ਪਾਕਿ ਵਲੋਂ ਸਿੱਧੂ ਨੂੰ ਕ੍ਰੇਡਿਟ ਦਿੱਤੇ ਜਾਣ 'ਤੇ ਸੁਣੋਂ ਬੀਬੀ ਭੱਠਲ ਦਾ ਜਵਾਬ
Wednesday, Nov 13, 2019 - 11:01 AM (IST)

ਬਠਿੰਡਾ (ਬਿਊਰੋ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਨੇ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦਾ ਕ੍ਰੇੇਡਿਟ ਨਵਜੋਤ ਸਿੰਘ ਸਿੱਧੂ ਨੂੰ ਦਿੱਤੇ ਜਾਣ 'ਤੇ ਆਪਣਾ ਜਵਾਬ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਕੀ ਕਹਿੰਦਾ ਅਤੇ ਕੀ ਕਰਦਾ, ਸਾਡਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ, ਕਿਉਂਕਿ ਉਹ ਦੂਜਾ ਮੁਲਕ ਹੈ। ਪਾਕਿ ਦੀ ਧਰਤੀ 'ਤੇ ਜੋ ਅਸੀਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉਸ ਦੌਰਾਨ ਅਸੀਂ ਕੋਈ ਕੜਵਾਹਟ ਦੀ ਗੱਲ ਨਹੀਂ ਕਰਨਾ ਚਾਹੁੰਦੇ। ਇਸ 'ਚ ਕਿਸੇ ਤਰ੍ਹਾਂ ਦੇ ਕੋਈ ਕ੍ਰੈਡਿਟ ਦੀ ਗੱਲ ਨਹੀਂ, ਕਿਉਂਕਿ ਵਕਤ ਦੇ ਹਾਲਾਤਾਂ ਮੁਤਾਬਕ ਜੋ ਹੋਣਾ ਹੁੰਦਾ ਹੈ, ਉਹ ਹੋ ਕੇ ਹੁੰਦਾ ਹੈ। ਇਸੇ ਲਈ ਹੁਣ ਸਾਡੇ 'ਤੇ ਅਕਾਲ ਪੁਰਖ ਦੀ ਮਿਹਰ ਹੋਈ ਹੈ, ਜਿਸ ਸਦਕਾ ਅਸੀਂ ਲਾਂਘੇ ਦੇ ਦਰਸ਼ਨ ਕਰ ਰਹੇ ਹਾਂ।
ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਲਈ ਕਿਸ ਨੇ ਕਿਨੀਆਂ ਅਰਦਾਸਾਂ ਕੀਤੀਆਂ, ਪਹਿਲਾਂ ਕਦਮ ਕਿਸ ਨੇ ਪੁੱਟਿਆ, ਇਹ ਸਾਰਿਆਂ ਗੱਲਾਂ ਫਜ਼ੂਲ ਹਨ। ਅਜਿਹੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ। ਰੱਬ ਦੀ ਕ੍ਰਿਪਾ ਸਕਦਾ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੀ ਇਨ੍ਹੀ ਵੱਡੀ ਅਰਦਾਸ ਅੱਜ ਪੂਰੀ ਹੋਈ ਹੈ।