ਬਠਿੰਡਾ ਦੀ ਧੀ ਨੇ ਛੂਹੀਆਂ ਸਿਖਰਾਂ, 500 ''ਚੋਂ 499 ਅੰਕ ਕੀਤੇ ਹਾਸਲ
Tuesday, May 07, 2019 - 11:32 AM (IST)

ਬਠਿੰਡਾ (ਵਰਮਾ) : ਸੀ. ਬੀ. ਐੱਸ. ਈ. ਵੱਲੋਂ 10ਵੀਂ ਕਲਾਸ ਦੇ ਨਤੀਜੇ ਸੋਮਵਾਰ ਦੁਪਹਿਰ ਨੂੰ ਐਲਾਨੇ ਗਏ। 500 ਵਿਚੋਂ 499 ਅੰਕ ਲੈ ਕੇ ਬਠਿੰਡਾ ਦੇ ਸੇਂਟ ਜੇਵੀਅਰ ਸਕੂਲ ਦੀ ਮਾਨਿਆ ਜਿੰਦਲ 13 ਟਾਪਰਾਂ ਵਿਚ ਸ਼ਾਮਲ ਹੋਈ ਜਦਕਿ ਪੰਜਾਬ ਵਿਚ ਉਸਨੇ ਪਹਿਲਾ ਸਥਾਨ ਹਾਸਲ ਕੀਤਾ।
ਟਾਪਰ ਮਾਨਿਆ ਜਿੰਦਲ ਨੇ ਕਿਹਾ ਕਿ ਉਹ ਡਾਕਟਰ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਹ ਰੋਜ਼ਾਨਾ 3 ਤੋਂ 4 ਘੰਟੇ ਪੜ੍ਹਾਈ ਕਰਦੀ ਸੀ। ਉਸਨੇ ਕਿਹਾ ਕਿ ਉਸ ਨੇ ਕਦੇ ਟਿਊਸ਼ਨ ਨਹੀਂ ਲਈ। ਸਕੂਲ ਦੀ ਐਕਟੀਵਿਟੀ ਵਿਚ ਉਹ ਹਮੇਸ਼ਾ ਹਿੱਸਾ ਲੈਂਦੀ ਰਹੀ ਪਰ ਸਪੋਰਟਸ ਵਿਚ ਉਸਦੀ ਕੋਈ ਰੁਚੀ ਨਹੀਂ। ਉਸਦੇ ਪਿਤਾ ਪਵਨ ਜਿੰਦਲ ਬਿਜ਼ਨੈੱਸਮੈਨ ਹਨ ਜਦਕਿ ਮਾਤਾ ਈਸ਼ਾ ਜਿੰਦਲ ਹਾਊਸ ਵਾਈਫ ਹੈ। ਮਾਨਿਆ ਨੇ ਦੱਸਿਆ ਕਿ ਉਸਦੇ ਮਾਤਾ- ਪਿਤਾ ਦੀ ਇੱਛਾ ਹੈ ਕਿ ਉਹ ਡਾਕਟਰ ਬਣੇ ਅਤੇ ਦੇਸ਼ ਦੀ ਸੇਵਾ ਕਰੇ। ਉਸਨੇ ਦੱਸਿਆ ਕਿ ਨਤੀਜੇ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ।
ਸਕੂਲ ਪ੍ਰਿੰਸੀਪਲ ਫਾਦਰ ਸਿਡਲੇ ਅਤੇ ਪ੍ਰਬੰਧਕ ਐਡਰੀਅਨ ਨੇ ਦੱਸਿਆ ਕਿ ਜਿਵੇਂ ਹੀ ਇਹ ਨਤੀਜੇ ਐਲਾਨ ਹੋਏ ਤਾਂ ਉਹ ਟਾਪ ਵਿਚ ਆਪਣੇ ਸਕੂਲ ਦੀ ਮਾਨਿਆ ਦਾ ਨਾਂ ਦੇਖ ਕੇ ਬਹੁਤ ਖੁਸ਼ ਹੋਏ। ਉਨ੍ਹਾਂ ਇਸਦਾ ਸਿਹਰਾ ਪ੍ਰਿੰਸੀਪਲ ਯੂਲੈਲੋ ਨੂੰ ਦਿੱਤਾ ਜਿਨ੍ਹਾਂ ਨੇ ਇਸ ਬੱਚੀ ਨੂੰ ਪੜ੍ਹਾਉਣ ਵਿਚ ਮਿਹਨਤ ਕੀਤੀ ਸੀ ਜਿਨ੍ਹਾਂ ਦਾ ਲਗਭਗ ਇਕ ਮਹੀਨੇ ਪਹਿਲਾਂ ਤਬਾਦਲਾ ਹੋ ਗਿਆ ਸੀ। ਉਨ੍ਹਾਂ ਦੱÎਸਿਆ ਕਿ ਸਾਡੇ ਸਕੂਲ ਦਾ ਰਿਜ਼ਲਟ 100 ਫੀਸਦੀ ਆਇਆ ਹੈ।