ਅੰਗਰੇਜ਼ੀ ਵਾਲੀ ਮੈਡਮ ਨੂੰ ਰਾਜਾ ਵੜਿੰਗ ਦਾ ਕਰਾਰਾ ਜਵਾਬ (ਵੀਡੀਓ)

Thursday, Jun 06, 2019 - 02:45 PM (IST)

ਬਠਿੰਡਾ (ਬਿਊਰੋ) : ਬਿੱਗ ਟੋਆ ਵਾਲੀ ਅੰਗਰੇਜ਼ੀ 'ਤੇ ਰਾਜਾ ਵੜਿੰਗ ਹਰਸਿਮਰਤ ਬਾਦਲ ਦਾ ਪਿੱਛਾ ਛੱਡਣ ਨੂੰ ਤਿਆਰ ਨਹੀਂ ਹਨ। ਹਰਸਿਮਰਤ ਦੀ ਇਸ ਵੀਡੀਓ ਦਾ ਮਜ਼ਾਕ ਉਡਾਉਣ ਤੋਂ ਬਾਅਦ ਰਾਜਾ ਵੜਿੰਗ ਨੇ ਇਕ ਹੋਰ ਵੀਡੀਓ ਸ਼ੇਅਰ ਕਰਕੇ ਹਰਸਿਮਰਤ ਬਾਦਲ ਨੂੰ ਕਰਾਰਾ ਜਵਾਬ ਦਿੱਤਾ ਹੈ। ਦਰਅਸਲ ਹਰਸਿਮਰਤ ਨੇ ਰਾਜਾ ਵੜਿੰਗ ਵੱਲੋਂ ਆਪਣੀ ਟੁੱਟੀ-ਫੁੱਟੀ ਅੰਗਰੇਜ਼ੀ ਦਾ ਮਜ਼ਾਕ ਉਡਾਏ ਜਾਣ ਤੋਂ ਬਾਅਦ ਉਸ ਦੀ ਇਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ ਰਾਜਾ ਵੜਿੰਗ ਪੰਜਾਬ ਵਿਚ ਨਸ਼ੇ ਖਤਮ ਹੋਣ ਦੀ ਗੱਲ ਕਹਿ ਰਹੇ ਹਨ। ਇਸ ਦੇ ਜਵਾਬ 'ਚ ਰਾਜਾ ਵੜਿੰਗ ਨੇ ਪੂਰੀ ਵੀਡੀਓ ਸ਼ੇਅਰ ਕੀਤੀ ਤੇ ਨਾਲ ਹੀ ਹਰਸਿਮਰਤ ਨੂੰ ਇਸ ਵੀਡੀਓ 'ਤੇ ਘੇਰ ਕੇ ਕਰਾਰ ਜਵਾਬ ਦਿੱਤਾ।

ਰਾਜਾ ਵੜਿੰਗ ਨੇ ਪੂਰੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਤੁਸੀਂ ਐਡਿਟਡ ਵੀਡੀਓ ਸ਼ੇਅਰ ਕੀਤੀ ਸੀ ਤੇ ਤੁਹਾਡੀ ਸਰਕਾਰ ਨੇ 10 ਸਾਲਾਂ ਵਿਚ ਡਰੱਗ ਨੂੰ ਬੜ੍ਹਾਵਾ ਦਿੱਤਾ, ਜਿਸ ਦੇ ਸਿੱਟੇ ਵਜੋਂ ਲੋਕਾਂ ਨੇ ਕਾਂਗਰਸ ਨੂੰ ਚੁਣਿਆ।

ਖੈਰ ਰਾਜਾ ਵੜਿੰਗ ਤੇ ਹਰਸਿਮਰਤ ਦੀ ਨੋਕ-ਝੋਂਕ ਤਾਂ ਹੁਣ ਚੋਣਾਂ 'ਚੋਂ ਨਿਕਲ ਕੇ ਸੋਸ਼ਲ ਮੀਡੀਆ 'ਤੇ ਆ ਗਈ ਹੈ। ਦੋਵੇਂ ਇਕ-ਦੂਜੇ 'ਤੇ ਤਵਾ ਲਾਉਣ ਦਾ ਇਕ ਵੀ ਮੌਕਾ ਨਹੀਂ ਛੱਡ ਰਹੇ ਪਰ ਲੋਕ ਦੋਹਾਂ ਦੀ ਨੋਕ-ਝੋਂਕ ਦਾ ਖੂਬ ਮਜ਼ਾ ਲੈ ਰਹੇ ਹਨ।


author

cherry

Content Editor

Related News