ਜ਼ਿਲ੍ਹੇ ’ਚ 3433 ਕੋਰੋਨਾ ਸੈਂਪਲਿੰਗ ’ਚੋਂ 297 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ, 318 ਵਿਅਕਤੀ ਘਰ ਪਰਤੇ

05/14/2021 5:27:38 PM

ਬਟਾਲਾ (ਸਾਹਿਲ) : ਡਾ. ਭਾਰਤ ਭੂਸ਼ਣ ਸਹਾਇਕ ਸਿਵਲ ਸਰਜਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 14 ਮਈ ਨੂੰ ਜ਼ਿਲ੍ਹੇ ਅੰਦਰ ਕਰੀਬ 3433 ਕੋਰੋਨਾ ਸੈਪਲਿੰਗ ਲਏ ਗਏ, ਜਿਸ ਵਿਚੋਂ 297 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ। ਉਨ੍ਹਾਂ ਦੱਸਿਆ ਕਿ 318 ਵਿਅਕਤੀ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ, ਜਦਕਿ ਕੋਰੋਨਾ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਕੇਸ ਦੇ ਮੁਕਾਬਲੇ, ਰਿਕਰਵਰੀ ਰੇਟ ਜ਼ਿਆਦਾ ਹੈ।

ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ : ਪਾਰਲਰ ਗਈ ਕੁੜੀ ਦਾ ‘ਕਤਲ’, ਲਾਸ਼ ’ਤੇ ਪਿਸਤੌਲ ਰੱਖ ਫ਼ਰਾਰ ਹੋਇਆ ਕਾਤਲ

ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਕੋਰੋਨਾ ਬੀਮਾਰੀ ਵਿਰੁੱਧ ਵਿਸ਼ੇਸ ਉਪਰਾਲੇ ਕੀਤੇ ਗਏ ਹਨ। ਇਸੇ ਤਹਿਤ ਜ਼ਿਲ੍ਹੇ ਅੰਦਰ ਆਕਸੀਜਨ ਦੀ ਸਪਲਾਈ, ਬੈੱਡਾਂ ਅਤੇ ਘਰਾਂ ਵਿੱਚ ਏਕਾਂਤਵਾਸ ਕੀਤੇ ਗਏ ਪੀੜਤਾਂ ਦੀ ਸਹਾਇਤਾ ਲਈ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਤਾਂ ਜੋ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ।

ਪੜ੍ਹੋ ਇਹ ਵੀ ਖਬਰ - Health Tips: ‘ਕੋਰੋਨਾ’ ਦੀ ਤੀਜੀ ਲਹਿਰ ’ਚ ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਲਈ ਕੋਰੋਨਾ ਪੀੜਤਾਂ ਦੇ ਇਲਾਜ ਲਈ ਵਿਸ਼ੇਸ ਪ੍ਰਬੰਧ ਹਨ ਅਤੇ 251 ਬੈੱਡ ਉਪਲੱਬਧ ਹਨ, ਜਿਸ ਵਿਚੋਂ 114 ਖਾਲੀ ਹਨ। ਆਕਸੀਜਨ ਸਿਲੰਡਰ ਦੀ ਸਪਲਾਈ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਕੋਈ ਘਾਟ ਨਹੀ ਅਤੇ ਜਲਦ ਗੁਰਦਾਸਪੁਰ ਦੇ ਸਿਵਲ ਹਸਸਤਾਲ ਵਿਖੇ ਆਕਸੀਜਨ ਪਲਾਂਟ ਲੱਗਣ ਜਾ ਰਿਹਾ ਹੈ, ਜਿਸ ਦੀ 100 ਸਿਲੰਡਰ ਆਕਸੀਜਨ ਭਰਨ ਦੀ ਸਮੱਰਥਾ ਹੋਵੇਗੀ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਡਾ. ਭੂਸ਼ਣ ਨੇ ਜ਼ਿਲ੍ਹੇ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਾਸਕ ਲਾਜ਼ਮੀ ਤੌਰ ’ਤੇ ਪਹਿਨਣ। ਸ਼ੋਸਲ ਡਿਸਟੈਸਿੰਗ ਨਿਯਮਾਂ ਦੀ ਪਾਲਣਾ ਕਰਨ। ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਚੰਗੀ ਤਰਾਂ ਧੋਣ ਅਤੇ ਯੋਗ ਵਿਅਕਤੀ ਕੋਵਿਡ ਵੈਕਸੀਨ ਜ਼ਰੂਰ ਲਗਾਉਣ।
 


rajwinder kaur

Content Editor

Related News