ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ ''ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ

Friday, May 08, 2026 - 01:37 PM (IST)

ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਸਸਕਾਰ! ਕਾਲੀ ਵੇਈਂ ''ਚ ਸੁੱਟ ਕੇ ਜਵਾਕਾਂ ਦੀ ਜਾਨ ਲੈਣ ਵਾਲੀ ਮਾਂ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ (ਧੀਰ, ਸੋਢੀ )-ਕੀ ਦੁਨੀਆ ਵਿਚ ਕਦੇ ਕੋਈ ਇਹ ਸੋਚ ਵੀ ਸਕਦਾ ਸੀ ਕਿ ਇਕ ਮਾਂ ਆਪਣੇ ਹੀ ਦੋ ਮਸੂਮ ਬੱਚਿਆਂ ਦੀ ਕਾਤਲ ਹੋਵੇਗੀ। ਕਲਯੁਗ ਵਿਚ ਵਾਪਰੀ ਇਸ ਘਟਨਾ ਨੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਨਿਵਾਸੀਆਂ ਸਮੇਤ ਹਰੇਕ ਮਾਂ ਦੇ ਦਿਲ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਬੀਤੇ ਦਿਨੀਂ ਪਵਿੱਤਰ ਕਾਲੀ ਵੇਈਂ ’ਚ ਇਕ ਮਾਂ ਵੱਲੋਂ ਆਪਣੇ ਦੋ ਪੁੱਤਰਾਂ ਸਮੇਤ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿਚ ਦੋ ਪੁੱਤਰਾਂ ਦੀ ਤਾਂ ਜਾਨ ਚਲੀ ਗਈ ਸੀ ਪਰ ਮਾਂ ਨੂੰ ਲੋਕਾਂ ਵੱਲੋਂ ਬਚਾ ਲਿਆ ਗਿਆ ਸੀ। 

ਦੋਵੇਂ ਭਰਾਵਾਂ ਦਾ ਇਕੱਠਿਆਂ ਕੀਤਾ ਅੰਤਿਮ ਸੰਸਕਾਰ
ਪਿੰਡ ਅਲਾਦਾਦ ਚੱਕ ਵਿਖੇ ਵੀਰਵਾਰ ਪਰਿਵਾਰਕ ਮੈਂਬਰਾਂ ਵੱਲੋਂ ਦੋਵੇਂ ਮਾਸੂਮ ਬੱਚਿਆਂ ਵੀਰਪ੍ਰਤਾਪ ਸਿੰਘ ਅਤੇ ਗੁਰਪ੍ਰਤਾਪ ਸਿੰਘ ਦਾ ਇਕੱਠਿਆਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ’ਚ ਬਹੁਤ ਹੀ ਦੁਖ਼ਦਾਈ ਅਤੇ ਗਮਗੀਨ ਮਾਹੌਲ ਵੇਖਣ ਨੂੰ ਮਿਲਿਆ, ਦੋਵਾਂ ਮਾਸੂਮਾਂ ਦੇ ਸਸਕਾਰ ਮੌਕੇ ਪਿੰਡ ਦੀ ਹਰ ਅੱਖ ਨਮ ਸੀ ਅਤੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ: ਜਲੰਧਰ: ਫਾਇਰ ਵਿਭਾਗ ਦੇ ਮੁਲਾਜ਼ਮ ਨਾਲ ਜੱਗੋਂ ਤੇਰ੍ਹਵੀਂ! ਪਹਿਲਾਂ ਆਇਆ ਫੋਨ, ਜਦ ਸਵੇਰੇ ਉੱਠ ਕੇ ਵੇਖਿਆ ਤਾਂ...

PunjabKesari

ਬੱਚਿਆਂ ਦੇ ਦਾਦਾ ਸਤਨਾਮ ਸਿੰਘ, ਜੋਕਿ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾਉਂਦੇ ਹਨ, ਨੇ ਬਹੁਤ ਹੀ ਭਰੇ ਮਨ ਨਾਲ ਦੱਸਿਆ ਕਿ ਇਸ ਘਟਨਾ ਨੇ ਉਨ੍ਹਾਂ ਦਾ ਪੂਰਾ ਘਰ ਹੀ ਤਬਾਹ ਕਰ ਦਿੱਤਾ ਹੈ। ਦੋਵਾਂ ਮਾਸੂਮਾਂ ਦੀ ਮੌਤ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਾਸੀਆਂ ਨੇ ਨਮ ਅੱਖਾਂ ਨਾਲ ਦੋਵਾਂ ਭਰਾਵਾਂ ਨੂੰ ਅੰਤਿਮ ਵਿਦਾਇਗੀ ਦਿੱਤੀ।

ਸੁਲਤਾਨਪੁਰ ਲੋਧੀ ਵਿਚ ਰੂਹ ਕੰਬਾ ਦੇਣ ਵਾਲੀ ਘਟਨਾ ਦੀ ਜਾਂਚ ਕੀਤੀ ਗਈ ਤਾਂ ਮਾਮਲਾ ਗੰਭੀਰ ਹੋਣ ਕਾਰਨ ਪੁਲਸ ਨੂੰ ਇਹ ਮਾਮਲਾ ਘਰੇਲੂ ਕਲੇਸ਼ ਵਾਲਾ ਲੱਗਿਆ, ਜਿਸ ਦੇ ਆਧਾਰ ’ਤੇ ਪੁਲਸ ਵੱਲੋਂ ਕੀਤੀ ਗਈ ਪੁਛਗਿੱਛ ਵਿਚ ਉਸ ਦੇ ਪਤੀ ਨੇ ਦੱਸਿਆ ਕਿ ਘਰ ਵਿਚ ਕਲੇਸ਼ ਰਹਿੰਦਾ ਸੀ, ਜਿਸ ਨੂੰ ਰੋਕਣ ਲਈ ਉਸ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸਹੁਰੇ ਪਰਿਵਾਰ ਦੀ ਵੱਧਦੀ ਦਖ਼ਲਅੰਦਾਜ਼ੀ ਨਾਲ ਹਾਲਾਤ ਇਥੋਂ ਤੱਕ ਪਹੁੰਚ ਜਾਣਗੇ ਇਹ ਉਸ ਨੇ ਕਦੇ ਸੁਫ਼ਨੇ ਵਿਚ ਵੀ ਨਹੀਂ ਸੋਚਿਆ ਸੀ।

PunjabKesari

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਦੇ ਮਾਮਲੇ 'ਚ ਨਵੀਂ CCTV ਨੇ ਕੀਤਾ ਹੈਰਾਨੀਜਨਕ ਖ਼ੁਲਾਸਾ! ਪੁਲਸ ਮੁਲਾਜ਼ਮ ਨਾਲ ਜੁੜੇ ਤਾਰ

ਰੋਂਦੇ ਕਰਲਾਉਂਦੇ ਹੋਏ ਪਤੀ ਨੇ ਦੱਸਿਆ ਕਿ ਸਵੇਰੇ ਬੱਚਿਆਂ ਨੂੰ ਉਹ ਸਕੂਲ ਖ਼ੁਦ ਛੱਡ ਕੇ ਆਇਆ ਸੀ ਅਤੇ ਬਾਅਦ ਵਿਚ ਉਹ ਪਿੰਡ ਡੱਲਾ ਵਿਖੇ ਗੁਰਦੁਆਰਾ ਬਾਉਲੀ ਸਾਹਿਬ ਵਿਚ ਸੇਵਾ ਕਰਨ ਲਈ ਚਲਾ ਗਿਆ ਸੀ। ਬਾਅਦ ਵਿਚ ਮੇਰੀ ਪਤਨੀ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰਵਾ ਕੇ ਪਵਿੱਤਰ ਕਾਲੀ ਵੇਈਂ ਵੱਲ ਲੈ ਗਈ। ਪਹਿਲਾਂ ਉਸ ਨੇ ਮੇਰੇ ਦੋਵੇਂ ਮਾਸੂਮ ਪੁੱਤਰ 6 ਸਾਲਾ ਵੀਰਪ੍ਰਤਾਪ ਸਿੰਘ ਅਤੇ 3 ਸਾਲਾ ਗੁਰਪ੍ਰਤਾਪ ਸਿੰਘ ਨੂੰ ਵੇਈਂ ਵਿਚ ਸੁੱਟ ਕੇ ਡਬੋ ਕੇ ਮਾਰ ਦਿੱਤਾ ਅਤੇ ਫਿਰ ਖ਼ੁਦ ਲੋਕਾਂ ਵੱਲੋਂ ਵੇਖਣ 'ਤੇ ਵੇਈਂ ਵਿਚ ਛਾਲ ਮਾਰ ਲਈ, ਜਿਸ ਨੂੰ ਵੇਖ ਕੇ ਲੋਕਾਂ ਨੇ ਮੇਰੀ ਪਤਨੀ ਨੂੰ ਬਚਾ ਲਿਆ ਪਰ ਮੇਰੇ ਦੋਵੇਂ ਪੁੱਤਰ ਤਦ ਤੱਕ ਮੌਤ ਦੀ ਗੋਦ ਵਿਚ ਸਮਾ ਚੁੱਕੇ ਸਨ।

PunjabKesari

ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਮੁਖੀ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਬੱਚਿਆਂ ਦੇ ਪਿਤਾ ਭਰਪੂਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਂ ਸਿਮਰਤ ਕੌਰ ਖ਼ਿਲਾਫ਼ ਆਪਣੇ ਹੀ ਪੁੱਤਰਾਂ ਨੂੰ ਮਾਰ ਦੇਣ ਦੇ ਦੋਸ਼ ’ਚ ਧਾਰਾ 302 ਤਹਿਤ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦਾ ਰਿਮਾਂਡ ਲੈ ਕੇ ਉਸ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਨਵਾਂਸ਼ਹਿਰ ਵਾਸੀ ਦੇਣ ਧਿਆਨ! 4 ਜੁਲਾਈ ਤੱਕ ਲੱਗੀ ਇਹ ਪਾਬੰਦੀ, DC ਵੱਲੋਂ ਸਖ਼ਤ ਹੁਕਮ ਜਾਰੀ

PunjabKesari

ਜਦੋਂ ਘਰ ਦੇ ਅੰਦਰ ਕਲੇਸ਼ ਵੱਧਦੈ ਤਾਂ ਅਸਰ ਸਿਰਫ਼ ਕੰਧਾਂ ’ਤੇ ਨਹੀਂ, ਜ਼ਿੰਦਗੀਆਂ ’ਤੇ ਵੀ ਪੈਂਦਾ
ਦੋਵੇਂ ਮਸੂਮ ਬੱਚਿਆਂ ਨੂੰ ਜਦੋਂ ਵੇਈਂ ’ਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਗਏ ਤਾਂ ਡਾਕਟਰਾਂ ਵੱਲੋਂ ਬੱਚਿਆਂ ਨੂੰ ਮ੍ਰਿਤਕ ਐਲਾਨ ਕਰਨ ’ਤੇ ਪਿਤਾ ਭਰਪੂਰ ਸਿੰਘ ਤੇ ਦਾਦੀ ਤਾਂ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਬਹੁਤ ਮੁਸ਼ਕਿਲ ਨਾਲ ਹੌਸਲਾ ਦਿੱਤਾ ਤੇ ਸੁੰਦਰ ਮਾਸੂਮ ਬੱਚਿਆਂ ਦੀਆਂ ਲਾਸ਼ਾਂ ਵੇਖ ਕੇ ਹਰੇਕ ਦਾ ਦਿਲ ਪਸੀਜ਼ ਗਿਆ ਤੇ ਸਾਰਿਆਂ ਦੇ ਅੱਖਾਂ ਵਿਚ ਹੰਝੂ ਦੀ ਧਾਰਾ ਵਹਿ ਨਿਕਲੀ।

ਲੋਕਾਂ ਦਾ ਕਹਿਣਾ ਸੀ ਕਿ ਇਕ ਪਾਸੇ ਮਾਂ ਦੀ ਮਮਤਾ ਦੀ ਮਿਸਾਲ ਦਿੱਤੀ ਜਾ ਰਹੀ ਸੀ, ਜਿਸ ਵਿਚ ਵਾਇਰਲ ਹੋਈ ਵੀਡੀਓ ਵਿਚ ਇਕ ਮਾਂ ਨੇ ਆਪਣੇ ਬੱਚੇ ਨੂੰ ਛਾਤੀ ਨਾਲ ਲਗਾ ਕੇ ਆਪਣੀ ਜਾਨ ਦੇ ਦਿੱਤੀ ਤੇ ਦੂਜੇ ਪਾਸੇ ਇਹ ਮਾਂ ਆਪਣੇ ਪੁੱਤਰਾਂ ਨੂੰ ਹੀ ਨਿਗਲ ਗਈ। ਇਹ ਘਟਨਾ ਇਕ ਕੌੜੀ ਸੱਚਾਈ ਵੀ ਵਿਖਾਉਂਦੀ ਹੈ, ਜਿਸ ਵਿਚ ਸਵਾਲ ਸਿਰਫ ਇਕ ਮਾਂ ’ਤੇ ਨਹੀਂ ਸਵਾਲ ਸਾਰੇ ਸਮਾਜ ’ਤੇ ਹੈ ਕਿਉਂਕਿ ਜਦੋਂ ਘਰ ਦੇ ਅੰਦਰ ਕਲੇਸ਼ ਵੱਧਦਾ ਹੈ ਤਾਂ ਅਸਰ ਸਿਰਫ ਕੰਧਾਂ ’ਤੇ ਨਹੀਂ ਜ਼ਿੰਦਗੀਆਂ ’ਤੇ ਵੀ ਪੈਂਦਾ ਹੈ।

ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਧਮਾਕੇ ਬਾਰੇ ਵੱਡਾ ਖ਼ੁਲਾਸਾ, ਬਾਜ਼ਾਰਾਂ ’ਚੋਂ ਪੈਦਲ ਨਿਕਲੇ ਨੌਜਵਾਨ ਨੇ ਸੁੱਟਿਆ ਸੀ IED ਦਾ ਪੈਕੇਟ!

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News