ਬਠਿੰਡਾ : ਘਰੋਂ ਸਕੂਲ ਗਈਆਂ 3 ਨਾਬਾਲਗ ਕੁੜੀਆਂ ਸ਼ੱਕੀ ਹਾਲਤ 'ਚ ਲਾਪਤਾ (ਵੀਡੀਓ)

Friday, Nov 15, 2019 - 06:49 PM (IST)

ਬਠਿੰਡਾ (ਅਮਿਤ ਸ਼ਰਮਾ) : ਬੀਤੇ ਦਿਨ ਭਾਵ ਵੀਰਵਾਰ ਨੂੰ ਬਠਿੰਡਾ ਦੇ 3 ਪਰਿਵਾਰਾਂ ਵਿਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਉਕਤ ਪਰਿਵਾਰਾਂ ਦੀਆਂ 3 ਲੜਕੀਆਂ ਸ਼ੱਕੀ ਹਾਲਤ ਵਿਚ ਲਾਪਤਾ ਹੋ ਗਈਆਂ। ਤਿੰਨੇ ਨਾਬਾਲਗ ਲੜਕੀਆਂ ਬਠਿੰਡਾ ਦੇ ਇਕ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਹਨ।

ਦਰਅਸਲ ਤਿੰਨੇ ਵਿਦਿਆਰਥਣਾਂ ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਦੀ ਸਵੇਰ ਨੂੰ ਘਰੋਂ ਸਕੂਲ ਲਈ ਗਈਆਂ ਸਨ ਪਰ ਸਕੂਲ ਨਹੀਂ ਪਹੁੰਚੀਆਂ। ਦੁਪਹਿਰ 3 ਵਜੇ ਜਦੋਂ ਵਿਦਿਆਰਥਣਾਂ ਆਪਣੇ ਘਰਾਂ ਨੂੰ ਨਹੀਂ ਪਰਤੀਆਂ ਤਾਂ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਗਈ। ਜਦੋਂ ਪਰਿਵਾਰਕ ਮੈਂਬਰਾਂ ਨੇ ਸਕੂਲ ਵਿਚ ਜਾ ਕੇ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਸਕੂਲ ਆਈਆਂ ਹੀ ਨਹੀਂ ਹਨ। ਕਾਫੀ ਸਮੇਂ ਤੱਕ ਪਤਾ ਨਾ ਲੱਗਣ 'ਤੇ ਥਾਣਾ ਕੋਤਵਾਲੀ ਵਿਖੇ ਮਾਮਲਾ ਕਰਵਾਇਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬਠਿੰਡਾ ਦੇ ਕਿਸੇ ਆਦਮੀ ਵੱਲੋਂ ਇਨ੍ਹਾਂ ਤਿੰਨਾਂ ਲੜਕੀਆਂ ਨੂੰ ਮਾਨਸਾ ਰੇਲਵੇ ਸਟੇਸ਼ਨ 'ਤੇ ਦੇਖਿਆ ਗਿਆ ਹੈ। ਫਿਲਹਾਲ ਪੁਲਸ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਲੜਕੀਆਂ ਦੀ ਪਛਾਣ ਸੋਨਮ ਧੌਬੀਆਣਾ ਬਸਤੀ, ਕੋਮਲ ਹੰਸ ਨਗਰ ਅਤੇ ਨੇਹਾ ਹਰਬੰਸ ਨਗਰ ਦੇ ਤੌਰ 'ਤੇ ਹੋਈ ਹੈ।


author

cherry

Content Editor

Related News