ਬਟਾਲਾ ’ਚ ਵਿਅਕਤੀ ਨੇ ਦੁਕਾਨਦਾਰਾਂ ਨਾਲ ਅਨੋਖੇ ਤਰੀਕੇ ਨਾਲ ਮਾਰੀ ਠੱਗੀ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

Saturday, Mar 06, 2021 - 10:52 AM (IST)

ਬਟਾਲਾ ’ਚ ਵਿਅਕਤੀ ਨੇ ਦੁਕਾਨਦਾਰਾਂ ਨਾਲ ਅਨੋਖੇ ਤਰੀਕੇ ਨਾਲ ਮਾਰੀ ਠੱਗੀ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਬਟਾਲਾ (ਸਾਹਿਲ) - ਅੱਜ ਬਟਾਲਾ ’ਚ ਇਕ ਵਿਅਕਤੀ ਨਾਲ ਅਨੌਖੇ ਤਰੀਕੇ ਨਾਲ ਠੱਗੀ ਮਾਰਨ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਰੋਡ ’ਤੇ ਫਰੂਟ ਦਾ ਕੰਮ ਕਰਦੇ ਦੁਕਾਨਦਾਰ ਮੁਹੰਮਦ ਸ਼ਾਹਿਦ ਨੇ ਦੱਸਿਆ ਕਿ ਅੱਜ ਸਵੇਰੇ ਇਕ ਇਨੋਵਾ ਕਾਰ ’ਤੇ ਸਵਾਰ ਹੋ ਕੇ ਇਕ ਵਿਅਕਤੀ ਆਇਆ। ਉਸ ਨੇ ਮੈਨੂੰ ਸ਼ਗਨ ਦਾ ਟੋਕਰਾ ਬਣਾਉਣ ਲਈ ਕਿਹਾ, ਉਹ ਟੋਕਰਾ ਬਣਾਉਣ ਲੱਗ ਪਿਆ। ਉਸ ਨੇ ਮੈਨੂੰ ਕਿਹਾ ਕਿ ਮੈਨੂੰ 5000 ਰੁਪਏ ਦਿਓ, ਮੇਰਾ ਡਰਾਇਵਰ ਇਥੇ ਖੜਾ ਹੈ, ਮੈਂ ਮਠਿਆਈ ਲੈ ਕੇ ਆਉਂਦਾ ਹਾਂ ਅਤੇ ਨਾਲ ਹੀ ਏ.ਟੀ.ਐੱਮ. ’ਚੋ ਪੈਸੇ ਕਢਵਾ ਕੇ ਲਿਆਉਂਦਾ ਹਾਂ, ਫਿਰ ਆ ਕੇ ਤੁਹਾਨੂੰ ਸਾਰੇ ਪੈਸੇ ਦੇ ਦਿੰਦਾ ਹਾਂ। ਉਕਤ ਵਿਅਕਤੀ ਡਰਾਇਵਰ ਨੂੰ ਉਥੇ ਖੜ੍ਹਾ ਕਰ ਕੇ ਗੱਡੀ ਲੈ ਕੇ ਕਾਦੀਆਂ ਰੋਡ ’ਤੇ ਬੁੱਟਰ ਸਵੀਟ ਦੀ ਦੁਕਾਨ ’ਤੇ ਚਲਾ ਗਿਆ।

ਪੜ੍ਹੋ ਇਹ ਵੀ ਖ਼ਬਰ ਰਈਆ ’ਚ ਖ਼ੌਫ਼ਨਾਕ ਵਾਰਦਾਤ : ਗੋਦ ਲਏ ਕਲਯੁੱਗੀ ਪੁੱਤ ਨੇ ਘੋਟਣਾ ਮਾਰ ਮਾਂ ਨੂੰ ਦਿੱਤੀ ਦਰਦਨਾਕ ਮੌਤ

ਸਵੀਟ ਸ਼ਾਪ ਦੇ ਮਾਲਕ ਬਲਜੀਤ ਬੁੱਟਰ ਨੇ ਕਿਹਾ ਕਿ ਉਕਤ ਵਿਅਕਤੀ ਮੇਰੀ ਦੁਕਾਨ ’ਤੇ ਆਇਆ ਅਤੇ ਮੈਨੂੰ 8 ਕਿਲੋ ਮਿਠਾਈ ਪੈਕ ਕਰਨ ਲਈ ਕਿਹਾ। ਉਸ ਨੇ ਕਿਹਾ ਕਿ ਤੁਸੀਂ ਮੈਨੂੰ 2000 ਰੁਪਏ ਦਿਓ, ਮੇਰੀ ਗੱਡੀ ਤੁਹਾਡੀ ਦੁਕਾਨ ਦੇ ਬਾਹਰ ਖੜੀ ਹੈ ਅਤੇ ਇਸ ਦੀ ਚਾਬੀ ਵੀ ਰੱਖ ਲਓ, ਮੈਂ ਨਾਲ ਦੀ ਦੁਕਾਨ ਤੋਂ ਚਿਕਨ ਲੈ ਕੇ ਆਉਂਦਾ ਹਾਂ, ਮਿਠਾਈ ਦੇ ਪੈਸੇ ਆ ਕੇ ਦਿੰਦਾ ਹਾਂ। ਉਸ ਨੇ ਉਕਤ ਵਿਅਕਤੀ ਨੂੰ 2000 ਰੁਪਏ ਦੇ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਗਮ ’ਚ ਬਦਲੀਆਂ ਖੁਸ਼ੀਆਂ : ਭੈਣ ਦਾ ਸੀ ਅੱਜ ਵਿਆਹ, ਭਰਾ ਦੀ ਸੜਕ ਹਾਦਸੇ ’ਚ ਹੋਈ ਦਰਦਨਾਕ ਮੌਤ

ਇਸ ਤੋਂ ਬਾਅਦ ਉਕਤ ਵਿਅਕਤੀ ਚਿਕਨ ਵਾਲੀ ਦੁਕਾਨ ’ਤੇ ਚਲਾ ਗਿਆ ਤੇ ਦੁਕਾਨਦਾਰ ਬਲਦੇਵ ਰਾਜ ਨੂੰ ਕਿਹਾ ਕਿ 3 ਕਿਲੋ ਮੁਰਗੇ ਅਤੇ 5 ਕਿਲੋ ਬਕਰੇ ਦਾ ਮੀਟ ਪੈਕ ਕਰ ਦਿਓ। ਉਕਤ ਦੁਕਾਨਦਾਰ ਨੇ ਕਿਹਾ ਕਿ ਪੈਸੇ ਜਮ੍ਹਾ ਕਰਵਾਓ ਤਾਂ ਉਹ ਵਿਅਕਤੀ ਉਥੋਂ ਫਰਾਰ ਹੋ ਗਿਆ। ਸਵੀਟ ਸ਼ਾਪ ਦੇ ਮਾਲਕ ਬੁੱਟਰ ਨੇ ਦੱਸਿਆ ਕਿ ਮੈਂ ਉਕਤ ਵਿਅਕਤੀ ਦੀ ਲੰਮਾ ਸਮਾਂ ਉਡੀਕ ਕੀਤੀ ਪਰ ਉਹ ਵਾਪਸ ਨਹੀਂ ਆਇਆ ਤਾਂ ਮੈਂ ਇਸਦੀ ਸੂਚਨਾ ਅਰਬਨ ਅਸਟੇਟ ਦੀ ਪੁਲਸ ਨੂੰ ਦਿੱਤੀ।

ਪੜ੍ਹੋ ਇਹ ਵੀ ਖ਼ਬਰ - ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ

ਮੌਕੇ ’ਤੇ ਪਹੁੰਚੇ ਚੌਕੀ ਇੰਚਾਰਜ ਐੱਸ. ਆਈ. ਅੰਮ੍ਰਿਤਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਨੇ ਇਨੋਵਾ ਗੱਡੀ ਧਾਰੀਵਾਲ ਤੋਂ ਕਿਰਾਏ ’ਤੇ ਕੀਤੀ ਸੀ। ਉਸ ਨੇ 2 ਦੁਕਾਨਦਾਰਾਂ ਕੋਲੋ 7000 ਦੀ ਠੱਗੀ ਮਾਰੀ ਹੈ। ਉਹ ਗੱਡੀ ਨੂੰ ਕਬਜ਼ੇ ’ਚ ਲੈ ਕੇ ਡਰਾਇਵਰ ਤੋਂ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਪੁੱਛ ਗਿੱਛ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ


author

rajwinder kaur

Content Editor

Related News