ਰਿਹਾਇਸ਼ੀ ਇਲਾਕੇ ''ਚ ਚੱਲ ਰਹੀ ਸੀ ਪਟਾਕਾ ਫੈਕਟਰੀ, ਲਾਇਸੈਂਸ ਵੀ ਐਕਸਪਾਇਰ

Thursday, Sep 05, 2019 - 04:03 PM (IST)

ਰਿਹਾਇਸ਼ੀ ਇਲਾਕੇ ''ਚ ਚੱਲ ਰਹੀ ਸੀ ਪਟਾਕਾ ਫੈਕਟਰੀ, ਲਾਇਸੈਂਸ ਵੀ ਐਕਸਪਾਇਰ

ਬਟਾਲਾ (ਬੇਰੀ) : ਬੀਤੇ ਦਿਨੀਂ ਬਟਾਲਾ ਪਟਾਕਾ ਫੈਕਟਰੀ 'ਚ ਹੋਏ ਧਮਾਕੇ ਕਾਰਨ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਦਰਜਨਾਂ ਲੋਕ ਜ਼ਖਮੀ ਹਨ। ਇਸ ਧਮਾਕੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਉਸ'ਚ ਰੱਖੀਆਂ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਫਿਲਹਾਲ ਧਮਾਕਾ ਕਿਹੜੇ ਕੈਮੀਕਲ ਨਾਲ ਹੋਇਆ ਹੈ, ਇਸ ਦਾ ਖੁਲਾਸਾ ਫੋਰੈਂਸਿਕ ਟੀਮ ਕਰੇਗੀ। ਇਹ ਪਹਿਲਾਂ ਮੌਕਾ ਨਹੀਂ ਜਦੋਂ ਇਸ ਫੈਕਟਰੀ 'ਚ ਧਮਾਕਾ ਹੋਇਆ ਹੈ। ਇਸ ਤੋਂ ਪਹਿਲੇ ਵੀ ਇਸ ਫੈਕਟਰੀ 'ਚ ਜਨਵਰੀ 2017 'ਚ ਧਮਾਕਾ ਹੋਇਆ ਸੀ। ਉਸ ਸਮੇਂ ਇਕ ਮਜ਼ਦੂਰ ਜ਼ਖਮੀ ਹੋ ਗਿਆ ਸੀ ਅਤੇ ਫੈਕਟਰੀ 'ਚ ਅੱਗ ਲੱਗ ਗਈ ਸੀ, ਉਹ ਲਗਭਗ 90 ਫੀਸਦੀ ਝੁਲਸ ਗਿਆ ਸੀ।

ਰਿਹਾਇਸ਼ੀ ਇਲਾਕੇ 'ਚ ਚੱਲ ਰਹੀ ਸੀ ਫੈਕਟਰੀ
ਪਟਾਕਾ ਫੈਕਟਰੀ ਕਈ ਸਾਲਾਂ ਤੋਂ ਰਿਹਾਇਸ਼ੀ ਖੇਤਰ 'ਚ ਚੱਲ ਰਹੀ ਹੈ। ਮੁਹੱਲੇ ਦੇ ਲੋਕਾਂ ਨੇ ਕਿਹਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਲਿਖਿਤ 'ਚ ਦੇਣ ਦੇ ਬਾਅਦ ਵੀ ਫੈਕਟਰੀ ਨੂੰ ਇੱਥੋਂ ਸ਼ਿਫਟ ਕਰਨ ਲਈ ਕੁਝ ਨਹੀਂ ਕੀਤਾ ਗਿਆ। ਜਿਸ ਰਿਹਾਇਸ਼ੀ ਖੇਤਰ 'ਚ ਇਹ ਫੈਕਟਰੀ ਸੀ, ਠੀਕ ਉਸੇ ਰੋਡ 'ਤੇ ਸਕੂਲ ਵੀ ਹੈ। ਜੇਕਰ ਇਹ ਧਮਾਕਾ ਦੋ-ਢਾਈ ਵਜੇ ਦੇ ਵਿੱਚ ਹੁੰਦਾ ਤਾਂ ਇਕ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ।

ਸੁਪਰੀਮ ਕੋਰਟ ਨੇ ਪਟਾਕੇ ਚਲਾਉਣ 'ਤੇ ਰੋਕ ਲਾ ਦਿੱਤੀ ਸੀ ਮੁਕੰਮਲ ਪਾਬੰਦੀ
ਪਿਛਲੇ ਸਾਲ ਸੁਪਰੀਮ ਕੋਰਟ ਨੇ ਦੀਵਾਲੀ ਸਮੇਤ ਹੋਰਨਾਂ ਤਿਉਹਾਰਾਂ/ਉਤਸਵਾਂ ਦੇ ਮੌਕੇ 'ਤੇ ਪਟਾਕੇ ਚਲਾਉਣ 'ਤੇ ਪਹਿਲਾਂ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਸੀ ਅਤੇ ਬਾਅਦ 'ਚ ਆਪਣੇ ਫੈਸਲੇ 'ਤੇ ਰੀਵਿਊ ਦੇ ਬਾਅਦ ਕੇਵਲ 2 ਘੰਟੇ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ।

ਧਮਾਕੇ 'ਚ ਮਰੇ ਲੋਕ

PunjabKesari

ਤਬਾਹੀ ਦਾ ਮੰਜ਼ਰ

PunjabKesari

ਨੁਕਸਾਨੀਆਂ ਗਈਆਂ ਗੱਡੀਆਂ

PunjabKesari

ਧਮਾਕੇ 'ਚ ਜ਼ਖਮੀ

PunjabKesari

ਮਲਬੇ ਵਿਚ ਦੱਬੇ ਲੋਕਾਂ ਨੂੰ ਬਾਹਰ ਕੱਢ ਕੇ ਲਿਆਉੇਂਦੀ ਐੱਨ.ਡੀ. ਆਰ. ਐੱਫ. ਤੇ ਪੁਲਸ ਟੀਮ

PunjabKesari


author

Anuradha

Content Editor

Related News