ਗੁੰਡਾ ਟੈਕਸ ਮਾਮਲੇ ''ਚ ਪ੍ਰੋ. ਬਲਜਿੰਦਰ ਤੇ ਜੀਤ ਮਹਿੰਦਰ ਸਿੱਧੂ ਆਹਮੋ-ਸਾਹਮਣੇ
Wednesday, Feb 07, 2018 - 12:02 PM (IST)

ਬਠਿੰਡਾ - ਤਲਵੰਡੀ ਸਾਬੋ ਦੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ 'ਤੇ ਗੁੰਡਾ ਟੈਕਸ ਵਸੂਲਣ ਲਈ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਏ ਇਸ ਨੂੰ ਬੇਬੁਨਿਆਦੀ ਤੇ ਉਨ੍ਹਾਂ ਦੇ ਅਕਸ ਖਰਾਬ ਕਰਨ ਲਈ ਇਹ ਇਲਜ਼ਾਮ ਲਾਏ ਜਾ ਰਹੇ ਹਨ। ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਉਨ੍ਹਾਂ ਖਿਲਾਫ ਕੋਈ ਅਜਿਹੀ ਸ਼ਿਕਾਇਤ ਹੈ ਤਾਂ ਇਸ ਦੀ ਜਾਂਚ ਕਰਵਾਉਣ ਤੋਂ ਕਿਉਂ ਡਰਦੀ ਹੈ।
ਦੂਜੇ ਪਾਸੇ ਇਸ ਮਾਮਲੇ 'ਚ ਸਾਬਕਾ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਵੀ ਉਨ੍ਹਾਂ 'ਤੇ ਸ਼ਬਦੀ ਹਮਲਾ ਕੀਤਾ ਹੈ। ਚਾਰ ਦਿਨਾਂ ਦੇ ਰੌਲੇ-ਰੱਪੇ ਮਗਰੋਂ ਦੋਵੇਂ ਨੇਤਾ ਅੱਜ ਮੈਦਾਨ 'ਚ ਨਿੱਤਰੇ ਹਨ ਜਦਕਿ ਪਹਿਲਾਂ ਦੋਵਾਂ ਨੇ ਚੁੱਪ ਵੱਟੀ ਹੋਈ ਸੀ।
ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਦਾ ਦੋਸ਼ ਸੀ ਕਿ ਗੁੰਡਾ ਟੈਕਸ ਮਾਮਲੇ 'ਤੇ ਕਾਂਗਰਸੀ ਤੇ 'ਆਪ' ਆਗੂ ਆਪਸ 'ਚ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਹਲਕਾ ਵਿਧਾਇਕ ਨੇ ਵਿਧਾਨ ਸਭਾ 'ਚ ਗੁੰਡਾ ਟੈਕਸ ਦਾ ਰੌਲਾ ਪਾ ਕੇ ਹਾਕਮ ਧਿਰ 'ਤੇ ਦਬਾਅ ਬਣਾ ਲਿਆ ਤੇ ਮਗਰੋਂ ਚੁੱਪ ਧਾਰ ਲਈ, ਜਿਸ ਤੋਂ ਦੋਵਾਂ ਧਿਰਾਂ ਦੀ ਆਪਸੀ ਮਿਲੀਭੁਗਤ ਸਾਫ ਦਿਸਦੀ ਹੈ। ਇਸ ਸਬੰਧੀ ਸਿੱਧੂ ਨੇ ਕਿਹਾ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕਰ ਦਿੱਤੀਆਂ ਹਨ, ਪਰ ਰਾਮਾਮੰਡੀ ਦੀ ਯੂਨੀਅਨ ਹਾਲੇ ਵੀ ਚਲ ਰਹੀ ਹੈ।