ਬਟਾਲਾ ਨਹੀਂ ਪਹੁੰਚੇ ਸੰਨੀ ਦਿਓਲ, ਲੋਕਾਂ ਨੇ ਸੁਣਾਈਆਂ ਖਰੀਆਂ-ਖਰੀਆਂ (ਵੀਡੀਓ)

Thursday, Sep 05, 2019 - 12:38 PM (IST)

ਬਟਾਲਾ— ਬਟਾਲਾ ਦੇ ਰਿਹਾਇਸ਼ੀ ਇਲਾਕੇ ਦੀ ਇਕ ਇਮਾਰਤ 'ਚ ਚੱਲ ਰਹੀ ਪਟਾਕਾ ਫੈਕਟਰੀ 'ਚ ਧਮਾਕਾ ਹੋਣ ਤੋਂ ਬਾਅਦ ਪੂਰੇ ਪੰਜਾਬ 'ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਹਾਦਸੇ 'ਚ ਜਿੱਥੇ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਉਥੇ ਹੀ 30 ਦੇ ਕਰੀਬ ਲੋਕ ਜ਼ਖਮੀ ਹੋਏ ਹਨ। ਇਸ ਦਰਦਨਾਕ ਹਾਦਸੇ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਅਜੇ ਤੱਕ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਨਹੀਂ ਜਾਣਨ ਪਹੁੰਚੇ ਹਨ। ਸੰਨੀ ਦੀ ਥਾਂ ਉਨ੍ਹਾਂ ਦਾ ਪੀ. ਏ. ਪਲਹੇੜੀ ਮੌਕੇ 'ਤੇ ਜ਼ਰੂਰ ਪਹੁੰਚਿਆ। ਉਥੇ ਹੀ ਸੰਨੀ ਨੇ ਇਕ ਟਵੀਟ ਕਰਕੇ ਹੀ ਕੰਮ ਸਾਰ ਦਿੱਤਾ, ਜਿਸ ਨੂੰ ਲੈ ਕੇ ਲੋਕਾਂ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸੰਨੀ ਦੇ ਹਮਦਰਦੀ ਵਾਲੇ ਟਵੀਟ 'ਤੇ ਕੁਮੈਂਟ ਕਰਕੇ ਸੰਨੀ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਅਤੇ ਕਿਹਾ ਕਿ ਉਹ ਬਟਾਲਾ ਵਾਲਿਆਂ ਦਾ ਹਾਲ ਜਾਣਨ ਪਹੁੰਚਣ।

PunjabKesari

ਇਸੇ ਤਰ੍ਹਾਂ ਇਕ ਨੇ ਲਿਖਿਆ ''ਸੋ ਸੈਡ ਭਾਜੀ, ਤੁਸੀਂ ਪਹਿਲਾਂ ਪ੍ਰਮੋਸ਼ਨ ਕਰੋ, ਜੋ ਗਿਆ, ਵੋ ਲੌਟ ਕੇ ਨਹੀਂ ਆਏਗਾ, ਜੈ ਹਿੰਦ।'' ਇਕ ਨੇ ਲਿਖਿਆ, ''ਸਹੀ ਕਹਿਕੇ ਹੈਂ, ਕਿਸੀ ਸੈਲੀਬ੍ਰਿਟੀ ਕੋ ਮਤ ਜਿਤਾਓ।'' ਇਕ ਹੋਰ ਯੂਜ਼ਰ ਨੇ ਲਿਖਿਆ, 'ਬਹੁਤ ਜ਼ਿਆਦਾ ਕੰਮ ਕਰ ਦਿੱਤਾ ਤੁਸੀਂ ਤਾਂ.।''

PunjabKesari
ਇਕ ਯੂਜ਼ਰ ਨੇ ਲਿਖਿਆ 'ਇਸ ਤੋਂ ਇਲਾਵਾ ਤੁਸੀਂ ਰਾਜਨੇਤਾ ਕਰ ਵੀ ਕੀ ਸਕਦੇ ਹੋ। ਮ੍ਰਿਤਕਾਂ ਦੇ ਪਰਿਵਾਰਾਂ ਦੀ ਹਾਲਤ ਜਾਣਨ ਦਾ ਵੀ ਟਾਈਮ ਨਹੀਂ ਤੁਹਾਡੇ ਕੋਲ। 

PunjabKesari
ਇਕ ਹੋਰ ਯੂਜ਼ਰ ਨੇ ਲਿਖਿਆ, ''ਢਾਈ ਕਿਲੋ ਦਾ ਹੱਥ ਕਦੋਂ ਉਠਾਓਗੇ।'' ਇਕ ਵਿਅਕਤੀ ਨੇ ਲਿਖਿਆ, ''ਸਰ ਟਰੇਲਰ ਛੱਡੋ, ਬਟਾਲਾ ਪਹੁੰਚੋ ਸਰ...ਸਰ ਲੋਕ ਗਾਲ੍ਹਾਂ ਕੱਢਣਗੇ ਅਤੇ ਅਸੀਂ ਸਹਿਣ ਨਹੀਂ ਕਰ ਸਕਾਂਗੇ।ਆਪਣੇ ਲੜਕੇ ਲਈ ਮੁੰਬਈ 'ਚ ਟਰੇਲਰ ਲਾਂਚ ਕਰੋਗੇ ਅਤੇ ਬਟਾਲਾ, ਗੁਰਦਾਸਪੁਰ ਵਾਲਿਆਂ ਲਈ ਪਿਆਰ ਨਹੀਂ ਰਿਹਾ, ਪਲੀਜ਼ ਸਰ ਛੱਡੋ ਟਰੇਲਰ।'' ਇਕ ਨੇ ਲਿਖਿਆ, ''ਤੁਸੀਂ ਸਰ ਉਥੋਂ ਦੇ ਸੰਸਦ ਮੈਂਬਰ ਹੋ, ਤੁਹਾਨੂੰ ਉੱਥੇ ਹੋਣਾ ਚਾਹੀਦਾ। 'ਪਲ ਪਲ ਦਿਲ ਕੇ ਪਾਸ' ਫਿਲਮ ਦਾ ਟਰੇਲਰ ਦੋ ਦਿਨ ਬਾਅਦ ਵੀ ਲਾਂਚ ਕਰ ਸਕਦੇ ਹੋ। ਤੁਸੀਂ ਸਰ ਜ਼ਰੂਰ ਆਪਣੇ ਖੇਤਰ 'ਚ ਜਾਓ।'' 
ਇਥੇ ਦੱਸ ਦੇਈਏ ਕਿ ਸੰਨੀ ਦਿਓਲ ਦੇ ਬੇਟੇ ਦੀ ਫਿਲਮ ਆਉਣ ਵਾਲੀ ਹੈ, ਜਿਸ ਦੀ ਪ੍ਰਮੋਸ਼ਨ ਵਿਚ ਸੰਨੀ ਦਿਓਲ ਇੰਨੇ ਰੁੱਝ ਗਏ ਹਨ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਬਟਾਲਾ ਨਹੀਂ ਪਹੁੰਚੇ, ਜਿਸ 'ਤੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। 


author

shivani attri

Content Editor

Related News