ਬਟਾਲਾ ਫੈਕਟਰੀ ਧਮਾਕਾ ਮਾਮਲੇ ''ਚ ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ

Monday, Nov 18, 2019 - 06:15 PM (IST)

ਬਟਾਲਾ ਫੈਕਟਰੀ ਧਮਾਕਾ ਮਾਮਲੇ ''ਚ ਸੁਪਰਡੈਂਟ ਸਮੇਤ 3 ਮੁੱਖ ਮੁਲਾਜ਼ਮ ਸਸਪੈਂਡ

ਬਟਾਲਾ : ਬਟਾਲਾ ਧਮਾਕਾ ਮਾਮਲੇ ਦੀ ਜਾਂਚ 'ਚ ਦੋਸ਼ੀ ਪਾਏ ਗਏ ਡੀ. ਸੀ. ਦਫਤਰ ਦੇ 3 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਗਿਆ। ਜਾਣਕਾਰੀ ਮੁਤਾਬਕ ਡੀ.ਸੀ. ਦਫਤਰ ਦੇ ਤਿੰਨ ਕਰਮਚਾਰੀ ਅਨਿਲ ਕੁਮਾਰ, ਸੁਪਰਡੈਂਟ ਮੁਲਖ ਰਾਜ ਅਤੇ ਗੁਰਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਇਥੇ ਦੱਸ ਦੇਈਏ ਕਿ ਬੀਤੇ ਸਤੰਬਰ ਮਹੀਨੇ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਦੌਰਾਨ 24 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ ਕਈ ਲੋਕ ਜ਼ਖਮੀ ਹੋ ਗਏ ਸਨ।


author

Baljeet Kaur

Content Editor

Related News