ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 4 ਜੀਆਂ ਦੀ ਮੌਤ (ਵੀਡੀਓ)

Sunday, Jul 04, 2021 - 10:23 PM (IST)

ਬਟਾਲਾ (ਗੁਰਪ੍ਰੀਤ ਸਿੰਘ, ਬੇਰੀ, ਸਰਬਜੀਤ,ਜ.ਬ) - ਪੁਲਸ ਜ਼ਿਲ੍ਹਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਬੱਲੜਵਾਲ ਵਿੱਚ ਵਿਵਾਦ ਦੇ ਚਲਦੇ ਹੋਈ ਤਕਰਾਰ ਕਾਰਨ ਇਕ ਧਿਰ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀਆਂ ਲੱਗਣ ਕਾਰਨ ਇਕੋਂ ਹੀ ਪਰਿਵਾਰ ਦੇ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ’ਚ ਦੋ ਹੋਰ ਨੌਜਵਾਨ ਗੰਭੀਰ ਤੌਰ ’ਤੇ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

PunjabKesari

ਇਸ ਘਟਨਾ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਜਸਪਾਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਬੱਲੜਵਾਲ ਨੇ ਦੱਸਿਆ ਕਿ ਅੱਜ ਚੜ੍ਹਦੀ ਸਵੇਰ ਉਨ੍ਹਾਂ ਦੇ ਹੀ ਪਿੰਡ ਦੇ 2 ਵਿਅਕਤੀਆਂ ਨੇ ਉਸ ਦੇ ਪਰਿਵਾਰ ’ਤੇ ਅੰਨ੍ਹੇਵਾਹ ਗੋਲੀਆਂ ਚੱਲਾ ਦਿੱਤੀਆਂ। ਫਾਇਰਿੰਗ ਕਰਕੇ ਉਸ ਦੇ ਪਿਤਾ ਮੰਗਲ ਸਿੰਘ, ਉਸ ਦੇ ਪੁੱਤਰ ਬਬਨਦੀਪ ਸਿੰਘ ਅਤੇ ਉਸ ਦੇ 2 ਭਰਾਵਾਂ ਸੁਖਵਿੰਦਰ ਸਿੰਘ ਅਤੇ ਜਸਵੀਰ ਸਿੰਘ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸ ਦੇ 2 ਭਤੀਜੇ ਹਰਮਨਦੀਪ ਸਿੰਘ ਅਤੇ ਜਸ਼ਪ੍ਰੀਤ ਸਿਘ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀ ਹਾਲਤ ’ਚ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ 'ਚ ਵਾਪਰਿਆ ਭਿਆਨਕ ਹਾਦਸਾ : 3 ਸਾਲ ਦੀ ਬੱਚੀ ਸਣੇ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ (ਤਸਵੀਰਾਂ)

PunjabKesari

ਦੂਜੇ ਪਾਸੇ ਇਸ ਵਾਰਦਾਤ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੀੜਤ ਪਰਿਵਾਰ ਨੇ ਮਾਮਲਾ ਦਰਜ ਕਰਵਾਉਂਦੇ ਹੋਏ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨ ਦਾ ਘਿਨੌਣਾ ਕਾਰਾ : ਦੋਸਤੀ ਕਰਨ ਤੋਂ ਕੀਤਾ ਇਨਕਾਰ ਤਾਂ ਕੁੜੀ ਦੇ ਚੇਹਰੇ ’ਤੇ ਸੁੱਟਿਆ ਤੇਜ਼ਾਬ

PunjabKesari

ਉਧਰ ਐੱਸ.ਐੱਚ.ਓ ਘੁਮਾਣ ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲਏ ਜਾ ਰਹੇ ਹਨ। ਮੌਕੇ ’ਤੇ ਐੱਸ.ਐੱਸ.ਪੀ ਬਟਾਲਾ ਰਛਪਾਲ ਸਿੰਘ ਵੀ ਪਹੁੰਚ ਗਏ ਹਨ। ਜੋ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਕਤਲ ਅਣਖ ਦੀ ਖਾਤਰ ਕਾਂਗਰਸੀ ਆਗੂ ਵੱਲੋਂ ਕੀਤੇ ਗਏ ਹਨ। 

ਪੜ੍ਹੋ ਇਹ ਵੀ ਖ਼ਬਰ - 8 ਸਾਲਾ ਬੱਚੇ ਦੇ ਸਿਰ 'ਤੇ ਇੱਟ ਮਾਰ ਕਤਲ ਕਰਨ ਮਗਰੋਂ ਛੱਪੜ ’ਚ ਸੁੱਟੀ ਸੀ ਲਾਸ਼, ਮਾਮਲੇ 'ਚ ਦੋ ਦੋਸਤ ਗ੍ਰਿਫ਼ਤਾਰ

PunjabKesari


author

rajwinder kaur

Content Editor

Related News