ਨਕਾਬਪੋਸ਼ ਲੁਟੇਰਿਆਂ ਨੇ ਫਾਇਰਿੰਗ ਕਰ ਡੇਅਰੀ ਮਾਲਕ ਨੂੰ ਲੁੱਟਿਆ
Saturday, Feb 01, 2020 - 03:01 PM (IST)
ਬਟਾਲਾ (ਬੇਰੀ) : ਕਾਦੀਆ 'ਚ ਨਾਕਾਬਪੋਸ਼ ਹਥਿਆਰਬੰਦ ਲੁਟੇਰਿਆ ਵਲੋਂ ਫਾਇਰਿੰਗ ਕਰਦੇ ਹੋਏ ਇਕ ਡੇਅਰੀ ਮਾਲਕ ਨੂੰ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਡੇਅਰੀ ਮਾਲਕ ਅਜੀਤ ਕੁਮਾਰ ਪੁੱਤਰ ਗੁਰਦਾਸ ਮਲ ਵਾਸੀ ਮੁਹੱਲਾ ਪ੍ਰਤਾਪ ਨਗਰ ਕਾਦੀਆਂ ਨੇ ਦੱਸਿਆ ਕਿ ਉਸਦੀ ਰੇਵਲੇ ਰੋਡ ਕਾਦੀਆਂ ਸਥਿਤ ਵਿਧਾਇਕ ਫਹਿਤਜੰਗ ਸਿੰਘ ਬਾਜਵਾ ਦੀ ਕੋਠੀ ਦੇ ਨੇੜੇ ਗੁਰਦਾਸ ਨਾਮਕ ਡੇਅਰੀ ਹੈ ਅਤੇ ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਜਦ ਉਸਨੇ ਡੇਅਰੀ ਖੋਲ੍ਹੀ ਤਾਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨ ਅਣਪਛਾਤੇ ਨਾਕਾਬਪੋਸ਼ ਲੁਟੇਰੇ ਨੇ ਆਉਂਦੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਕਹਿਣ ਲੱਗੇ ਕਿ ਜੋ ਕੁਝ ਤੇਰੇ ਕੋਲ ਹੈ ਸਾਨੂੰ ਦੇ ਦੇ। ਇਸ ਤੋਂ ਬਾਅਦ ਉਸਨੇ ਲੁਟੇਰਿਆ ਨੂੰ ਅਗਲੇ ਗੱਲੇ ਦੀ ਚਾਬੀ ਦੇ ਦਿੱਤੀ, ਜਿਸ 'ਚੋਂ 1200 ਰੁਪਏ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਡੇਅਰੀ 'ਤੇ ਲੱਗੇ ਸੀ.ਸੀ.ਟੀ. ਕੈਮਰੇ ਦਾ ਰਿਕਾਰਡਰ ਵੀ ਨਾਲ ਲੈ ਗਏ। ਉਸਨੇ ਦੱਸਿਆ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਸਦਾ ਜਾਨੀ ਨੁਕਸਾਨ ਨਹੀਂ ਹੋਇਆ। ਇਹ ਵੀ ਪਤਾ ਲੱਗਾ ਹੈ ਕਿ ਘਟਨਾਸਥਲ 'ਤੇ ਪਹੁੰਚੀ ਕਾਦੀਆਂ ਥਾਣੇ ਦੀ ਪੁਲਸ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਘਟਨਾਸਥਲ ਤੋਂ ਗੋਲੀ ਦੇ ਖੋਲ ਬਰਾਮਦ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਾਦੀਆਂ ਵਾਸੀਆਂ 'ਚ ਪਾਇਆ ਜਾ ਰਿਹਾ ਹੈ ਦਹਿਸ਼ਤ ਦਾ ਮਾਹੌਲ
ਇਸ ਘਟਨਾ ਤੋਂ ਬਾਅਦ ਜਿਥੇ ਕਾਦੀਆਂ ਵਾਸੀਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਨਾਲ ਹੀ ਪੁਲਸ ਦੀ ਕਾਰਗੁਜ਼ਾਰੀ ਵੀ ਸ਼ੱਕ ਦੇ ਘਰੇ ਵਿਚ ਆ ਗਈ ਹੈ, ਜਿਸ ਤੋਂ ਸਪੱਸ਼ਟ ਹੈ ਕਿ ਲੁਟੇਰਿਆਂ ਵਿਚ ਹੁਣ ਪੁਲਸ ਦਾ ਕਿਸੇ ਵੀ ਤਰ੍ਹਾਂ ਦਾ ਖੌਫ ਨਹੀਂ ਰਿਹਾ ਹੈ। ਜਿਸਦੇ ਚਲਦਿਆਂ ਲੁੱਟ ਦੀਆਂ ਵਾਰਦਾਤਾਂ ਹੋਣਾ ਹੁਣ ਆਮ ਜਿਹੀ ਗੱਲੀ ਹੋ ਗਈ ਹੈ। ਲੋਕਾਂ ਨੇ ਮੰਗ ਕੀਤੀ ਕਿ ਪੁਲਸ ਪ੍ਰਸ਼ਾਸਨ ਲੁਟੇਰਿਆਂ ਨੂੰ ਗ੍ਰਿਫਤਾਰ ਕਰਦੇ ਹੋਏ ਲੁੱਟ ਦੀ ਵਾਰਦਾਤਾਂ ਨੂੰ 'ਤੇ ਜਲਦ ਤੋਂ ਜਲਦ ਰੋਕ ਲਗਾ ਕੇ ਸਥਾਨਕ ਵਾਸੀਆਂ ਨੂੰ ਰਾਹਤ ਦੇਵੇ।