ਬਟਾਲਾ ਦੇ ਬਜ਼ੁਰਗ ਨੇ ਛੱਤ ’ਤੇ ਬਣਾਇਆ ਆਰਗੈਨਿਕ ਖੇਤੀ ਫਾਰਮ, ਵੇਸਟ ਸਾਮਾਨ ’ਚ ਉਗਾਈਆਂ ਸਬਜ਼ੀਆਂ ਤੇ ਫ਼ਲ (ਤਸਵੀਰਾਂ)

Tuesday, May 25, 2021 - 02:01 PM (IST)

ਬਟਾਲਾ (ਗੁਰਪ੍ਰੀਤ) - ਪਰਮਾਤਮਾ ਵੀ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈ, ਜੋ ਆਪਣੀ ਮਦਦ ਆਪ ਕਰਦੇ ਹਨ’ ਇਹ ਕਹਿਣਾ ਹੈ ਬਟਾਲਾ ਦੇ ਰਹਿਣ ਵਾਲੇ ਇਕ ਬਜ਼ੁਰਗ ਦਲਜੀਤ ਸਿੰਘ ਦਾ। ਬਟਾਲਾ ਦੇ ਦਲਜੀਤ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਇਕ ਵੱਖਰਾ ਹੀ ਉਪਰਾਲਾ ਕੀਤਾ, ਜਿਸ ਦੀ ਮਿਸਾਲ ਦੂਰ-ਦੂਰ ਤੱਕ ਲੋਕ ਦੇ ਰਹੇ ਹਨ। ਅਜੀਤ ਸਿੰਘ ਨੇ ਆਪਣੀ ਘਰ ਦੀ ਛੱਤ ’ਤੇ ਆਰਗੈਨਿਕ ਖੇਤੀ ਫਾਰਮ ਬਣਾਇਆ ਹੈ, ਜਿਸ ’ਚ ਉਸ ਨੇ ਗਮਲਿਆਂ ਅਤੇ ਵੈਸਟ ਸਮਾਨ ’ਚ ਸਬਜ਼ੀਆਂ ਅਤੇ ਫਲਾਂ ਦੇ ਪੌਦੇ ਲਗਾਏ ਹੋਏ ਹਨ। ਬਜ਼ੁਰਗ ਦਲਜੀਤ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਖੇਤੀ ਹਰ ਘਰ ’ਚ ਹੋਣੀ ਜ਼ਰੂਰੀ ਹੈ। 

PunjabKesari
 
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਘਰ ’ਚ ਆਪਣੇ ਅਤੇ ਆਪਣੇ ਪਰਿਵਾਰ ਦੇ ਖਾਣ ਲਈ ਵੱਖ-ਵੱਖ ਸਬਜ਼ੀਆਂ ਜਿਵੇਂ ਚਕੁੰਦਰ,ਬੇਂਗਣ, ਪਿਆਜ਼, ਨਿੰਬੂ, ਭਿੰਡੀਆਂ ਆਦਿ ਗਮਲਿਆਂ ਅਤੇ ਹੋਰ ਸਾਧਨਾਂ ’ਚ ਲਗਾਈਆਂ ਹਨ। ਇਨ੍ਹਾਂ ਦਾ ਉਨ੍ਹਾਂ ਨੂੰ ਲਾਭ ਵੀ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਰਗੈਨਿਕ ਖੇਤੀ ਕਰਕੇ ਉਨ੍ਹਾਂ ਨੂੰ ਸਬਜ਼ੀਆਂ ਅਤੇ ਫਲ ਜ਼ਹਿਰੀਲੀਆਂ ਦਵਾਈਆਂ ਰਹਿਤ ਮਿਲ ਰਹੇ ਹਨ ਅਤੇ ਇਕ ਹਰਾ ਭਰਾ ਆਕਸੀਜਨ ਵਾਲਾ ਮਾਹੌਲ, ਜੋ ਸਿਹਤ ਲਈ ਚੰਗਾ ਹੈ, ਵੀ ਮਿਲ ਰਿਹਾ ਹੈ। 

PunjabKesari

ਦਲਜੀਤ ਸਿੰਘ ਆਖਦੇ ਹਨ ਕਿ ਉਸ ਵਲੋਂ ਸ਼ੁਰੂ ਕੀਤੇ ਇਸ ਕੰਮ ਨੂੰ ਉਸ ਨੂੰ ਸਮਾਂ ਬਹੁਤ ਦੇਣਾ ਪੈਦਾ ਹੈ। ਉਸ ਨੇ ਗਮਲਿਆਂ ਅਤੇ ਵੈਸਟ ਸਮਾਨ ’ਚ ਸਬਜ਼ੀਆਂ ਅਤੇ ਫਲਾਂ ਦੇ ਪੌਦੇ ਲਗਾਏ ਹੋਏ ਹਨ, ਜਿਨ੍ਹਾਂ ਦਾ ਖ਼ਾਸ ਧਿਆਨ ਰੱਖਣਾ ਪੈਦਾ ਹੈ ਅਤੇ ਸਮੇਂ-ਸਮੇਂ ’ਤੇ ਪਾਣੀ ਦੇਣਾ ਪੈਦਾ ਹੈ। ਮਿਹਨਤ ਕਰਨ ਦੇ ਬਾਅਦ ਹੀ ਜਾ ਕੇ ਸਬਜ਼ੀਆਂ ਅਤੇ ਫ਼ੱਲ ਖਾਣ ਨੂੰ ਮਿਲ ਰਹੇ ਹਨ।

PunjabKesari

ਉਸ ਦਾ ਮਾਨਣਾ ਹੈ ਕਿ " ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ " ਅਤੇ ਉਹ ਅਪੀਲ ਕਰ ਰਿਹਾ ਹੈ ਕਿ ਹਰ ਘਰ ਚ ਜੇਕਰ ਐਸੀ ਛੋਟੀ ਖੇਤੀ ਹੋਵੇ ਤਾ ਹਰ ਘਰ ਨੂੰ ਚੰਗਾ ਖਾਣ ਲਈ ਮਿਲੇਗਾ ।

PunjabKesari

PunjabKesari


rajwinder kaur

Content Editor

Related News