ਜ਼ਮੀਨ ਖੁੱਸਣ ਦਾ ਝੋਰਾ, ਕਿਸਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪੀਤੀ ਸਪਰੇਅ

Monday, Dec 02, 2019 - 11:10 AM (IST)

ਜ਼ਮੀਨ ਖੁੱਸਣ ਦਾ ਝੋਰਾ, ਕਿਸਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਪੀਤੀ ਸਪਰੇਅ

ਚਾਉਕੇ (ਮਾਰਕੰਡਾ) : ਪਿੰਡ ਜਿਊਂਦ ਦੇ ਇਕ ਕਿਸਾਨ ਵੱਲੋਂ ਜ਼ਮੀਨ ਖੁੱਸ ਜਾਣ ਕਾਰਨ ਅਤੇ ਪੁਲਸ ਵੱਲੋਂ ਉਸ 'ਤੇ ਪਰਚਾ ਦਰਜ ਕਰਨ ਕਾਰਨ, ਉਸ ਵੱਲੋਂ ਸਪਰੇਅ ਪੀ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ।

ਫੇਸ ਬੁੱਕ 'ਤੇ ਲਾਈਵ ਹੋ ਕੇ ਪਿੰਡ ਜਿਉਂਦ ਦੇ ਕਿਸਾਨ ਸੌਦਾਗਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੈਂ ਇਕ ਗਰੀਬ ਕਿਸਾਨ ਹਾਂ। ਯੂਨੀਅਨ ਨੇ ਮੇਰੀ ਗੱਲ ਸੁਣਨ ਦੀ ਬਜਾਏ ਵੱਡੇ ਜ਼ਮੀਨ ਮਾਲਕਾਂ ਦੀ ਗੱਲ 'ਤੇ ਗੌਰ ਕਰਦੇ ਹੋਏ ਮੇਰੇ 'ਤੇ ਪਰਚਾ ਦਰਜ ਕਰਵਾ ਦਿੱਤਾ। ਜਦਕਿ ਮੇਰੇ ਕੋਲ ਸਿਰਫ 3 ਤੋਂ 4 ਏਕੜ ਜ਼ਮੀਨ ਆਉਂਦੀ ਹੈ। ਅੱਜ ਅੱਕ ਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹਾਂ। ਸਪਰੇਅ ਪੀਣ ਤੋਂ ਪਹਿਲਾਂ ਉਕਤ ਵਿਅਕਤੀ ਨੇ ਕਈ ਅਹਿਮ ਵਿਅਕਤੀਆਂ ਦੇ ਨਾਂ ਲਏ। ਜਦੋਂ ਉਕਤ ਵਿਅਕਤੀ ਨੇ ਲਾਈਵ ਹੋ ਕਿ ਸਪਰੇਅ ਪੀਤੀ ਤਾਂ ਨੇੜਲੇ ਦੇਖਣ ਵਾਲਿਆਂ ਨੇ ਉਕਤ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਸ ਨੂੰ ਬਾਅਦ 'ਚ ਪ੍ਰਾਈਵੇਟ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ।

ਇਸ ਸਬੰਧੀ ਜਦੋਂ ਸਦਰ ਥਾਣਾ ਗਿੱਲ ਕਲਾਂ ਰਾਮਪੁਰਾ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਵਿਅਕਤੀ ਬੋਲਣ ਦੀ ਹਾਲਤ 'ਚ ਨਹੀਂ ਹੈ। ਜਦ ਉਹ ਕੋਈ ਬਿਆਨ ਦੇਵੇਗਾ ਤਾਂ ਉਸ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।


author

cherry

Content Editor

Related News