ਼ਮ ਸਿੰਘ ਵਾਸੀ ਚੌਅ ਅਤੇ ਬਸੰਤ ਸਿੰਘ ਵਾਸੀ ਕੁਟੀ ਕਿਸ਼ਨਪੁਰਾ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਲੋਹੇ ਦੀ ਚਾਦਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਸ਼ਿਕਾਇਤ ਦੇ ਆਧਾਰ ''ਤੇ ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ |