ਨੌਜਵਾਨ ਨੇ PM ਨੂੰ ਭੇਜੀ ਰਿਪੋਰਟ, ਕਿਹਾ 'ਨਾਮਰਦ ਕਹਿ ਕੇ ਜਲੀਲ ਕਰਦਾ ਹੈ ਭਾਜਪਾ ਕੌਂਸਲਰ'

Friday, Dec 27, 2019 - 01:59 PM (IST)

ਨੌਜਵਾਨ ਨੇ PM ਨੂੰ ਭੇਜੀ ਰਿਪੋਰਟ, ਕਿਹਾ 'ਨਾਮਰਦ ਕਹਿ ਕੇ ਜਲੀਲ ਕਰਦਾ ਹੈ ਭਾਜਪਾ ਕੌਂਸਲਰ'

ਬਟਾਲਾ : ਬਟਾਲਾ ਦੇ ਇਕ ਨੌਜਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਮੈਡੀਕਲ ਰਿਪੋਰਟ ਨਾਲ ਚਿੱਠੀ ਲਿਖੀ ਹੈ। ਉਸ ਦਾ ਦੋਸ਼ ਹੈ ਕਿ ਪੇਕੇ ਗਈ ਪਤਨੀ ਤੋਂ ਵੱਖ ਕਰਨ ਲਈ ਉਸ 'ਤੇ ਦਬਾਅ ਪਾਇਆ ਜਾ ਰਿਹਾ ਹੈ। ਇਕ ਭਾਜਪਾ ਕੌਂਸਲਰ ਉਸ ਨੂੰ ਜ਼ਬਰਦਸਤੀ ਨਾਮਰਦ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਥੋਂ ਤੱਕ ਕਿ ਵਾਰ-ਵਾਰ ਉਸ ਨੂੰ ਥਾਣੇ 'ਚ ਸੱਦ ਕੇ ਜਲੀਲ ਕੀਤਾ ਜਾ ਰਿਹਾ ਹੈ। ਕੌਂਸਲਰ ਵਲੋਂ ਧਮਕੀ ਦਿੱਤੀ ਜਾ ਰਹੀ ਹੈ ਕਿ ਜੇਕਰ 11 ਲੱਖ ਰੁਪਏ ਨਹੀਂ ਦਿੱਤੇ ਤਾਂ ਉਹ ਉਸ ਦੀ ਪਤਨੀ ਵਲੋਂ ਝੂਠਾ ਕੇਸ ਕਰਵਾ ਕੇ ਉਸ ਨੂੰ ਫਸਾ ਦੇਣਗੇ। ਪਤਨੀ ਨਾਲ ਵਿਵਾਦ ਹੋਣ ਕਾਰਨ ਵਾਰ-ਵਾਰ ਉਸ ਨੂੰ ਥਾਣੇ ਸੱਦ ਕੇ ਜਲੀਲ ਕੀਤਾ ਜਾ ਰਿਹਾ ਹੈ। ਹੁਣ ਹਾਰ ਕੇ ਪੀੜਤ ਨੇ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਜੇਸ਼ ਭਾਟੀਆ ਦੇ ਜਰੀਏ ਪ੍ਰਧਾਨ ਮੰਤਰੀ ਨੂੰ ਚਿੱਠੀ ਨੂੰ ਭੇਜੀ ਹੈ। ਇਸ ਦੇ ਨਾਲ ਹੀ ਆਪਣੀ ਫਿੱਟ ਹੋਣ ਦੀ ਰਿਪੋਰਟ ਵੀ ਭੇਜੀ ਹੈ।

ਜਾਣਕਾਰੀ ਮੁਤਾਬਕ ਬਟਾਲਾ ਦੇ ਦਯਾਨੰਦ ਨਗਰ ਦੇ ਰਹਿਣ ਵਾਲੇ ਚਰਣਜੀਤ ਸਿੰਘ ਨੇ ਇਕ ਹਿੰਦੀ ਅਖਬਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਜ਼ਿਆਦਾ ਸਮਾਂ ਆਪਣੇ ਪੇਕੇ ਘਰ ਹੀ ਰਹਿੰਦੀ ਹੈ। ਤਿੰਨ ਮਹੀਨੇ ਪਹਿਲਾਂ ਉਹ ਇਕ ਰਿਸ਼ਤੇਦਾਰ ਦੇ ਵਿਆਹ 'ਤੇ ਜਾਣ ਦਾ ਕਹਿ ਕੇ ਗਈ ਸੀ। ਇਸ ਤੋਂ ਬਾਅਦ ਉਸ ਨੇ ਖੁਦ ਵਾਪਸ ਆਉਣ ਦੀ ਬਜਾਏ ਇਕ ਭਾਜਪਾ ਕੌਂਸਲਰ ਨੂੰ ਉਸ ਦੇ ਘਰ ਭੇਜ ਦਿੱਤਾ। ਕੌਂਸਲਰ ਨੇ ਉਸ ਨੂੰ ਨਾਮਰਦ ਕਹਿੰਦੇ ਹੋਏ ਪਤਨੀ ਨੂੰ ਵਾਪਸ ਲਿਆਉਣ ਦੀ ਤਮੰਨਾ ਛੱਡਣ ਨੂੰ ਕਿਹਾ। ਇਸ ਤੋਂ ਬਾਅਦ ਕੌਂਸਲਰ ਨੇ ਉਸ ਤੋਂ 11 ਲੱਖ ਦੀ ਡਿਮਾਂਡ ਕੀਤੀ ਅਤੇ ਕਿਹਾ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਸ ਦੀ ਪਤਨੀ ਵਲੋਂ ਝੂਠਾ ਕੇਸ ਦਰਜ ਕਰਵਾਇਆ ਜਾਵੇਗਾ।

ਭਾਜਪਾ ਕੌਂਸਲਰ 'ਤੇ ਘਰ ਤੋੜਨ ਦਾ ਦੋਸ਼
ਪੀੜਤ ਨੇ ਦੱਸਿਆ ਕਿ ਅਗਲੇ ਹੀ ਦਿਨ ਉਸ ਦੀ ਪਤਨੀ ਨੇ ਝੂਠੀ ਸ਼ਿਕਾਇਤ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਕਿਸੇ ਕੰਮ ਦਾ ਨਹੀਂ ਹੈ। ਉਸ ਦੇ ਮਾਂ-ਬਾਪ 'ਤੇ ਵੀ ਕਈ ਗਲਤ ਦੋਸ਼ ਲਗਾਏ। ਚਰਨਜੀਤ ਨੇ ਦੱਸਿਆ ਕਿ ਜਦੋਂ ਵੀ ਉਹ ਸ਼ਿਕਾਇਤ ਦੇ ਨਿਪਟਾਰੇ ਲਈ ਥਾਣੇ ਜਾਂਦਾ ਤਾਂ ਭਾਜਪਾ ਕੌਂਸਲਰ ਉਸ ਦਾ ਮਾਜ਼ਾਕ ਉਡਾਉਂਦਾ ਅਤੇ ਜਲੀਲ ਕਰਦਾ। ਉਸ ਨੇ ਦੱਸਿਆ ਕਿ ਉਹ ਮੈਡੀਕਲ ਟੈਸਟ ਵੀ ਕਰਵਾ ਚੁੱਕਾ ਹੈ, ਜਿਸ ਦੀ ਰਿਪੋਰਟ ਭਾਜਪਾ ਦੇ ਜ਼ਿਲਾ ਪ੍ਰਧਾਨ ਰਾਕੇਸ਼ ਭਾਟੀਆ ਨੂੰ ਸੌਂਪੀ। ਉਸ ਨੇ ਭਾਟੀਆ ਨੂੰ ਇਹ ਚਿੱਠੀ ਪੀ.ਐੱਮ. ਨੂੰ ਭੇਜਣ ਦੀ ਮੰਗ ਕੀਤੀ। ਉਸ ਨੇ ਵੀਰਵਾਰ ਨੂੰ ਲਿਖਤੀ ਸ਼ਿਕਾਇਤ ਵੀ ਐੱਸ.ਪੀ. ਹੈਡਕਵਾਟਰ ਨੂੰ ਵੀ ਦਿੱਤੀ ਹੈ। ਐੱਸ.ਪੀ. ਨੇ ਇਸ ਮਾਮਲੇ ਦੀ ਜਾਂਚ ਡੀ.ਐੱਸ.ਪੀ. ਕ੍ਰਾਇਮ ਪ੍ਰੇਮ ਕੁਮਾਰ ਨੂੰ ਸੌਂਪ ਦਿੱਤੀ ਹੈ।
 


author

Baljeet Kaur

Content Editor

Related News