ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Wednesday, Apr 24, 2019 - 10:00 AM (IST)
ਬਟਾਲਾ (ਬੇਰੀ) : ਬੀਤੀ ਦੇਰ ਸ਼ਾਮ ਪਿੰਡ ਭੋਲੇਕੇ ਦੀ ਨਹਿਰ ਲਾਗਿਓਂ ਭੇਤਭਰੀ ਹਾਲਤ 'ਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਪਿੰਡ ਭੋਲੇਕੇ ਦੀ ਨਹਿਰ ਨੇੜੇ ਇਕ ਅਣਪਛਾਤੇ ਵਿਅਕਤੀ (ਉਮਰ ਕਰੀਬ 35-40) ਦੀ ਲਾਸ਼ ਪਈ ਹੋਈ ਸੀ, ਜੋ ਇਕ ਕੰਬਲ ਵਿਚ ਲਪੇਟੀ ਹੋਈ ਸੀ , ਜਿਸ ਉੱਪਰ ਕਈ ਜ਼ਖਮਾਂ ਦੇ ਵੀ ਨਿਸ਼ਾਨ ਪਾਏ ਗਏ। ਫਿਲਹਾਲ ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਇਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਵਲੋਂ ਜਾਂਚ ਜਾਰੀ ਹੈ।